
ਮਹਾਰਾਸ਼ਟਰ ਦੀ ਮਸ਼ਹੂਰ ਦਹੀਂ ਪੂੜੀ ਨੂੰ ਮਿਲੀ ਸਭ ਤੋਂ ਖ਼ਰਾਬ ਰੇਟਿੰਗ
ਨਵੀਂ ਦਿੱਲੀ- ਚਟਪਟੇ ਸਟਰੀਟ ਫੂਡਸ ਦਾ ਨਾਂ ਸੁਣਦੇ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ। ਗੋਲਗੱਪੇ, ਚਾਟ-ਪਾਪੜੀ ਸਣੇ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਖਾਣ ਲਈ ਹਰ ਰੋਜ਼ ਦਿਲ ਕਰਦਾ ਹੈ। ਪਰ ਹੁਣ ਇਹ ਖ਼ਬਰ ਸਾਹਮਣੇ ਆਈ ਹੈ ਕਿ ਸਟਰੀਟ ਫੂਟ ਨੂੰ ਹੀ ਸਭ ਤੋਂ ਖ਼ਰਾਬ ਰੇਟਿੰਗ ਮਿਲ ਰਹੀ ਹੈ ਕਿਉਂਕਿ ਆਏ ਦਿਨ ਕੋਈ ਨਾ ਕੋਈ ਖ਼ਬਰ ਸੁਣੀ ਜਾਂਦੀ ਹੈ ਕਿ ਖਾਣੇ ਵਿਚੋਂ ਕਾਕਰੋਚ ਨਿਕਲਿਆ ਜਾਂ ਫਿਰ ਛਿਪਕਲੀ ਆਦਿ।
ਦਰਅਸਲ ਹੁਣ ਟ੍ਰਡੀਸ਼ਨਲ ਫੂਡਸ ਲਈ ਇਕ ਯਾਤਰਾ ਗਾਈਡ ਟੈਸਟ ਐਟਲਸ ਨੇ ਹਾਲ ਹੀ 'ਚ ਸਭ ਤੋਂ ਖ਼ਰਾਬ ਰੇਟਿੰਗ ਵਾਲੇ ਭਾਰਤੀ ਸਟਰੀਟ ਫੂਡਸ ਦੀ ਸੂਚੀ ਜਾਰੀ ਕੀਤੀ ਹੈ। ਹੈਰਾਨੀ ਇਸ ਗੱਲ ਤੋਂ ਹੋਈ ਹੈ ਕਿ ਮਹਾਰਾਸ਼ਟਰ ਦੀ ਮਸ਼ਹੂਰ ਦਹੀਂ ਪੂੜੀ ਇਸ ਸੂਚੀ 'ਚ ਸਭ ਤੋਂ ਉੱਪਰ ਹੈ। ਯਾਨੀ ਇਸ ਨੂੰ ਸਭ ਤੋਂ ਖਰਾਬ ਰੇਟਿੰਗ ਮਿਲੀ ਹੈ।
ਰੈਂਕਿੰਗ 17 ਅਗਸਤ ਤੱਕ ਦਰਜ ਕੀਤੀ ਗਈ 2,508 ਰੇਟਿੰਗ 'ਤੇ ਆਧਾਰਿਤ ਸੀ, ਜਿਨ੍ਹਾਂ 'ਚੋਂ ਸਿਰਫ 1,773 ਨੂੰ ਟੈਸਟ ਐਟਲਸ ਵੱਲੋਂ ਯੋਗ ਮੰਨਿਆ ਗਿਆ ਸੀ। ਵੇਸਨ ਅਤੇ ਮਸਾਲਿਆਂ ਨਾਲ ਬਣਿਆ ਮੱਧ-ਪ੍ਰਦੇਸ਼ ਦਾ ਮਸਾਲੇਦਾਰ ਨਾਸ਼ਤਾ ਸੇਵ ਇਸ ਸੂਚੀ 'ਚ ਦੂਜੇ ਸਥਾਨ 'ਤੇ ਸੀ, ਉਸ ਤੋਂ ਬਾਅਦ ਗੁਜਰਾਤ ਦਾ ਦਾਬੇਲੀ ਸੀ।
ਦੱਸ ਦਈਏ ਕਿ ਪੰਜਾਬ ਦਾ ਗੋਭੀ ਪਰੌਂਠਾ 8ਵੇਂ ਸਥਾਨ 'ਤੇ ਰਿਹਾ। ਜਦਕਿ ਪਾਪੜੀ ਚਾਟ ਇਸ ਸੂਚੀ 'ਚ 9ਵੇਂ ਸਥਾਨ 'ਤੇ ਹੈ। ਉਥੇ ਹੀ ਦੱਖਣੀ ਭਾਰਤ ਦਾ ਬੋਂਡਾ ਜਾਂ ਆਲੂ ਬੋਂਡਾ ਆਖਰੀ ਸਥਾਨ 'ਤੇ ਰਿਹਾ।
ਦੇਖੋ ਸੂਚੀ
1. ਦਹੀਂ ਪੂੜੀ
2. ਮਸਾਲੇਦਾਰ ਨਾਸ਼ਤਾ ਸੇਵ
3. ਦਾਬੇਲੀ
4. ਬੰਬੇ ਸੈਂਡਵਿਚ
5. ਆਂਡਾ ਭੁਰਜੀ
6. ਦਹੀਂ ਵੜਾ
7. ਸਾਬੂਦਾਨਾ ਵੜਾ
8. ਗੋਭੀ ਪਰੌਂਠਾ
9. ਪਾਪੜੀ ਚਾਟ
10. ਆਲੂ ਬੋਂਡਾ