ਛੇਤੀ ਸੜਕਾਂ 'ਤੇ ਟਰੱਕ ਭਜਾਵੇਗੀ ਗੁੜਗਾਓਂ ਦੀ ਗੀਤਾ ਵੋਹਰਾ, ਲੈ ਰਹੀ ਹੈ ਟ੍ਰੇਨਿੰਗ
Published : Aug 22, 2018, 5:13 pm IST
Updated : Aug 22, 2018, 5:16 pm IST
SHARE ARTICLE
Gurgoan's Geeta Vohra  drive Trucks
Gurgoan's Geeta Vohra drive Trucks

ਇੱਕ ਦਿਨ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੀ ਪੜਤਾਲ ਕਰਦੇ ਹੋਏ ਗਾਇਤਰੀ ਵੋਹਰਾ ਦੀ ਨਜ਼ਰ ਇੱਕ ਲਿਖਤ ਉੱਤੇ ਪਈ...

ਗੁੜਗਾਓਂ: ਇੱਕ ਦਿਨ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੀ ਪੜਤਾਲ ਕਰਦੇ ਹੋਏ ਗਾਇਤਰੀ ਵੋਹਰਾ ਦੀ ਨਜ਼ਰ ਇੱਕ ਲਿਖਤ ਉੱਤੇ ਪਈ, ਜੋ ਉਨ੍ਹਾਂ ਦੇ ਦਿਮਾਗ ਵਿਚ ਚੰਗੀ ਤਰ੍ਹਾਂ ਬੈਠ ਗਈ। ਲਿਖਤ ਸੀ 'Real women drive their own Truck' ਇਸ ਫੀਲ ਗੁਡ ਵਾਕ ਨੇ ਉਨ੍ਹਾਂ ਦੇ ਦਿਮਾਗ ਵਿਚ ਜਿਵੇਂ ਪੱਕੀ ਜਗ੍ਹਾ ਬਣਾ ਲਈ। 47 ਸਾਲ ਦੀ ਗੀਤਾ ਨੇ ਪਿਛਲੇ ਮਹੀਨੇ ਭਾਰੀ ਵਾਹਨ ਚਲਾਉਣ ਦੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ।

Geeta Vohra Drive Truck Geeta Vohra Drive Truckਹੈਵੀ ਮੋਟਰ ਵਹੀਕਲ ਦਾ ਲਰਨਿੰਗ ਲਾਇਸੇਂਸ ਪਾਉਣ ਲਈ ਪਿਛਲੇ ਮਹੀਨੇ ਉਨ੍ਹਾਂ ਨੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਭਜਾਈਆਂ ਸਨ। ਸੋਮਵਾਰ ਸਵੇਰੇ ਗੀਤਾ ਟ੍ਰੇਨਿੰਗ ਗਰਾਉਂਡ ਵਿਚ ਬਹੁਤ ਤੇਜ਼ੀ ਨਾਲ ਬੱਸ ਚਲਾਉਂਦੀ ਦਿਖਾਈ ਦਿੱਤੀ, ਸਟੀਇਰਿੰਗ ਵਹੀਲ ਦੇ ਪਿੱਛੇ ਬੈਠੀ ਗੀਤਾ ਤੇਜ਼ੀ ਨਾਲ ਗੇਅਰ ਬਦਲਦੀ ਅਤੇ ਵਾਹਨ ਚਲਾਉਂਦੀ ਦਿਖੀ। ਦੱਸ ਦਈਏ ਕਿ ਇੱਥੇ 100 ਤੋਂ ਜ਼ਿਆਦਾ ਟ੍ਰੇਨੀ ਹਨ, ਜਿਨ੍ਹਾਂ ਵਿਚ ਗੀਤਾ ਇਕੱਲੀ ਔਰਤ ਹਨ।

Geeta Vohra Drive Truck Geeta Vohra Drive Truckਉਨ੍ਹਾਂ ਨੂੰ ਭਾਰੀ ਵਾਹਨ ਚਲਾਉਂਦਾ ਦੇਖ ਸਾਰੇ ਟ੍ਰੇਨੀ ਪੁਰਖ ਉਨ੍ਹਾਂ  ਦੇ ਨਾਲ ਸੈਲਫੀ ਲੈਣ ਲਈ ਉਤਸੁਕ ਰਹਿੰਦੇ ਹਨ। ਗੀਤਾ ਕਹਿੰਦੀ ਹੈ ਕਿ ਮੈਂ ਟਰੱਕਾਂ ਦੇ ਪ੍ਰਤੀ ਸ਼ੁਰੂ ਤੋਂ ਹੀ ਆਕਰਸ਼ਤ ਸੀ ਪਰ ਮੈਂ ਨਹੀਂ ਸੋਚਿਆ ਸੀ ਕਿ ਮੈਂ ਕਿਸੇ ਦਿਨ ਟਰੱਕ ਚਲਾਵਾਂਗੀ। ਉਨ੍ਹਾਂ ਕਿਹਾ ਕਿ ਹੌਲੀ - ਹੌਲੀ ਮੇਰਾ ਰੁਝਾ ਵਧਿਆ ਅਤੇ ਮੈਂ ਐਚਐਮਵੀ ਲਾਇਸੇਂਸ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ। 

Geeta Vohra Drive Truck Geeta Vohra Drive Truckਗੀਤਾ ਨੇ ਅਨੁਭਵ ਸਾਂਝਾ ਕਰਦੇ ਹੋਏ ਦੱਸਿਆ ਕਿ ਜਿਸ ਦਿਨ ਉਹ ਲਾਇਸੇਂਸ ਲਈ ਅਪਣੀ ਅਰਜ਼ੀ ਜਮਾਂ ਕਰਵਾਉਣ ਪਹੁੰਚੀ, ਉਨ੍ਹਾਂ ਨੇ ਦੇਖਿਆ ਕਿ ਫ਼ਾਰਮ ਵਿਚ ਡਾਟਰ ਆਫ ਦਾ ਵਿਕਲਪ ਹੀ ਨਹੀਂ ਹੈ, ਕਿਉਂਕਿ ਔਰਤਾਂ ਕਮਰਸ਼ਲ ਵਾਹਨ ਲਾਇਸੇਂਸ ਲਈ ਬੇਹੱਦ ਘੱਟ ਬੇਨਤੀ ਪੱਤਰ ਪਾਉਂਦੀਆਂ ਹਨ। ਸ਼ੁਰੂਆਤ ਵਿਚ ਟ੍ਰੇਨਿੰਗ ਸੈਂਟਰ ਵਿਚ ਸਭ ਉਨ੍ਹਾਂ ਨੂੰ ਮਜ਼ਾਕ ਕਰਦੇ ਸਨ ਅਤੇ ਅਜੀਬ ਨਜ਼ਰਾਂ ਨਾਲ ਦੇਖਦੇ ਸਨ ਪਰ ਬਾਅਦ ਵਿਚ ਲੋਕ ਉਨ੍ਹਾਂ ਦੀ ਇੱਜ਼ਤ ਕਰਨ ਲੱਗੇ।

Geeta Vohra Drive Truck Geeta Vohra Drive Truck

ਉਨ੍ਹਾਂ ਨੇ ਓਲਡ ਗੁੜਗਾਓਂ ਦੀਆਂ ਸੜਕਾਂ 'ਤੇ ਸੌਖ ਨਾਲ ਭਾਰੀ ਵਾਹਨ ਚਲਾਇਆ। ਗੀਤਾ ਦੇ ਪਤੀ ਸ਼ਹਿਰ ਦੀ ਇੱਕ ਟੈਕ ਕੰਪਨੀ ਵਿਚ ਸੀਐਫਓ ਹਨ ਅਤੇ ਉਨ੍ਹਾਂ ਦਾ ਬਹੁਤ ਸਾਥ ਦਿੰਦੇ ਹਨ। ਉਹ ਕਹਿੰਦੀ ਹੈ, ਹਰ ਸਵੇਰ ਮੇਰੇ ਪਤੀ ਕਹਿੰਦੇ ਹਨ ਕਿ ਉਹ ਦਿਨ ਦੂਰ ਨਹੀਂ ਜਦੋਂ ਮੈਂ ਤੈਨੂੰ ਸੜਕ ਕਿਨਾਰੇ ਕਿਸੇ ਢਾਬੇ ;ਤੇ ਦੇਖਾਂਗਾ, ਹੱਥ ਵਿਚ ਬੀੜੀ ਹੋਵੇਗੀ ਅਤੇ ਟਰੱਕ ਨਾਲ ਹੀ ਪਾਰਕ ਕੀਤਾ ਹੋਇਆ ਹੋਵੇਗਾ।

Geeta Vohra Drive Truck Geeta Vohra Drive Truck

ਗੀਤਾ ਦੀ 19 ਸਾਲ ਦੀ ਧੀ ਅਤੇ 15 ਸਾਲ ਦਾ ਪੁੱਤਰ, ਦੋਵੇਂ ਉਨ੍ਹਾਂ ਦਾ ਸਾਥ ਦਿੰਦੇ ਹਨ ਅਤੇ ਮਾਂ ਦੇ ਇਸ ਸ਼ੌਕ ਨੂੰ ਲੈ ਕੇ ਖੁਸ਼ ਹਨ। ਪਿਛਲੇ ਕੁੱਝ ਸਾਲਾਂ ਦੇ ਦੌਰਾਨ ਗੀਤਾ 7 ਰੋੜ ਟ੍ਰਿਪ ਕਰ ਚੁੱਕੀ ਹੈ, ਜੋ ਉਨ੍ਹਾਂ ਨੇ ਆਪਣੇ ਪਰਵਾਰ ਦੇ ਨਾਲ ਕੀਤੀਆਂ ਹਨ। ਉਨ੍ਹਾਂ ਨੂੰ ਉਂਮੀਦ ਹੈ ਕਿ ਉਹ 8 ਪਹੀਆਂ ਵਾਲੇ ਵਾਹਨ ਨਾਲ ਗੋਲਡਨ ਕਵਾਡਰਿਲੇਟਰਲ ਦੀ 6,000 ਕਿਲੋਮੀਟਰ ਦੀ ਟ੍ਰਿਪ ਕਰੇਗੀ, ਜਿਸ ਦੇ ਲਈ ਉਹ ਸਪਾਂਸਰਾਂ ਦੀ ਤਲਾਸ਼ ਵਿਚ ਹੈ।

Location: India, Haryana, Gurgaon

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement