ਬਲਾਤਕਾਰ ਦੇ ਦੋਸ਼ੀ ਤੇ ਭਗੌੜੇ ਨਿਤਿਆਨੰਦ ਨੇ ਬਣਾਇਆ 'ਰਿਜ਼ਰਵ ਬੈਂਕ ਆਫ਼ ਕੈਲਾਸਾ'
Published : Aug 22, 2020, 8:07 am IST
Updated : Aug 22, 2020, 8:07 am IST
SHARE ARTICLE
Nithyananda Kailaasa
Nithyananda Kailaasa

ਬਲਾਤਕਾਰ ਦਾ ਮੁਲਜ਼ਮ ਅਤੇ ਭਗੌੜੇ ਸਵਾਮੀ ਨਿਤਿਆਨੰਦ ਅੱਜ ਗਣੇਸ਼ ਚਤੁਰਥੀ ਨੂੰ ਅਪਣੀ ਮੁਦਰਾ ਲਾਂਚ ਕਰਨ ਜਾ ਰਹੇ ਹਨ

ਨਵੀਂ ਦਿੱਲੀ: ਬਲਾਤਕਾਰ ਦਾ ਮੁਲਜ਼ਮ ਅਤੇ ਭਗੌੜੇ ਸਵਾਮੀ ਨਿਤਿਆਨੰਦ ਅੱਜ ਗਣੇਸ਼ ਚਤੁਰਥੀ ਨੂੰ ਅਪਣੀ ਮੁਦਰਾ ਲਾਂਚ ਕਰਨ ਜਾ ਰਹੇ ਹਨ। ਦੋ ਦਿਨ ਪਹਿਲਾਂ ਉਸ ਨੇ ਕੈਲਾਸਾ ਦੇ ਰਿਜ਼ਰਵ ਬੈਂਕ ਦੇ ਨਾਮ ਹੇਠ ਅਪਣਾ ਬੈਂਕ ਬਣਾਉਣ ਦਾ ਐਲਾਨ ਕੀਤਾ ਸੀ।

Nithyananda Nithyananda

ਜ਼ਿਕਰਯੋਗ ਹੈ ਕਿ ਸਵਾਮੀ ਨਿਤਿਆਨੰਦ, ਜੋ ਕਿ ਬਹੁਤ ਸਾਰੇ ਇਲਜ਼ਾਮਾਂ ਨਾਲ ਘਿਰਿਆ ਹੋਇਆ ਹਨ, ਪਿਛਲੇ 10 ਮਹੀਨਿਆਂ ਤੋਂ ਫ਼ਰਾਰ ਹੈ। ਦਸਿਆ ਜਾ ਰਿਹਾ ਹੈ ਕਿ ਉਹ ਇਸ ਸਮੇਂ ਮੈਕਸੀਕੋ ਦੇ ਨਜ਼ਦੀਕ ਬੈਲੀਜ਼ ਵਿਚ ਹੈ।

Nithyananda Nithyananda

ਇਨਟੈਪੋਲ ਦੇ ਨਾਲ ਕਰਨਾਟਕ ਅਤੇ ਗੁਜਰਾਤ ਪੁਲਿਸ ਵੀ ਨਿਤਿਆਨੰਦ ਦੀ ਭਾਲ ਕਰ ਰਹੀਆਂ ਹਨ। ਪਿਛਲੇ ਸਾਲ ਦਸੰਬਰ ਮਹੀਨੇ ਵਿਚ ਨਿਤਿਆਨੰਦ ਨੇ ਐਲਾਨ ਕੀਤਾ ਸੀ ਕਿ ਉਸ ਨੇ ਇਕੁਏਡੋਰ ਨੇੜੇ ਇਕ ਟਾਪੂ ਉਤੇ ਅਪਣਾ ਕੈਲਾਸਾ ਨਾਂ ਦਾ ਇਕ ਵਖਰਾ ਦੇਸ਼ ਸਥਾਪਤ ਕੀਤਾ ਸੀ,

Nithyananda Nithyananda

ਹਾਲਾਂਕਿ ਬਾਅਦ ਵਿਚ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਦੋ ਦਿਨ ਪਹਿਲਾਂ ਨਿਤਿਆਨੰਦ ਨੇ ਵੀਡੀਉ ਸੰਦੇਸ਼ ਜਾਰੀ ਕਰ ਕੇ ਅਪਣਾ ਬੈਂਕ ਖੋਲ੍ਹਣ ਦਾ ਐਲਾਨ ਕੀਤਾ ਸੀ। ਇਸ ਵੀਡੀਉ ਸੰਦੇਸ਼ ਵਿਚ ਉਸ ਨੇ ਦਾਅਵਾ ਕੀਤਾ ਕਿ ਉਹ ਗਣੇਸ਼ ਚਤੁਰਥੀ ਦੇ ਦਿਨ ਕਰੰਸੀ ਦਾ ਐਲਾਨ ਕਰੇਗਾ।

PassportPassport

ਨਿਤਿਆਨੰਦ ਨੇ ਕਿਹਾ ਹੈ ਕਿ ਉਹ ਸਾਰੇ ਕੰਮ ਕਾਨੂੰਨ ਦੇ ਅਧੀਨ ਹੀ ਕਰ ਰਹੇ ਹਨ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਅਪਣੇ ਦੇਸ਼ ਦਾ ਪਾਸਪੋਰਟ ਵੀ ਬਣਾਇਆ ਹੋਇਆ ਹੈ ਅਤੇ ਆਰਥਿਕ ਪ੍ਰਣਾਲੀ ਵੀ ਉਥੇ ਤਿਆਰ ਕੀਤੀ ਜਾ ਰਹੀ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement