Delhi News : ਲੋਕ ਸਭਾ ਦੀ ਸਿਲੈਕਟ ਕਮੇਟੀ ਨੇ ਆਮਦਨ ਟੈਕਸ ਬਿਲ ਦੀ ਰਿਪੋਰਟ ਸੰਸਦ ’ਚ ਪੇਸ਼ ਕੀਤੀ
Published : Jul 22, 2025, 8:52 pm IST
Updated : Jul 22, 2025, 8:52 pm IST
SHARE ARTICLE
ਲੋਕ ਸਭਾ ਦੀ ਸਿਲੈਕਟ ਕਮੇਟੀ ਨੇ ਆਮਦਨ ਟੈਕਸ ਬਿਲ ਦੀ ਰੀਪੋਰਟ ਸੰਸਦ ’ਚ ਪੇਸ਼ ਕੀਤੀ
ਲੋਕ ਸਭਾ ਦੀ ਸਿਲੈਕਟ ਕਮੇਟੀ ਨੇ ਆਮਦਨ ਟੈਕਸ ਬਿਲ ਦੀ ਰੀਪੋਰਟ ਸੰਸਦ ’ਚ ਪੇਸ਼ ਕੀਤੀ

Delhi News : ਆਮ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਲਈ ਟੈਕਸ ਫਾਈਲਿੰਗ ਨੂੰ ਸਰਲ ਬਣਾਏਗਾ ਨਵਾਂ ਇਨਕਮ ਟੈਕਸ ਬਿਲ : ਜੈ ਪਾਂਡਾ 

Delhi News in Punjabi : ਲੋਕ ਸਭਾ ਦ ਸਿਲੈਕਟ ਕਮੇਟੀ ਨੇ ਆਮਦਨ ਟੈਕਸ ਬਿਲ 2025 ਦੀ ਰੀਪੋਰਟ ਸੰਸਦ ’ਚ ਪੇਸ਼ ਕਰ ਦਿਤੀ ਹੈ। ਇਸ ਰੀਪੋਰਟ ’ਚ ਇਕ ਬੇਹੱਦ ਵਿਵਾਦਿਤ ਸ਼ਰਤ ਨੂੰ ਜਿਉਂ ਦਾ ਤਿਉਂ ਕਾਇਮ ਰਖਿਆ ਗਿਆ ਹੈ, ਜੋ ਅਧਿਕਾਰੀਆਂ ਨੂੰ ਟੈਕਸ ਛਾਪੇਮਾਰੀ ਦੌਰਾਨ ਕਿਸੇ ਵੀ ਵਿਅਕਤੀ ਦੇ ਸੋਸ਼ਲ ਮੀਡੀਆ ਖਾਤਿਆਂ, ਈ-ਮੇਲ ਅਤੇ ਡਿਜੀਟਲ ਉਪਕਰਨਾਂ ਨੂੰ ਜ਼ਬਰਦਸਤੀ ਵੇਖਣ ਦੀ ਇਜਾਜ਼ਤ ਦੇਵੇਗਾ। ਇਸ ਸ਼ਰਤ ਨੂੰ ਦੇਸ਼ ਦੇ ਕਰੋੜਾਂ ਟੈਕਸ ਅਦਾ ਕਰਨ ਵਾਲਿਆਂ ਦੀ ਨਿਜਤਾ ਲਈ ਗੰਭੀਰ ਚੁਨੌਤੀ ਪੈਕਾ ਕਰਨ ਵਾਲਾ ਦਸਿਆ ਜਾ ਰਿਹਾ ਹੈ। 

ਸੰਸਦ ’ਚ 21 ਜੁਲਾਈ ਨੂੰ ਪੇਸ਼ ਕੀਤੀ ਗਈ ਸਿਲੈਕਟ ਕਮੇਟੀ ਦੀ ਰਿਪੋਰਟ 4575 ਪੰਨਿਆਂ ਦੀ ਹੈ, ਅਤੇ ਇਸ ’ਚ ਉਸ ਵਿਵਾਦਿਤ ਸ਼ਰਤ ’ਤੇ ਕੋਈ ਇਤਰਾਜ਼ ਦਰਜ ਨਹੀਂ ਕੀਤਾ ਗਿਆ ਹੈ।  ਦੂਜੇ ਪਾਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਬੈਜਯੰਤ ਜੈ ਪਾਂਡਾ ਨੇ ਕਿਹਾ ਕਿ ਨਵਾਂ ਇਨਕਮ ਟੈਕਸ ਬਿਲ ਆਮ ਨਾਗਰਿਕਾਂ ਅਤੇ ਛੋਟੇ ਕਾਰੋਬਾਰੀਆਂ ਲਈ ਟੈਕਸ ਭਰਨਾ ਆਸਾਨ ਬਣਾ ਦੇਵੇਗਾ। ਪਾਂਡਾ ਦੀ ਅਗਵਾਈ ਹੇਠ ਸਿਲੈਕਟ ਕਮੇਟੀ ਨੇ ਕਈ ਮਹੀਨਿਆਂ ਵਿਚ 36 ਨਿਰਵਿਘਨ ਮੀਟਿੰਗਾਂ ਕੀਤੀਆਂ। 

ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਵਾਂ ਕਾਨੂੰਨ ਪਾਸ ਹੋਣ ਤੋਂ ਬਾਅਦ ਭਾਰਤ ਦੇ ਦਹਾਕਿਆਂ ਪੁਰਾਣੇ ਟੈਕਸ ਢਾਂਚੇ ਨੂੰ ਸਰਲ ਬਣਾਇਆ ਜਾਵੇਗਾ, ਕਾਨੂੰਨੀ ਉਲਝਣਾਂ ਨੂੰ ਘਟਾਇਆ ਜਾਵੇਗਾ ਅਤੇ ਵਿਅਕਤੀਗਤ ਟੈਕਸਦਾਤਾਵਾਂ ਅਤੇ ਐਮ.ਐਸ.ਐਮ.ਈ. ਨੂੰ ਬੇਲੋੜੇ ਮੁਕੱਦਮੇਬਾਜ਼ੀ ਤੋਂ ਬਚਣ ਵਿਚ ਮਦਦ ਮਿਲੇਗੀ। 

ਉਨ੍ਹਾਂ ਕਿਹਾ ਕਿ 1961 ਦੇ ਮੌਜੂਦਾ ਇਨਕਮ ਟੈਕਸ ਐਕਟ ’ਚ 4,000 ਤੋਂ ਵੱਧ ਸੋਧਾਂ ਕੀਤੀਆਂ ਗਈਆਂ ਹਨ ਅਤੇ ਇਸ ’ਚ 5 ਲੱਖ ਤੋਂ ਵੱਧ ਸ਼ਬਦ ਹਨ। ਇਹ ਬਹੁਤ ਗੁੰਝਲਦਾਰ ਹੋ ਗਿਆ ਹੈ। ਨਵਾਂ ਬਿਲ ਇਸ ਨੂੰ ਲਗਭਗ 50 ਫ਼ੀ ਸਦੀ ਤਕ ਸੌਖਾ ਬਣਾ ਦਿੰਦਾ ਹੈ - ਜਿਸ ਨਾਲ ਆਮ ਟੈਕਸਦਾਤਾਵਾਂ ਲਈ ਪੜ੍ਹਨਾ ਅਤੇ ਸਮਝਣਾ ਬਹੁਤ ਸੌਖਾ ਹੋ ਜਾਵੇਗਾ। 

ਰਿਪੋਰਟ, ਜਿਸ ਵਿਚ 300 ਤੋਂ ਵੱਧ ਸਿਫਾਰਸ਼ਾਂ ਸ਼ਾਮਲ ਹਨ, ਨੂੰ ਨਿਰਧਾਰਤ ਸਮੇਂ ਵਿਚ ਪੇਸ਼ ਕੀਤਾ ਗਿਆ ਹੈ ਅਤੇ ਮੌਜੂਦਾ ਮਾਨਸੂਨ ਸੈਸ਼ਨ ਦੌਰਾਨ ਪੇਸ਼ ਕੀਤੇ ਜਾਣ ਦੀ ਉਮੀਦ ਹੈ।  ਉਨ੍ਹਾਂ ਕਿਹਾ ਕਿ ਜੇਕਰ ਨਵਾਂ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਇਹ ਅਗਲੇ ਸਾਲ 1 ਅਪ੍ਰੈਲ ਤੋਂ ਲਾਗੂ ਹੋ ਸਕਦਾ ਹੈ। ਪਾਂਡਾ ਨੇ ਇਸ ਸਫਲਤਾ ਦਾ ਸਿਹਰਾ ਦੋ-ਪੱਖੀ ਸਹਿਯੋਗ ਨੂੰ ਦਿਤਾ।

(For more news apart from  Lok Sabha Select Committee presents report on Income Tax Bill in Parliament News in Punjabi, stay tuned to Rozana Spokesman)

 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅੰਮ੍ਰਿਤਪਾਲ ਨੂੰ ਜੇਲ੍ਹ 'ਚ ਕੌਣ ਪਹੁੰਚਾਉਂਦਾ ਰਿਹਾ ਨਸ਼ਾ? ਸਾਥੀਆਂ ਦੇ ਖੁਲਾਸਿਆਂ 'ਚ ਕਿੰਨਾ ਸੱਚ?

22 Jul 2025 8:57 PM

ਪੰਜਾਬ ਦੇ ਕਿਸਾਨਾਂ 'ਤੇ ਹੋਵੇਗੀ ਪੈਸਿਆਂ ਦੀ ਬਾਰਿਸ਼, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ

22 Jul 2025 8:55 PM

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM
Advertisement