
ਪੁਲਿਸ ਨੇ ਦਸਿਆ ਕਿ ਨਦੀ 'ਚ ਫਸੀ ਰੋਡਵੇਜ਼ ਬੱਸ ਦੇ 40 ਯਾਤਰੀਆਂ ਨੂੰ ਬਚਾ ਲਿਆ ਗਿਆ ਹੈ।
ਬਿਜਨੌਰ - ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀ ਸਰਹੱਦ 'ਤੇ ਬਿਜਨੌਰ ਜ਼ਿਲ੍ਹੇ ਦੇ ਮੰਡਾਵਲੀ ਥਾਣਾ ਖੇਤਰ ਵਿਚ ਉੱਤਰ ਪ੍ਰਦੇਸ਼ ਟਰਾਂਸਪੋਰਟ ਕਾਰਪੋਰੇਸ਼ਨ (ਰੋਡਵੇਜ਼) ਦੀ ਇੱਕ ਬੱਸ ਕੋਤਵਾਲੀ ਨਦੀ ਦੇ ਤੇਜ਼ ਵਹਾਅ ਵਿਚ ਫਸ ਗਈ। ਪੁਲਿਸ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿਤੀ।
ਪੁਲਿਸ ਨੇ ਦਸਿਆ ਕਿ ਨਦੀ 'ਚ ਫਸੀ ਰੋਡਵੇਜ਼ ਬੱਸ ਦੇ 40 ਯਾਤਰੀਆਂ ਨੂੰ ਬਚਾ ਲਿਆ ਗਿਆ ਹੈ।
ਨਜੀਬਾਬਾਦ ਦੇ ਸਰਕਲ ਅਧਿਕਾਰੀ (ਸੀਓ) ਗਜੇਂਦਰ ਸਿੰਘ ਨੇ ਦਸਿਆ ਕਿ ਸ਼ਨੀਵਾਰ ਸਵੇਰੇ ਨਜੀਬਾਬਾਦ-ਹਰਿਦੁਆਰ ਰੋਡ 'ਤੇ ਥਾਣਾ ਮੰਡਾਵਲੀ ਖੇਤਰ 'ਚ ਪਹਾੜਾਂ 'ਚ ਮੀਂਹ ਕਾਰਨ ਕੋਤਵਾਲੀ ਨਦੀ 'ਚ ਪਾਣੀ ਦਾ ਪੱਧਰ ਵਧ ਗਿਆ।
ਸੀਓ ਅਨੁਸਾਰ ਇਸ ਦੌਰਾਨ ਇੱਕ ਰੋਡਵੇਜ਼ ਦੀ ਬੱਸ 40 ਯਾਤਰੀਆਂ ਨੂੰ ਲੈ ਕੇ ਹਰਿਦੁਆਰ ਜਾ ਰਹੀ ਸੀ ਕਿ ਨਦੀ ਦੇ ਕੰਢੇ ਪਾਣੀ ਦੇ ਤੇਜ਼ ਵਹਾਅ ਵਿਚ ਫਸ ਗਈ। ਅਧਿਕਾਰੀ ਨੇ ਦਸਿਆ ਕਿ ਕਾਫੀ ਮੁਸ਼ੱਕਤ ਤੋਂ ਬਾਅਦ ਜੇਸੀਬੀ ਮਸ਼ੀਨ ਨਾਲ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਬੱਸ ਨੂੰ ਵੀ ਮਸ਼ੀਨ ਨਾਲ ਬਾਹਰ ਕੱਢ ਲਿਆ ਗਿਆ।
ਇਸ ਦੌਰਾਨ ਇਕ ਹੋਰ ਅਧਿਕਾਰੀ ਨੇ ਦਸਿਆ ਕਿ ਰੋਡਵੇਜ਼ ਦੀ ਬੱਸ ਰੁਪੈਡੀਹਾ ਤੋਂ ਹਰਿਦੁਆਰ ਜਾ ਰਹੀ ਸੀ।