
ਨਵੀਂ ਦਿੱਲੀ ਦੇ ਪਹਾੜਗੰਜ ਸਥਿਤ ਚੂਨਾਮੰਡੀ ਗਲੀ ਨੰਬਰ 1 ਵਿਚ ਇੱਕ ਚਾਰ ਮੰਜ਼ਿਲਾ ਇਮਾਰਤ ਵਿਚ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ...
ਨਵੀਂ ਦਿੱਲੀ: ਨਵੀਂ ਦਿੱਲੀ ਦੇ ਪਹਾੜਗੰਜ ਸਥਿਤ ਚੂਨਾਮੰਡੀ ਗਲੀ ਨੰਬਰ 1 ਵਿਚ ਇੱਕ ਚਾਰ ਮੰਜ਼ਿਲਾ ਇਮਾਰਤ ਵਿਚ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਵੇਰੇ 6:04 ਮਿੰਟ 'ਤੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪਹੁੰਚੀਆਂ ਅੱਠ ਗੱਡੀਆਂ ਅੱਗ ਬੁਝਾਉਣ ਵਿਚ ਜੁਟੀਆਂ ਹਨ। ਅੱਗ ਲੱਗਣ ਨਾਲ ਆਲੇ ਦੁਆਲੇ ਦੇ ਇਲਾਕੇ ਵਿਚ ਹੜਕੰਪ ਮਚ ਗਿਆ।
Police staff Saved the life of ladyਧੂ - ਧੂ ਕਿ ਬਲ ਰਹੀ ਇਮਾਰਤ ਦੇ ਉਪਰੀ ਹਿਸੇ ਵਿਚ ਰਹਿ ਰਹੀ ਇੱਕ ਔਰਤ ਨੂੰ ਪੁਲਿਸ ਕਰਮੀਆਂ ਨੇ ਬਹੁਤ ਮੁਸ਼ਕਿਲ ਨਾਲ ਬਾਹਰ ਕੱਢਿਆ। ਇਸ ਘਟਨਾ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਕਿ ਬਚਾਅ ਕਾਰਜ ਵਿਚ ਲੱਗੇ ਪੁਲਿਸ ਕਰਮੀਆਂ ਨੇ ਪੌੜੀ ਦੇ ਸਹਾਰੇ ਔਰਤ ਨੂੰ ਕਿਸੇ ਤਰ੍ਹਾਂ ਨਾਲ ਸੁਰੱਖਿਅਤ ਬਾਹਰ ਕੱਢਿਆ। ਜਦਕਿ ਔਰਤ ਦੇ ਚਾਰੇ ਪਾਸੇ ਅੱਗ ਦੀਆਂ ਉੱਚੀਆਂ ਲਪਟਾਂ ਸਨ।
Police staff Saved the life of ladyਸਥਾਨਕ ਲੋਕਾਂ ਦੇ ਮੁਤਾਬਕ ਚੂਨਾਮੰਡੀ ਸਥਿਤ ਇਹ ਚਾਰ ਮੰਜ਼ਿਲਾ ਇਮਾਰਤ ਦੇ ਸਭ ਤੋਂ ਹੇਠਾਂ ਗੁਦਾਮ ਹੈ। ਦੱਸ ਦਈਏ ਕਿ ਸਭ ਤੋਂ ਪਹਿਲਾਂ ਇਸ ਗੁਦਾਮ ਵਿਚ ਹੀ ਅੱਗ ਭੜਕੀ, ਫਿਰ ਲਪਟਾਂ ਉਪਰੀ ਹਿੱਸੇ ਵਿਚ ਜਾ ਪਹੁੰਚੀਆਂ। ਬਿਲਡਿੰਗ ਦੇ ਉਪਰੀ ਹਿੱਸੇ ਵਿਚ ਕੁੱਝ ਪਰਵਾਰ ਰਹਿੰਦੇ ਹਨ।
Police staff Saved the life of ladyਅੱਗ ਲੱਗਣ ਕਾਰਨ ਪਰਵਾਰ ਉੱਤੇ ਹੀ ਫਸ ਗਏ। ਜਾਨ ਖ਼ਤਰੇ ਵਿਚ ਦੇਖ ਕੇ ਪਰਵਾਰ ਰੌਲਾ ਪਾਉਣ ਲੱਗਿਆ। ਬਚਾਅ ਕਾਰਜ ਵਿਚ ਜੁਟੇ ਕਰਮੀ ਕਿਸੇ ਤਰ੍ਹਾਂ ਬਿਲਡਿੰਗ ਵਿਚ ਵੜੇ ਅਤੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ। ਇੱਕ ਔਰਤ ਨੂੰ ਬੇਹੱਦ ਮੁਸ਼ਕਿਲ ਨਾਲ ਬਿਲਡਿੰਗ ਤੋਂ ਬਾਹਰ ਕੱਢਿਆ ਗਿਆ। ਫਿਲਹਾਲ ਅੱਗ 'ਤੇ ਲੱਗਭੱਗ ਕਾਬੂ ਪਾ ਲਿਆ ਗਿਆ ਹੈ।
Police staff Saved the life of ladyਐਨਸੀਆਰ ਵਿਚ ਇਸ ਤੋਂ ਇੱਕ ਹਫਤਾ ਪਹਿਲਾਂ 16 ਅਗਸਤ ਨੂੰ ਬਿਜਲੀ ਦਾ ਤਾਰ ਟੁੱਟਕੇ ਡਿੱਗਣ ਨਾਲ ਚਾਰ ਕਾਰਾਂ ਵਿਚ ਅੱਗ ਲੱਗ ਗਈ ਸੀ। ਸੈਕਟਰ 62 ਵਿਚ ਹੋਏ ਇਸ ਹਾਦਸੇ 'ਤੇ ਬਚਾਅ ਕਰਮੀਆਂ ਨੇ ਘਟਨਾ ਸਥਾਨ 'ਤੇ ਪਹੁੰਚਕੇ ਕਿਸੇ ਤਰ੍ਹਾਂ ਅੱਗ ਉੱਤੇ ਕਾਬੂ ਪਾਇਆ। ਹਾਲਾਂਕਿ ਅੱਗ ਬੁਝਾਉਣ ਤੱਕ ਦੋ ਸੀਡੈਨ ਅਤੇ ਦੋ ਹੈਚਬੈਕ ਸਮੇਤ ਕੁਲ ਚਾਰ ਕਾਰਾਂ ਜਲਕੇ ਸਵਾਹ ਹੋ ਗਈਆਂ। ਦਰਅਸਲ ਟਰਾਂਸਫਾਰਮਰ ਨਾਲ ਜੁੜਿਆ ਤਾਰ ਕਮਜ਼ੋਰ ਹੋਣ ਦੀ ਵਜ੍ਹਾ ਨਾਲ ਟੁੱਟ ਗਿਆ ਸੀ। ਉਹ ਤਾਰ ਟੁੱਟਕੇ ਕਾਰਾਂ ਦੇ ਵਿਚਕਾਰ ਡਿਗਿਆ ਤਾਂ ਅੱਗ ਲੱਗ ਗਈ।