ਅਪ੍ਰੈਲ 2020 ਤੋਂ ਮਾਰਚ 2021 ਤੱਕ ਯੋਗੀ ਸਰਕਾਰ ਨੇ TV ਚੈਨਲਾਂ ਨੂੰ ਦਿੱਤੇ 160 ਕਰੋੜ ਦੇ ਇਸ਼ਤਿਹਾਰ
Published : Jul 22, 2021, 1:16 pm IST
Updated : Jul 22, 2021, 1:16 pm IST
SHARE ARTICLE
160 crore advertisements given by yogi government
160 crore advertisements given by yogi government

ਇਸ਼ਤਿਹਾਰਬਾਜ਼ੀ ਤੇ ਖਰਚ ਹੋਏ ਦਾ ਵੱਡਾ ਹਿੱਸਾ ਮਈ 2020 ਵਿਚ ਮੋਦੀ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ 'ਸਵੈ-ਨਿਰਭਰ ਭਾਰਤ' ਮੁਹਿੰਮ ਦੇ ਪ੍ਰਚਾਰ ਲਈ ਇਸਤੇਮਾਲ ਕੀਤਾ ਗਿਆ

ਆਗਰਾ: ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਅਪ੍ਰੈਲ 2020 ਤੋਂ ਮਾਰਚ 2021 ਦਰਮਿਆਨ ਟੀਵੀ ਨਿਊਜ਼ ਚੈਨਲਾਂ 'ਤੇ ਇਸ਼ਤਿਹਾਰਬਾਜ਼ੀ ਲਈ 160.31 ਕਰੋੜ ਰੁਪਏ ਖਰਚ ਕੀਤੇ ਹਨ। ਰਾਜ ਸਰਕਾਰ ਨੇ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ ਹੈ।

Yogi AdityanathYogi Adityanath

ਉੱਤਰ ਪ੍ਰਦੇਸ਼ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਆਰ.ਟੀ.ਆਈ. ਵਿਚ ਦੱਸਿਆ ਹੈ ਕਿ ਇਸ ਸਮੇਂ ਦੌਰਾਨ 88.68 ਕਰੋੜ ਰੁਪਏ ਦੇ ਇਸ਼ਤਿਹਾਰ ‘ਰਾਸ਼ਟਰੀ ਟੀਵੀ ਨਿਊਜ਼ ਚੈਨਲਾਂ’ ਨੂੰ ਦਿੱਤੇ ਗਏ ਸਨ ਅਤੇ ‘ਖੇਤਰੀ ਟੀਵੀ ਨਿਊਜ਼ ਚੈਨਲਾਂ’ ਨੂੰ 71.63 ਕਰੋੜ ਰੁਪਏ ਦਿੱਤੇ ਗਏ ਸਨ।

160 crore advertisements given by yogi government160 crore advertisements given by yogi government

ਆਰ ਟੀ ਆਈ ਜਵਾਬ ਦੇ ਅਨੁਸਾਰ, ਇਸ਼ਤਿਹਾਰਬਾਜ਼ੀ ਤੇ ਖਰਚ ਹੋਏ ਦਾ ਵੱਡਾ ਹਿੱਸਾ ਮਈ 2020 ਵਿਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ 'ਸਵੈ-ਨਿਰਭਰ ਭਾਰਤ' ਮੁਹਿੰਮ ਦੇ ਪ੍ਰਚਾਰ ਲਈ ਇਸਤੇਮਾਲ ਕੀਤਾ ਗਿਆ ਸੀ। 15 ਅਪ੍ਰੈਲ 2020 ਤੋਂ 8 ਮਾਰਚ 2021 ਦਰਮਿਆਨ, ਆਜ ਤਕ ਨਿਊਜ਼ ਚੈਨਲ ਨੂੰ 10 ਕਰੋੜ 14 ਲੱਖ ਰੁਪਏ ਦੇ 20 ਇਸ਼ਤਿਹਾਰ ਦਿੱਤੇ ਗਏ ਸਨ। ਇਨ੍ਹਾਂ ਵਿੱਚੋਂ 9 ‘ਸਵੈ-ਨਿਰਭਰ ਭਾਰਤ’, ਦੋ ‘ਸਵੈ-ਨਿਰਭਰ ਰਾਜਾਂ’ ਅਤੇ ਚਾਰ ਕੋਰੋਨਾ ਮਹਾਂਮਾਰੀ ਨਾਲ ਸਬੰਧਤ ਸਨ।

160 crore advertisements given by yogi government160 crore advertisements given by yogi government

ਯੋਗੀ ਆਦਿੱਤਿਆਨਾਥ ਸਰਕਾਰ ਨੇ ਸਭ ਤੋਂ ਵੱਧ ਇਸ਼ਤਿਹਾਰ  ਦੀ ਰਕਮ ਮੁਕੇਸ਼ ਅੰਬਾਨੀ ਦੇ ਮਾਲਕੀਅਤ ਚੈਨਲ 'ਨਿਊਜ਼ 18' ਸਮੂਹ ਅਤੇ ਸੁਭਾਸ਼ ਚੰਦਰ ਦੇ ਗਰੁੱਪ 'ਜ਼ੀ ਨਿਊਜ਼' ਨੂੰ ਦਿੱਤੀ।

Location: India, Uttar Pradesh, Agra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement