ਤਜਾਕਿਸਤਾਨ ਤੋਂ ਆਏ 3 ਯਾਤਰੀਆਂ ਕੋਲੋਂ 7,20,000 ਅਮਰੀਕੀ ਡਾਲਰ ਤੇ 4,66,200 ਯੂਰੋ ਬਰਮਾਦ
ਨਵੀਂ ਦਿੱਲੀ: ਦਿੱਲੀ ਏਅਰਪੋਰਟ ਤੋਂ ਵਿਦੇਸ਼ੀ ਕਰੰਸੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਫੜੀ ਗਈ ਹੈ। ਹਵਾਈ ਅੱਡੇ ਤੋਂ 10 ਕਰੋੜ ਤੋਂ ਵੱਧ ਦੇ ਵਿਦੇਸ਼ੀ ਨੋਟ ਜ਼ਬਤ ਕੀਤੇ ਗਏ ਹਨ। ਦਸਿਆ ਜਾ ਰਿਹਾ ਹੈ ਕਿ ਨੋਟਾਂ ਦੀ ਇਹ ਖੇਪ ਕਸਟਮ ਵਿਭਾਗ ਨੇ 21 ਜੁਲਾਈ ਨੂੰ ਟਰਮੀਨਲ 3 'ਤੇ ਬਰਾਮਦ ਕੀਤੀ ਸੀ। ਤਿੰਨ ਤਾਜਿਕ ਨਾਗਰਿਕਾਂ ਨੂੰ ਵੀ ਵਿਦੇਸ਼ੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿੰਨੋਂ ਇਸਤਾਂਬੁਲ ਜਾ ਰਹੇ ਸਨ।
ਹਵਾਈ ਅੱਡੇ ਦੇ ਟਰਮੀਨਲ 3 'ਤੇ 3 ਤਾਜਿਕ ਨਾਗਰਿਕਾਂ ਦੇ ਬੈਗਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ 'ਚੋਂ 7,20,000 ਅਮਰੀਕੀ ਡਾਲਰ ਅਤੇ 4,66,200 ਯੂਰੋ ਬਰਾਮਦ ਹੋਏ। ਇਹ ਕਰੰਸੀ ਭਾਰਤੀ ਰੁਪਏ ਵਿਚ 10 ਕਰੋੜ ਰੁਪਏ ਦੇ ਬਰਾਬਰ ਹੈ।
ਕਸਟਮ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਇੱਕ ਨਾਬਾਲਗ ਹੈ। ਉਸ ਨੇ ਦਸਿਆ ਕਿ ਸਮਾਨ ਵਿਚ ਰੱਖੀ ਜੁੱਤੀ ਦੇ ਅੰਦਰ ਵਿਦੇਸ਼ੀ ਕਰੰਸੀ ਛੁਪਾ ਦਿਤੀ ਗਈ ਸੀ।