ਫੌਜ ਨੇ ਤਰਕੁੰਡੀ ਸੈਕਟਰ, ਭੀਮਭਰ ਗਲੀ ਤੋਂ ਐਲਓਸੀ ਪਾਰ ਕਰਕੇ ਸਰਜੀਕਲ ਸਟ੍ਰਾਈਕ ਕੀਤੀ
ਨਵੀਂ ਦਿੱਲੀ - ਭਾਰਤੀ ਫੌਜ ਨੇ ਪਾਕਿਸਤਾਨ 'ਤੇ ਫਿਰ ਸਰਜੀਕਲ ਸਟ੍ਰਾਈਕ ਕੀਤੀ ਅਤੇ ਐਲਓਸੀ ਦੇ 2.5 ਕਿਲੋਮੀਟਰ ਅੰਦਰ ਵੜ ਕੇ ਕਾਰਵਾਈ ਕੀਤੀ। ਅਜਿਹੀ ਰਿਪੋਰਟ ਇੱਕ ਅਖਬਾਰ ਵਿਚ ਛਪੀ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਫੌਜ ਨੇ ਤਰਕੁੰਡੀ ਸੈਕਟਰ, ਭੀਮਭਰ ਗਲੀ ਤੋਂ ਐਲਓਸੀ ਪਾਰ ਕਰਕੇ ਸਰਜੀਕਲ ਸਟ੍ਰਾਈਕ ਕੀਤੀ। ਇਸ ਦੇ ਨਾਲ ਹੀ ਫੌਜ ਨੇ ਕੋਟਲੀ 'ਚ ਅਤਿਵਾਦੀਆਂ ਦੇ 4 ਲਾਂਚ ਪੈਡ ਨਸ਼ਟ ਕਰ ਦਿੱਤੇ।
ਇਸ ਆਪਰੇਸ਼ਨ 'ਚ 7 ਤੋਂ 8 ਅਤਿਵਾਦੀ ਮਾਰੇ ਗਏ। ਸ਼ਨੀਵਾਰ ਰਾਤ ਨੂੰ ਫੌਜ ਦੀ ਕਾਰਵਾਈ, ਸਪੈਸ਼ਲ ਫੋਰਸ ਦੇ ਜਵਾਨਾਂ ਦੀ ਕਾਰਵਾਈ ਤੋਂ ਬਾਅਦ 12 ਤੋਂ 15 ਜਵਾਨ ਸੁਰੱਖਿਅਤ ਵਾਪਸ ਪਰਤ ਆਏ। ਹੁਣ ਭਾਰਤੀ ਫੌਜ ਨੇ ਇਸ ਖ਼ਬਰ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠ ਕਰਾਰ ਦਿੱਤਾ ਹੈ। ਦਰਅਸਲ, 21 ਅਗਸਤ ਨੂੰ ਬਾਲਾਕੋਟ ਵਿਚ ਅਤਿਵਾਦੀਆਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ।
ਅਤਿਵਾਦੀਆਂ ਦੀ ਇਸ ਘੁਸਪੈਠ ਦੀ ਕੋਸ਼ਿਸ਼ ਤੋਂ ਬਾਅਦ ਭਾਰਤੀ ਫੌਜ ਨੇ ਘੁਸਪੈਠੀਆਂ 'ਤੇ ਗੋਲੀਬਾਰੀ ਕੀਤੀ। ਫੌਜ ਦੀ ਗੋਲੀਬਾਰੀ ਤੋਂ ਬਾਅਦ ਕੁਝ ਅਤਿਵਾਦੀ ਭੱਜ ਗਏ ਪਰ ਇਨ੍ਹਾਂ 'ਚੋਂ ਦੋ ਅਤਿਵਾਦੀ ਮਾਰੇ ਗਏ। ਫੌਜ ਅਤੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਵਿਚ ਮਾਰੇ ਗਏ ਅਤਿਵਾਦੀਆਂ ਕੋਲੋਂ ਦੋ ਮੈਗਜ਼ੀਨ, ਦੋ ਹੈਂਡ ਗ੍ਰਨੇਡ ਅਤੇ ਇੱਕ ਏਕੇ-47 ਰਾਈਫ਼ਲ ਬਰਾਮਦ ਕੀਤੀ ਗਈ ਹੈ।
ਭਾਰਤੀ ਫੌਜ ਨੇ ਦੱਸਿਆ ਕਿ 21 ਅਗਸਤ ਦੀ ਸਵੇਰ ਨੂੰ ਸਾਰੇ ਸੈਨਿਕਾਂ ਨੇ ਦੋ ਅਤਿਵਾਦਆਂ ਨੂੰ ਬਾਲਾਕੋਟ ਸੈਕਟਰ ਦੇ ਹਮੀਰਪੁਰ ਖੇਤਰ ਵਿਚ ਖਰਾਬ ਮੌਸਮ, ਕੋਹਰੇ, ਸੰਘਣੇ ਪੱਤਿਆਂ ਅਤੇ ਉੱਬੜ-ਖਾਬੜ ਜ਼ਮੀਨ ਦੀ ਵਰਤੋਂ ਕਰ ਕੇ ਨਿਯੰਤਰਣ ਰੇਖਾ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ। ਜਿਵੇਂ ਹੀ ਅਤਿਵਾਦੀ ਹਮਲੇ ਵਾਲੇ ਸਥਾਨਾਂ 'ਤੇ ਪਹੁੰਚੇ ਤਾਂ ਉਹਨਾਂ ਨੇ ਚੁਣੌਤੀ ਦੇ ਦਿੱਤੀ ਅਤੇ ਉਹਨਾਂ 'ਤੇ ਪ੍ਰਭਾਵੀ ਢੰਗ ਨਾਲ ਗੋਲੀਬਾਰੀ ਕੀਤੀ।
ਖ਼ਰਾਬ ਮੌਸਮ ਅਤੇ ਜ਼ਮੀਨੀ ਹਾਲਾਤ ਦਾ ਫਾਇਦਾ ਚੁੱਕ ਕੇ ਅਤਿਵਾਦੀਆਂ ਨੂੰ ਹਮਲਾ ਸਾਈਟਾਂ ਤੋਂ ਭੱਜਣ ਦੇ ਲਈ ਮਜਬੂਰ ਕਰ ਦਿੱਤਾ। ਹਾਲਾਂਕਿ, ਪ੍ਰਭਾਵਸ਼ਾਲੀ ਗੋਲੀਬਾਰੀ ਦੇ ਨਤੀਜੇ ਵਜੋਂ, ਇੱਕ ਅਤਿਵਾਦੀ ਕੰਟਰੋਲ ਰੇਖਾ ਦੇ ਨੇੜੇ ਜ਼ਮੀਨ 'ਤੇ ਡਿੱਗ ਗਿਆ। ਇਸ ਤੋਂ ਬਾਅਦ ਇਲਾਕੇ 'ਚ ਵਾਧੂ ਫੌਜ ਭੇਜੀ ਗਈ ਅਤੇ ਮੌਸਮ ਦੀ ਸਥਿਤੀ ਅਤੇ ਦਿੱਖ 'ਚ ਸੁਧਾਰ ਹੋਣ ਤੋਂ ਬਾਅਦ ਦੁਪਹਿਰ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਲਾਕੇ ਦੀ ਤਲਾਸ਼ੀ ਲੈਣ 'ਤੇ ਇਕ ਏਕੇ 47 ਰਾਈਫਲ, ਦੋ ਮੈਗਜ਼ੀਨ, 30 ਰੌਂਦ, ਦੋ ਗ੍ਰਨੇਡ ਅਤੇ ਪਾਕਿ ਮੂਲ ਦੀਆਂ ਦਵਾਈਆਂ ਬਰਾਮਦ ਹੋਈਆਂ।