
Punjabi Language: ਹਾਈਕੋਰਟ ਨੂੰ ਹਦਾਇਤ ਦੇਣ ਦੀ ਕੀਤੀ ਬੇਨਤੀ
Punjabi Language: ਪੰਜਾਬ ਦੀਆਂ ਜ਼ਿਲ੍ਹਾ ਅਦਾਲਤਾਂ ਵਿਚ ਪੰਜਾਬੀ ਭਾਸ਼ਾ ਵਿਚ ਕੰਮ ਸ਼ੁਰੂ ਕਰਵਾਉਣ ਲਈ ਹਾਈ ਕੋਰਟ ਦੇ ਵਕੀਲ ਐਚਸੀ ਅਰੋੜਾ ਨੇ ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਅਦਾਲਤਾਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਢੁਕਵੀਂ ਐਡਵਾਇਜ਼ਰੀ ਜਾਰੀ ਕੀਤੀ ਜਾਵੇ। ਅਰੋੜਾ ਨੇ ਕਿਹਾ ਕਿ ਅਜਿਹੀ ਹਦਾਇਤ ਕਰਨ ਨਾਲ ਤੁਹਾਡੇ ਪ੍ਰਭੂਤਾ ਦੇ ਯੁੱਗ ਨੂੰ ਇਕ ਯੁੱਗ ਵਜੋਂ ਯਾਦ ਕੀਤਾ ਜਾਵੇਗਾ ਜਿਸ ਨੇ ਮੁਕੱਦਮੇਬਾਜ਼ਾਂ ਨੂੰ ਨਿਆਂ ਪ੍ਰਣਾਲੀ ਦੇ ਨੇੜੇ ਲਿਆਂਦਾ।
ਵੱਖ-ਵੱਖ ਫ਼ੈਸਲਿਆਂ ਨੂੰ ਭਾਰਤ ਦੀ ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਪੰਜਾਬੀ ਭਾਸ਼ਾ ਸਮੇਤ ਸਥਾਨਕ/ਖੇਤਰੀ ਭਾਸ਼ਾਵਾਂ ਵਿਚ ਪ੍ਰਕਾਸ਼ਤ/ਅਪਲੋਡ ਕਰਨ ਦੇ ਤੁਹਾਡੇ ਫ਼ੈਸਲੇ, ਮੁਕੱਦਮੇਬਾਜ਼ਾਂ ਨੂੰ ਨਿਆਂ ਪ੍ਰਣਾਲੀ ਦੇ ਨੇੜੇ ਲਿਆਉਣ ਦੇ ਉਪਰੋਕਤ ਟੀਚੇ ਨੂੰ ਪੂਰਾ ਕਰਨ ਵਿਚ ਬਹੁਤ ਅੱਗੇ ਵਧਾਉਣਗੇ। ਉਨ੍ਹਾਂ ਪੱਤਰ ਵਿਚ ਸੀਜੇਆਈ ਨੂੰ ਬੇਨਤੀ ਵਿਚ ਕਿਹਾ ਕਿ ਮੈਂ ਇਸ ਖੇਤਰ ਵਿਚ ਇਕ ਵੱਡੀ ਸ਼ੁਰੂਆਤ ਕਰਨ ਲਈ, ਉਪਰੋਕਤ ਦਿਸ਼ਾ ਵਿਚ, ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਨੂੰ, ਅਧੀਨ ਅਦਾਲਤਾਂ/ਜ਼ਿਲ੍ਹਾ ਅਦਾਲਤਾਂ ਨੂੰ ਪੰਜਾਬ ਰਾਜ ਵਿਚ, ਅਪਣੀ ਕਾਰਵਾਈ ਪੰਜਾਬੀ ਭਾਸ਼ਾ ਵਿਚ ਸ਼ੁਰੂ ਕਰਨ ਲਈ ਢੁਕਵੇਂ ਨਿਰਦੇਸ਼ ਜਾਰੀ ਕਰਨ ਲਈ ਪੱਤਰ ਭੇਜ ਰਿਹਾ ਹਾਂ।
ਉਨ੍ਹਾਂ ਸੀਜੇਆਈ ਦੇ ਧਿਆਨ ਹਿਤ ਲਿਆਂਦਾ ਹੈ ਕਿ 2008 ਦੇ ਪੰਜਾਬ ਐਕਟ ਨੰ. 27 ਅਨੁਸਾਰ ਜਿਸ ਨੇ ਪੰਜਾਬ ਰਾਜ ਭਾਸ਼ਾ ਐਕਟ, 1967 ਵਿਚ ਸੋਧ ਕੀਤੀ ਸੀ, ਵਿਚ ਇਹ ਵਿਵਸਥਾ ਹੈ ਕਿ “ਸਾਰੇ ਸਿਵਲ ਅਦਾਲਤਾਂ ਅਤੇ ਫ਼ੌਜਦਾਰੀ ਅਦਾਲਤਾਂ ਵਿਚ, ਪੰਜਾਬ ਹਾਈ ਕੋਰਟ ਦੇ ਅਧੀਨ ਅਤੇ ਹਰਿਆਣਾ, ਸਾਰੀਆਂ ਮਾਲ ਅਦਾਲਤਾਂ ਅਤੇ ਰੈਂਟ ਟ੍ਰਿਬਿਊਨਲ ਜਾਂ ਰਾਜ ਸਰਕਾਰ ਦੁਆਰਾ ਗਠਤ ਕੋਈ ਹੋਰ ਅਦਾਲਤ ਜਾਂ ਟ੍ਰਿਬਿਊਨਲ, ਅਜਿਹੀਆਂ ਅਦਾਲਤਾਂ ਅਤੇ ਟ੍ਰਿਬਿਊਨਲਾਂ ਵਿਚ ਕੰਮ ਪੰਜਾਬੀ ਵਿਚ ਕੀਤਾ ਜਾਵੇਗਾ।