
ਸੋਸ਼ਲ ਮੀਡੀਆ 'ਤੇ ਇਕ ਭਾਵੁਕ ਤਸਵੀਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਇਮੋਸ਼ਨਲ ਪੋਸਟ ਲਿਖਕੇ ਪਾਈ ਹੋਈ...
ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇਕ ਭਾਵੁਕ ਤਸਵੀਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਇਮੋਸ਼ਨਲ ਪੋਸਟ ਲਿਖਕੇ ਪਾਈ ਹੋਈ ਇਸ ਤਸਵੀਰ ਵਿਚ ਸਕੂਲੀ ਡ੍ਰੇਸ ਪਹਿਨੇ ਇੱਕ ਵਿਦਿਆਰਥਣ ਨੂੰ ਇੱਕ ਬੁਜੁਰਗ ਔਰਤ ਦੇ ਨਾਲ ਬੈਠੇ ਹੋਏ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਦੀ ਕਹਾਣੀ ਐਨੀ ਭਾਵੁਕ ਹੈ ਕਿ ਇਸ ਨੂੰ ਲੋਕਾਂ ਵਲੋਂ ਜ਼ੋਰਾਂ ਸ਼ੋਰਾਂ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਔਰਤਾਂ ਦੇ ਹੱਕ ਵਿਚ ਲੜਾਈ ਲੜਨ ਵਾਲੀ ਸਮਾਜ ਸੇਵਕਾ ਅਨਿਤਾ ਚੌਹਾਨ ਨੇ ਇਸ ਨੂੰ ਟਵਿਟਰ 'ਤੇ ਸ਼ੇਅਰ ਕੀਤਾ ਹੈ।
Girl-meeting-grandmotherਟਵਿਟਰ ਪੋਸਟ ਦੇ ਮੁਤਾਬਕ ਇਸ ਤਸਵੀਰ ਵਿਚ ਜੋ ਬਜ਼ੁਰਗ ਔਰਤ ਨਜ਼ਰ ਆ ਰਹੀ ਹੈ ਉਹ ਨਾਲ ਬੈਠੀ ਵਿਦਿਆਰਥਣ ਦੀ ਦਾਦੀ ਹੈ। ਇਸ ਤਸਵੀਰ ਦੇ ਪਿੱਛੇ ਦੀ ਕਹਾਣੀ ਇਹ ਹੈ ਕਿ ਵਿਦਿਆਰਥਣ ਜਿਸ ਸਕੂਲ ਵਿਚ ਪੜ੍ਹਦੀ ਹੈ ਉਸ ਸਕੂਲ ਨੇ ਆਪਣੇ ਬੱਚਿਆਂ ਲਈ ਇੱਕ ਬਿਰਧ ਆਸ਼ਰਮ ਟ੍ਰਿਪ ਦਾ ਪਲਾਨ ਕੀਤਾ ਸੀ। ਜਦੋਂ ਸਕੂਲ ਦੇ ਬੱਚਿਆਂ ਦੇ ਨਾਲ ਉਹ ਵਿਦਿਆਰਥਣ ਵੀ ਉੱਥੇ ਪਹੁੰਚੀ ਤਾਂ ਉੱਥੇ ਜੋ ਉਸ ਨੇ ਦੇਖਿਆ ਤਾਂ ਉਸ ਦੀ ਹੈਰਾਨੀ ਦਾ ਟਿਕਾਣਾ ਨਹੀਂ ਰਿਹਾ।
Girl-meeting-grandmotherਸਕੂਲੀ ਵਿਦਿਆਰਥਣ ਨੂੰ ਉਸੀ ਬਿਰਧ ਆਸ਼ਰਮ ਵਿਚ ਆਪਣੀ ਦਾਦੀ ਮਿਲ ਗਈ। ਆਪਣੀ ਦਾਦੀ ਨੂੰ ਦੇਖਕੇ ਉਹ ਉਸਨੂੰ ਜਫੀ ਪਾਕੇ ਫੁੱਟ ਫੁੱਟ ਕਿ ਰੋਣ ਲੱਗੀ। ਦਾਦੀ ਵੀ ਆਪਣੀ ਪੋਤੀ ਨੂੰ ਰੋਂਦੇ ਦੇਖ ਰੋਣ ਲੱਗੀ। ਇਸ ਭਾਵੁਕ ਪਲ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
Girl-meeting-grandmotherਵਾਇਰਲ ਪੋਸਟ ਦੇ ਮੁਤਾਬਕ ਬੱਚੀ ਆਪਣੇ ਘਰ ਵਿਚ ਆਪਣੇ ਮਾਤਾ - ਪਿਤਾ ਕੋਲੋਂ ਅਕਸਰ ਆਪਣੀ ਦਾਦੀ ਬਾਰੇ ਪੁੱਛਿਆ ਕਰਦੀ ਸੀ। ਉਸ ਦੇ ਇਸ ਸਵਾਲ 'ਤੇ ਉਸ ਦੇ ਮਾਤਾ - ਪਿਤਾ ਇਹ ਕਹਿ ਕੇ ਉਸ ਨੂੰ ਚੁੱਪ ਕਰਵਾ ਦਿੰਦੇ ਸਨ ਕਿ ਉਸ ਦੀ ਦਾਦੀ ਕਿਸੇ ਰਿਸ਼ਤੇਦਾਰ ਦੇ ਘਰ ਰਹਿਣ ਚਲੀ ਗਈ ਹੈ। ਜਦਕਿ ਸਚਾਈ ਇਹ ਸੀ ਕਿ ਉਸ ਦੇ ਮਾਤਾ - ਪਿਤਾ ਨੇ ਉਸ ਦੀ ਦਾਦੀ ਨੂੰ ਘਰ ਤੋਂ ਬਾਹਰ ਕੱਢਕੇ ਬਿਰਧ ਆਸ਼ਰਮ ਵਿਚ ਛੱਡ ਆਏ ਸਨ।
Girl-meeting-grandmotherਇਸ ਵਾਇਰਲ ਪੋਸਟ ਨੂੰ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਟਵਿਟਰ 'ਤੇ ਅਜਿਹੇ ਲੋਕਾਂ ਦੇ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਟਵਿਟਰ 'ਤੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਅਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦਾ ਹੈ ।