
ਜਾਤੀ ਹਿੰਸਾ ਪ੍ਰਭਾਵਿਤ ਮਨੀਪੁਰ 'ਚ ਔਰਤਾਂ ਦੀ ਨਗਨ ਅਵਸਥਾ ਵਿਚ ਪਰੇਡ ਦੀ ਘਟਨਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਭਾਜਪਾ 'ਤੇ ਹਮਲਾ ਕਰ ਰਹੀਆਂ ਹਨ, ਜਿੱਥੇ ਉਹ ਸੱਤਾ ਵਿਚ ਹੈ।
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਪੱਛਮੀ ਬੰਗਾਲ 'ਚ ਕੁਝ ਦਿਨ ਪਹਿਲਾਂ ਦੋ ਆਦਿਵਾਸੀ ਮਹਿਲਾਵਾਂ ਨੂੰ ਨਗਨ ਅਵਸਥਾ ਵਿਚ ਤਸੀਹੇ ਦਿੱਤੇ ਗਏ ਸਨ ਅਤੇ ਪੁਲਸ ਮੂਕ ਦਰਸ਼ਕ ਬਣੀ ਰਹੀ। ਭਾਜਪਾ ਦੇ ਸੂਚਨਾ ਤਕਨਾਲੋਜੀ (ਆਈਟੀ) ਵਿਭਾਗ ਦੇ ਮੁਖੀ ਅਤੇ ਸੂਬਾ ਸਹਿ-ਇੰਚਾਰਜ ਅਮਿਤ ਮਾਲਵੀਆ ਨੇ ਕਿਹਾ ਕਿ ਮਾਲਦਾ ਜ਼ਿਲ੍ਹੇ ਵਿਚ 19 ਜੁਲਾਈ ਨੂੰ ਇੱਕ ਭੀੜ ਦੁਆਰਾ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜੋ "ਉਸ (ਔਰਤ) ਦੇ ਖੂਨ ਦੀ ਪਿਆਸੀ" ਸੀ।
ਉਹਨਾਂ ਨੇ ਕਥਿਤ ਅਪਰਾਧ ਦੀਆਂ ਧੁੰਦਲੀਆਂ ਤਸਵੀਰਾਂ ਵਾਲਾ ਇੱਕ ਵੀਡੀਓ ਵੀ ਸਾਂਝਾ ਕੀਤਾ। ਮਾਲਵੀਆ ਨੇ ਮਣੀਪੁਰ ਘਟਨਾ ਨੂੰ ਲੈ ਕੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ 'ਤੇ ਚੁਟਕੀ ਲੈਂਦਿਆਂ ਕਿਹਾ ਕਿ "ਇਹ ਇਕ ਦੁਖਾਂਤ ਸੀ ਜਿਸ ਨਾਲ ਮਮਤਾ ਬੈਨਰਜੀ ਦਾ ਦਿਲ 'ਟੁੱਟਣਾ' ਚਾਹੀਦਾ ਸੀ ਅਤੇ ਉਹ ਸਿਰਫ਼ ਗੁੱਸਾ ਦਿਖਾਉਣ ਦੀ ਬਜਾਏ ਕਾਰਵਾਈ ਕਰ ਸਕਦੀ ਸੀ ਕਿਉਂਕਿ ਉਹ ਬੰਗਾਲ ਦੀ ਗ੍ਰਹਿ ਮੰਤਰੀ ਵੀ ਹੈ।"
ਜਾਤੀ ਹਿੰਸਾ ਪ੍ਰਭਾਵਿਤ ਮਨੀਪੁਰ ਵਿਚ ਦੋ ਔਰਤਾਂ ਦੀ ਨਗਨ ਅਵਸਥਾ ਵਿਚ ਪਰੇਡ ਦੀ ਘਟਨਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਭਾਜਪਾ 'ਤੇ ਹਮਲਾ ਕਰ ਰਹੀਆਂ ਹਨ, ਜਿੱਥੇ ਉਹ ਸੱਤਾ ਵਿਚ ਹੈ। ਇਸ ਦੇ ਨਾਲ ਹੀ ਭਾਜਪਾ, ਕਾਂਗਰਸ ਅਤੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਵਰਗੀਆਂ ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਸੂਬੇ ਵੀ ਔਰਤਾਂ ਵਿਰੁੱਧ ਅੱਤਿਆਚਾਰਾਂ ਦੇ ਅਜਿਹੇ ਮਾਮਲਿਆਂ ਨੂੰ ਉਜਾਗਰ ਕਰ ਰਹੇ ਹਨ।
ਬੈਨਰਜੀ 'ਤੇ ਚੁਟਕੀ ਲੈਂਦਿਆਂ ਅਮਿਤ ਮਾਲਵੀਆ ਨੇ ਕਿਹਾ ਕਿ ਉਨ੍ਹਾਂ (ਮਮਤਾ) ਨੇ ਇਸ ਮਾਮਲੇ 'ਚ ਕੁਝ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਉਹਨਾਂ ਨੇ ਕਿਹਾ, "ਨਾ ਤਾਂ ਉਹਨਾਂ ਨੇ ਭੰਨਤੋੜ ਦੀ ਨਿੰਦਾ ਕੀਤੀ ਅਤੇ ਨਾ ਹੀ ਦਰਦ ਅਤੇ ਦੁਖ ਜ਼ਾਹਰ ਕੀਤਾ ਕਿਉਂਕਿ ਇਹ ਮੁੱਖ ਮੰਤਰੀ ਵਜੋਂ ਉਹਨਾਂ ਦੀ ਆਪਣੀ ਅਸਫ਼ਲਤਾ ਨੂੰ ਉਜਾਗਰ ਕਰ ਸਕਦਾ ਸੀ।
ਮਣੀਪੁਰ ਘਟਨਾ 'ਤੇ ਬੈਨਰਜੀ ਦੀ ਟਿੱਪਣੀ 'ਤੇ ਪਲਟਵਾਰ ਕਰਦੇ ਹੋਏ ਮਾਲਵੀਆ ਨੇ ਕਿਹਾ ਕਿ ਪਰ ਇਕ ਦਿਨ ਬਾਅਦ ਹੀ ਉਸ ਨੇ ਸਿਆਸੀ ਫਾਇਦੇ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮਨੀਪੁਰ ਵਿਚ 4 ਮਈ ਦੀ ਘਟਨਾ ਦੀ ਇੱਕ ਵੀਡੀਓ ਜੋ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਉਸ ਵਿਚ ਦੋ ਔਰਤਾਂ ਨੂੰ ਵਿਰੋਧੀ ਧੜਿਆਂ ਦੇ ਮਰਦਾਂ ਦੇ ਇੱਕ ਸਮੂਹ ਦੁਆਰਾ ਨਗਨ ਰੂਪ ਵਿਚ ਪਰੇਡ ਕਰਵਾਈ ਗਈ।