ਮੁਖਤਾਰ ਅੰਸਾਰੀ ਦੇ ਵਿਧਾਇਕ ਪੁੱਤਰ ਅੱਬਾਸ ਅੰਸਾਰੀ ਦੀ ਭਾਲ 'ਚ 9 ਸੂਬਿਆਂ 'ਚ ਛਾਪੇਮਾਰੀ
Published : Aug 22, 2022, 4:35 pm IST
Updated : Aug 22, 2022, 4:35 pm IST
SHARE ARTICLE
photo
photo

ਪੰਜਾਬ ਤੋਂ ਗੋਆ ਤੱਕ 8 ਟੀਮਾਂ ਕੀਤੀਆਂ ਗਈਆਂ ਤਾਇਨਾਤ

 

ਬਾਂਦਾ: ਯੋਗੀ ਸਰਕਾਰ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਬੰਦ ਬਾਹੂਬਲੀ ਮੁਖਤਾਰ ਅੰਸਾਰੀ ਦੇ ਪਰਿਵਾਰ 'ਤੇ ਸ਼ਿਕੰਜਾ ਕੱਸ ਰਹੀ ਹੈ। ਹੁਣ ਮੁਖਤਾਰ ਦੇ ਵਿਧਾਇਕ ਪੁੱਤਰ ਅੱਬਾਸ ਅੰਸਾਰੀ ਦੀ ਭਾਲ 'ਚ ਲਖਨਊ ਤੋਂ ਗੋਆ ਤੱਕ ਛਾਪੇਮਾਰੀ ਕੀਤੀ ਜਾ ਰਹੀ ਹੈ। ਲਖਨਊ ਪੁਲਿਸ ਨੇ ਅੱਬਾਸ ਅੰਸਾਰੀ ਨੂੰ ਗ੍ਰਿਫਤਾਰ ਕਰਨ ਲਈ 8 ਟੀਮਾਂ ਬਣਾਈਆਂ, ਜੋ ਦੇਸ਼ ਭਰ 'ਚ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀਆਂ ਹਨ।

 

Yogi Adityanath sworn in as UP Chief MinisterYogi Adityanath

ਅੱਬਾਸ ਅੰਸਾਰੀ ਦੀ ਭਾਲ 'ਚ ਉੱਤਰ ਪ੍ਰਦੇਸ਼ ਤੋਂ ਇਲਾਵਾ ਦਿੱਲੀ, ਰਾਜਸਥਾਨ, ਹੈਦਰਾਬਾਦ, ਪੱਛਮੀ ਬੰਗਾਲ, ਉਤਰਾਖੰਡ, ਪੰਜਾਬ, ਛੱਤੀਸਗੜ੍ਹ ਅਤੇ ਗੋਆ 'ਚ ਛਾਪੇਮਾਰੀ ਜਾਰੀ ਹੈ। ਲਖਨਊ ਦੀ ਅਦਾਲਤ ਤੋਂ ਅੱਬਾਸ ਅੰਸਾਰੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਉਸ 'ਤੇ ਹਥਿਆਰਾਂ ਦਾ ਲਾਇਸੈਂਸ ਧੋਖੇ ਨਾਲ ਤਬਦੀਲ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ 'ਚ ਅੱਬਾਸ ਅੰਸਾਰੀ ਫਰਾਰ ਹੈ।

 

Mukhtar AnsariMukhtar Ansari

ਲਖਨਊ ਦੀ ਇਕ ਅਦਾਲਤ ਨੇ ਅੱਬਾਸ ਅੰਸਾਰੀ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਉਦੋਂ ਤੋਂ ਅੱਬਾਸ ਫਰਾਰ ਹੈ। ਇਸ ਦੇ ਮੱਦੇਨਜ਼ਰ ਪੁਲਿਸ ਅੱਬਾਸ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਤਲਾਸ਼ ਕਰ ਰਹੀ ਹੈ। ਅਦਾਲਤ ਨੇ ਲਖਨਊ ਪੁਲਿਸ ਨੂੰ ਦੱਸੇ ਬਿਨਾਂ ਅਸਲਾ ਲਾਇਸੈਂਸ ਨਵੀਂ ਦਿੱਲੀ ਤਬਦੀਲ ਕਰਨ ਦੇ ਮਾਮਲੇ ਵਿੱਚ ਵਾਰੰਟ ਜਾਰੀ ਕੀਤਾ ਸੀ।

 

PHOTOPHOTO

ਉਸ 'ਤੇ ਇਕ ਲਾਇਸੈਂਸ 'ਤੇ ਧੋਖੇ ਨਾਲ ਕਈ ਹਥਿਆਰ ਲੈਣ ਦਾ ਵੀ ਦੋਸ਼ ਹੈ। 12 ਅਕਤੂਬਰ 2019 ਨੂੰ ਲਖਨਊ ਪੁਲਿਸ ਨੇ ਅੱਬਾਸ ਅੰਸਾਰੀ ਦੇ ਖਿਲਾਫ ਅਸਲਾ ਲਾਇਸੈਂਸ ਦੇ ਸਬੰਧ ਵਿੱਚ ਮਾਮਲਾ ਦਰਜ ਕੀਤਾ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਆਰਮਜ਼ ਐਕਟ ਦੀ ਧਾਰਾ 467, 468, 471, 420 ਅਤੇ ਧਾਰਾ 30 ਤਹਿਤ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ।

ਐਮਪੀ-ਐਮਐਲਏ ਦੀ ਅਦਾਲਤ ਨੇ ਹਾਲ ਹੀ ਵਿੱਚ ਉਨ੍ਹਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਰੱਦ ਕਰ ਦਿੱਤੀ ਸੀ। ਅਦਾਲਤ ਵੱਲੋਂ ਸੁਣਵਾਈ ਕਰਦਿਆਂ ਕਿਹਾ ਗਿਆ ਕਿ ਮੁਲਜ਼ਮ ਅੱਬਾਸ ਅੰਸਾਰੀ ਖ਼ਿਲਾਫ਼ ਪਹਿਲਾਂ ਹੀ ਅਪਰਾਧਿਕ ਮਾਮਲੇ ਦਰਜ ਹਨ। 14 ਜੁਲਾਈ ਨੂੰ ਉਸ ਦੇ ਅਤੇ ਅਸਲਾ ਲਾਇਸੈਂਸ ਕੇਸ ਵਿੱਚ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤੇ ਗਏ ਹਨ, ਜਿਸ ਕਾਰਨ ਅਰਜ਼ੀ ਸਵੀਕਾਰ ਨਹੀਂ ਕੀਤੀ ਜਾ ਸਕਦੀ ਅਤੇ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ।

Location: India, Uttar Pradesh, Banda

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement