ਵਫ਼ਾਦਾਰੀ: ਮਾਲਕ ਨੂੰ ਬਚਾਉਣ ਲਈ ਕੋਬਰੇ ਨਾਲ ਭਿੜ ਗਈ ਬਿੱਲੀ, ਵੀਡੀਓ ਵਾਇਰਲ
Published : Jul 22, 2021, 4:09 pm IST
Updated : Jul 22, 2021, 6:34 pm IST
SHARE ARTICLE
Loyalty: Cat fights with cobra to save owner's life, video viral
Loyalty: Cat fights with cobra to save owner's life, video viral

ਬਿੱਲੀ ਨੇ ਆਪਣੀ ਜਾਨ ਦੀ ਵੀ ਨਹੀਂ ਕੀਤੀ ਪ੍ਰਵਾਹ

ਭੁਵਨੇਸ਼ਵਰ: ਤੁਸੀਂ ਪਾਲਤੂ ਜਾਨਵਰ ਦੀ ਵਫ਼ਾਦਾਰੀ ਦੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ। ਕਿਤੇ ਕੁੱਤਾ ਆਪਣੇ ਮਾਲਕ ਦੀ ਜਾਨ ਬਚਾਉਂਦਾ ਹੈ ਤੇ ਕਿਤੇ ਬਿੱਲੀ। ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਤੋੇਂ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ।

Loyalty: Cat fights with cobra to save owner's life, video viralLoyalty: Cat fights with cobra to save owner's life, video viral

ਜਿਥੇ ਇਕ ਪਾਲਤੂ ਬਿੱਲੀ ਆਪਣੇ ਮਾਲਕ ਨੂੰ ਬਚਾਉਣ ਲਈ ਇਕ ਕੋਬਰਾ ਸੱਪ ਨਾਲ ਭਿੜਕ ਗਈ। ਸੱਪ ਆਪਣੀ ਸੀਰੀ (ਫਨ) ਫੈਲਾ ਕੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਬਹਾਦਰ ਬਿੱਲੀ ਨੇ ਉਸ ਨੂੰ ਅੰਦਰ ਜਾਣ ਨਹੀਂ ਦਿੱਤਾ।

Loyalty: Cat fights with cobra to save owner's life, video viralLoyalty: Cat fights with cobra to save owner's life, video viral

ਘਟਨਾ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਕਪਿਲਾਸ ਖੇਤਰ ਦੀ ਹੈ। ਦਰਅਸਲ, ਇਥੇ ਇਕ ਘਰ ਦੇ ਮਾਲਕ ਲਈ, ਉਸ ਦੀ 'ਸੋਨੀ' ਨਾਮ ਦੀ ਬਿੱਲੀ ਨੇ ਆਪਣੀ ਜਾਨ ਦੀ ਬਾਜ਼ੀ  ਲਾ ਕੇ ਆਪਣੇ ਮਾਲਕ ਦੀ ਜਾਨ ਬਚਾਈ। 'ਸੋਨੀ' ( ਬਿੱਲੀ) ਨੇ ਕੋਬਰਾ ਸੱਪ ਨੂੰ ਘਰ ਵਿਚ ਦਾਖਲ ਨਹੀਂ ਹੋਣ ਦਿੱਤਾ। ਲਗਭਗ ਘੰਟਿਆਂ ਤੱਕ ਚੱਲੀ ਜੱਦੋ ਜਹਿਦ ਤੋਂ ਬਾਅਦ ਸੱਪ ਨੇ ਹਾਰ ਮੰਨ ਲਈ ਤੇ ਵਾਪਸ ਚਲਾ ਗਿਆ।  

Loyalty: Cat fights with cobra to save owner's life, video viralLoyalty: Cat fights with cobra to save owner's life, video viral

ਪਾਲਤੂ ਬਿੱਲੀ ਨੇ ਕੋਬਰਾ ਨੂੰ ਘਰ ਦੇ ਅੰਦਰ ਜਾਣ ਤੋਂ ਰੋਕਿਆ। ਸੋਨੀ ਨਾਮ ਦੀ ਇੱਕ ਪਾਲਤੂ ਬਿੱਲੀ ਨੇ ਨਾ ਸਿਰਫ ਕੋਬਰਾ ਨੂੰ ਮਾਲਕ ਦੇ ਘਰ ਵਿੱਚ ਦਾਖਲ ਹੋਣ ਤੋਂ ਰੋਕਿਆ, ਬਲਕਿ ਕਈ ਘੰਟਿਆਂ ਲਈ ਘਰ ਦੀ ਪਹਿਰੇਦਾਰੀ ਵੀ ਕੀਤੀ। 'ਸੋਨੀ' ਘਰ ਦੇ ਅੰਦਰ ਜ਼ਹਿਰੀਲੇ ਸੱਪ ਦੇ ਪ੍ਰਵੇਸ਼ ਨੂੰ ਰੋਕਣ ਅਤੇ ਇਸਦੇ ਮਾਲਕਾਂ ਦੀ ਜਾਨ ਬਚਾਉਣ ਲਈ ਘੰਟਿਆਂ ਬੱਧੀ ਮਸ਼ੱਕਤ ਕਰਦੀ ਰਹੀ। 

Loyalty: Cat fights with cobra to save owner's life, video viralLoyalty: Cat fights with cobra to save owner's life, video viral

'ਸੋਨੀ' (ਬਿੱਲੀ) ਨੇ  ਆਪਣੇ ਮਕਾਨ ਮਾਲਕ ਤੇ ਉਸਦੇ ਪਰਿਵਾਰ ਲਈ ਆਪਣੀ ਜਾਨ ਦੀ ਪ੍ਰਵਾਹ ਵੀ ਨਹੀਂ ਕੀਤੀ। ਮਕਾਨ ਮਾਲਕ ਨੇ ਦੱਸਿਆ ਕਿ ਉਸ ਦੀ ਬਿੱਲੀ ਡੇਢ ਸਾਲ ਦੀ ਹੈ, ਜਦੋਂ ਤੱਕ ਸੱਪ ਬਚਾਅ ਟੀਮ ਨਹੀਂ ਆਈ, ਉਦੋਂ ਤੱਕ ਪਾਲਤੂ ਬਿੱਲੀ ਸੱਪ ਨੂੰ ਰੋਕਣ ਲਈ ਚੌਕਸੀ ਕਰਦੀ ਰਹੀ।

Location: India, Odisha, Bhubaneswar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement