ਦੇਸ਼ ਵਿਚ ਕੋਰੋਨਾ ਕਾਰਨ ਮੌਤ ਦਰ ਘੱਟ ਕੇ 2.43 ਫ਼ੀ ਸਦੀ ਹੋਈ : ਸਿਹਤ ਮੰਤਰਾਲਾ
Published : Jul 22, 2020, 11:11 am IST
Updated : Jul 22, 2020, 11:11 am IST
SHARE ARTICLE
Corona Virus
Corona Virus

ਕੋਰੋਨਾ ਵਾਇਰਸ ਰੋਕਥਾਮ ਦੇ ਅਸਰਦਾਰ ਪ੍ਰਬੰਧ ਕਾਰਨ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਘੱਟ ਕੇ 2.43 ਫ਼ੀ ਸਦੀ ਰਹਿ ਗਈ 

ਨਵੀਂ ਦਿੱਲੀ, 21 ਜੁਲਾਈ  : ਕੇਂਦਰ ਨੇ ਦਸਿਆ ਕਿ ਕੋਰੋਨਾ ਵਾਇਰਸ ਰੋਕਥਾਮ ਦੇ ਅਸਰਦਾਰ ਪ੍ਰਬੰਧ ਕਾਰਨ ਦੇਸ਼ ਵਿਚ ਕੋਰੋਨਾ ਵਾÎਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਘੱਟ ਕੇ 2.43 ਫ਼ੀ ਸਦੀ ਰਹਿ ਗਈ ਜੋ 17 ਜੂਨ ਨੂੰ 3.36 ਫ਼ੀ ਸਦੀ ਸੀ। ਕੇਂਦਰ ਨੇ ਇਸ ਗੱਲ ’ਤੇ ਵੀ ਜ਼ੋਰ ਦਿਤਾ ਕਿ ਦੇਸ਼ ਨੇ ਮਹਾਂਮਾਰੀ ਤੋਂ ਪੈਦਾ ਸਥਿਤੀ ਨੂੰ ਮੁਕਾਬਲਤਨ ਚੰਗੀ ਤਰ੍ਹਾਂ ਸੰਭਾਲਿਆ ਹੈ।

ਕੇਂਦਰੀ ਸਿਹਤ ਮੰਤਰਾਲੇ ਵਿਚ ਵਿਸ਼ੇਸ਼ ਅਧਿਕਾਰੀ (ਓਐਸਡੀ) ਰਾਜੇਸ਼ ਭੂਸ਼ਣ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ 30 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੋਰੋਨਾ ਵਾਇਰਸ ਤੋਂ ਲਾਗ ਦੀ ਦਰ ਕੌਮੀ ਔਸਤ 8.07 ਫ਼ੀ ਸਦੀ ਤੋਂ ਘੱਟ ਹੈ। ਉਨ੍ਹਾਂ ਕਿਹਾ ਕਿ 19 ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਤੀ ਦਸ ਲੱਖ ਆਬਾਦੀ ’ਤੇ ਪ੍ਰਤੀ ਦਿਨ 140 ਤੋਂ ਵੱਧ ਟੈਸਟ ਕਰ ਹਰੇ ਹਨ। 

Health MinistryHealth Ministry

ਸਿਰਫ਼ ਟੈਸਟ ਕਰਨਾ ਹੀ ਕਾਫ਼ੀ ਨਹੀਂ ਅਤੇ ਉਨ੍ਹਾਂ ਪ੍ਰਤੀ ਦਸ ਲੱਖ ਦੀ ਆਬਾਦੀ ’ਤੇ ਹਰ ਦਿਨ 140 ਟੈਸਟ ਕਰਦੇ ਰਹਿਣਾ ਹੈ ਤਾਕਿ ਲਾਗ ਦਰ ਘੱਟ ਹੋਵੇ ਅਤੇ ਇੲ ਪਹਿਲੇ 10 ਫ਼ੀ ਸਦੀ ਤੋਂ ਹੇਠਾਂ ਆ ਜਾਵੇ। ਉਸ ਤੋਂ ਬਾਅਦ ਟੈਸਟ ਕਵਾਇਦ ਜਾਰੀ ਰੱਖੀ ਜਾਵੇ ਜਿਸ ਨਾਲ ਲਾਗ ਦਰ ਪੰਜ ਫ਼ੀ ਸਦੀ ਜਾਂ ਉਸ ਤੋਂ ਵੀ ਘੱਟ ਹੋ ਸਕੇ। ਉਨ੍ਹਾਂ ਕਿਹਾ ਕਿ ਆਖ਼ਰੀ ਉਦੇਸ਼ ਟੈਸਟ ਦੇ ਇਸ ਪੱਧਰ ਨੂੰ ਕਾਇਮ ਰਖਣਾ ਅਤੇ ਲਾਗ ਦਰ ਨੂੰ ਪੰਜ ਫ਼ੀ ਸਦੀ ਜਾਂ ਉਸ ਤੋਂ ਵੀ ਘੱਟ ਲਿਆਉਣਾ ਹੈ। 

ਭੂਸ਼ਣ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪ੍ਰਤੀ ਦਸ ਲੱਖ ਆਬਾਦੀ ’ਤ 20.4 ਹੈ ਜੋ ਦੁਨੀਆਂ ਵਿਚ ਸੱਭ ਤੋਂ ਘੱਟ ਹੈ। ਉਨ੍ਹਾਂ ਕਿਹਾ, ‘ਕਈ ਅਜਿਹੇ ਦੇਸ਼ ਹਨ ਜਿਥੇ ਪ੍ਰਤੀ ਦਸ ਲੱਖ ਆਬਾਦੀ ’ਤੇ ਮੌਤਾਂ ਦੀ ਗਿਣਤੀ ਵਿਚ ਭਾਰਤ ਦੀ ਤੁਲਨਾ ਵਿਚ 21 ਗੁਣਾਂ ਜਾਂ 33 ਗੁਣਾਂ ਤਕ ਜ਼ਿਆਦਾ ਹੈ। ਸੰਸਾਰ ਔਸਤ ਪ੍ਰਤੀ ਦਸ ਲੱਖ ਆਬਾਦੀ ’ਤੇ 77 ਮੌਤਾਂ ਹਨ।     (ਏਜੰਸੀ) 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement