
ਉਨ੍ਹਾਂ ਨੂੰ ਹਾਲ ਹੀ ਵਿਚ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਗੁਲਬਰਗਾ ਦੇ ਇੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਨਵੀਂ ਦਿੱਲੀ - ਸਾਬਕਾ ਭਾਰਤੀ ਫੁੱਟਬਾਲਰ ਅਤੇ 1960 ਰੋਮ ਓਲੰਪਿਕ ਵਿਚ ਭਾਗ ਲੈਣ ਵਾਲੇ ਸਈਅਦ ਸ਼ਾਹਿਦ ਹਕੀਮ ਦਾ ਐਤਵਾਰ ਨੂੰ ਗੁਲਬਰਗਾ ਦੇ ਇਕ ਹਸਪਤਾਲ ਵਿਚ ਦਿਹਾਂਤ ਹੋ ਗਿਆ। ਇਹ ਜਾਣਕਾਰੀ ਪਰਿਵਾਰਕ ਮੈਂਬਰਾਂ ਨੇ ਸਾਂਝੀ ਕੀਤੀ ਹੈ। ਸਈਅਦ ਸ਼ਾਹਿਦ ਹਕੀਮ ਜੋ ਕਿ ਹਕੀਮ ਸਾਬ ਦੇ ਨਾਂ ਨਾਲ ਮਸ਼ਹੂਰ ਸਨ, ਉਹ 82 ਸਾਲਾਂ ਦੇ ਸਨ। ਉਨ੍ਹਾਂ ਨੂੰ ਹਾਲ ਹੀ ਵਿਚ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਗੁਲਬਰਗਾ ਦੇ ਇੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
1960 Rome Olympian and former national football coach SS Hakim dead
ਹਕੀਮ ਪੰਜ ਦਹਾਕਿਆਂ ਤੋਂ ਭਾਰਤੀ ਫੁੱਟਬਾਲ ਨਾਲ ਜੁੜੇ ਹੋਏ ਸਨ। ਬਾਅਦ ਵਿਚ ਉਹ ਇੱਕ ਕੋਚ ਬਣ ਗਏ ਅਤੇ ਉਹਨਾਂ ਨੂੰ ਦਰੋਣਾਚਾਰੀਆ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ ਸੀ। ਉਹ ਪੀਕੇ ਬੈਨਰਜੀ ਦੇ ਨਾਲ 1982 ਦੀਆਂ ਏਸ਼ੀਆਈ ਖੇਡਾਂ ਵਿਚ ਸਹਾਇਕ ਕੋਚ ਸਨ ਅਤੇ ਬਾਅਦ ਵਿਚ ਮਰਡੇਕਾ ਕੱਪ ਦੌਰਾਨ ਰਾਸ਼ਟਰੀ ਟੀਮ ਦੇ ਮੁੱਖ ਕੋਚ ਬਣੇ। ਘਰੇਲੂ ਪੱਧਰ 'ਤੇ ਬਤੌਰ ਕੋਚ ਉਸ ਦਾ ਸਰਬੋਤਮ ਪ੍ਰਦਰਸ਼ਨ ਮਹਿੰਦਰਾ ਐਂਡ ਮਹਿੰਦਰਾ (ਹੁਣ ਮਹਿੰਦਰਾ ਯੂਨਾਈਟਿਡ) ਲਈ ਸੀ ਜਦੋਂ ਟੀਮ ਨੇ 1988 ਵਿਚ ਪੂਰਬੀ ਬੰਗਾਲ ਦੀ ਇੱਕ ਮਜ਼ਬੂਤਟੀਮ ਨੂੰ ਹਰਾ ਕੇ ਡੁਰਾਂਡ ਕੱਪ ਜਿੱਤਿਆ ਸੀ। ਉਹਨਾਂ ਨੇ ਸਲਗਾਓਕਰ ਨੂੰ ਕੋਚਿੰਗ ਵੀ ਦਿੱਤੀ।
Tribune India. 1960 Rome Olympian and former national football coach SS Hakim dead
ਉਹ ਫੀਫਾ ਦੇ ਅੰਤਰਰਾਸ਼ਟਰੀ ਰੈਫਰੀ ਵੀ ਸਨ ਅਤੇ ਉਨ੍ਹਾਂ ਨੂੰ ਵੱਕਾਰੀ ਧਿਆਨ ਚੰਦ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਹਕੀਮ, ਏਅਰ ਫੋਰਸ ਦੇ ਸਾਬਕਾ ਸਕੁਐਡਰਨ ਲੀਡਰ, ਭਾਰਤੀ ਖੇਡ ਅਥਾਰਟੀ ਦੇ ਖੇਤਰੀ ਨਿਰਦੇਸ਼ਕ ਵੀ ਸਨ। ਉਹ ਅੰਡਰ -17 ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਪ੍ਰੋਜੈਕਟ ਡਾਇਰੈਕਟਰ ਵੀ ਸੀ। ਹਕੀਮ ਸੈਂਟਰਲ ਮਿਡਫੀਲਡਰ ਵਜੋਂ ਖੇਡਦਾ ਸੀ ਪਰ ਤੱਥ ਇਹ ਹੈ ਕਿ ਉਹਨਾਂ ਨੂੰ 1960 ਦੇ ਰੋਮ ਓਲੰਪਿਕ ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ। ਸੰਯੋਗ ਨਾਲ ਉਸ ਸਮੇਂ ਕੋਚ ਉਹਨਾਂ ਦੇ ਪਿਤਾ ਸਈਅਦ ਅਬਦੁਲ ਰਹੀਮ ਸਨ। ਫਿਰ ਉਹ ਏਸ਼ੀਆਈ ਖੇਡਾਂ 1962 ਵਿਚ ਸੋਨ ਤਗਮਾ ਜਿੱਤਣ ਵਾਲੀ ਟੀਮ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ।