Kolkata Rape Murder Case: ਕਲਕੱਤਾ ਡਾਕਟਰ ਮਾਮਲੇ 'ਚ ਸੁਪਰੀਮ ਕੋਰਟ 'ਚ ਸੁਣਵਾਈ, CBI ਦੀ ਸਟੇਟਸ ਰਿਪੋਰਟ 'ਚ ਵੱਡਾ ਖੁਲਾਸਾ
Published : Aug 22, 2024, 12:28 pm IST
Updated : Aug 22, 2024, 1:03 pm IST
SHARE ARTICLE
Kolkata Rape Murder Case supreme court
Kolkata Rape Murder Case supreme court

Kolkata Rape Murder Case: 'ਮੌਕਾ-ਏ-ਵਾਰਦਾਤ ਵਾਲੀ ਥਾਂ 'ਤੇ ਸਬੂਤਾਂ ਨਾਲ ਛੇੜਛਾੜ ਹੋਈ : CBI

Kolkata Rape Murder Case supreme court: ਸੀਬੀਆਈ ਨੇ ਕਲਕੱਤਾ ਬਲਾਤਕਾਰ ਅਤੇ ਕਤਲ ਕੇਸ ਵਿੱਚ ਜਾਂਚ ਦੀ ਵਿਸਤ੍ਰਿਤ ਸਥਿਤੀ ਰਿਪੋਰਟ ਸੁਪਰੀਮ ਕੋਰਟ ਵਿੱਚ ਦਾਖਲ ਕੀਤੀ ਹੈ। ਜਾਂਚ ਏਜੰਸੀ ਨੇ ਸੀਲਬੰਦ ਲਿਫ਼ਾਫ਼ੇ ਵਿੱਚ ਰਿਪੋਰਟ ਦਾਖ਼ਲ ਕੀਤੀ ਹੈ। ਸੀਬੀਆਈ ਨੇ ਸਟੇਟਸ ਰਿਪੋਰਟ ਵਿੱਚ ਕਲਕੱਤਾ ਪੁਲਿਸ ਦੀ ਲਾਪਰਵਾਹੀ ਦਾ ਜ਼ਿਕਰ ਕੀਤਾ ਹੈ। ਜਿਨ੍ਹਾਂ ਤੋਂ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਕੀਤੀ ਗਈ, ਉਨ੍ਹਾਂ ਦਾ ਵੇਰਵਾ ਵੀ ਸਟੇਟਸ ਰਿਪੋਰਟ 'ਚ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜਾਂਚ ਏਜੰਸੀ ਨੇ ਇਹ ਰਿਪੋਰਟ ਵੀ ਦਾਇਰ ਕੀਤੀ ਹੈ ਕਿ ਘਟਨਾ ਵਾਲੀ ਥਾਂ ਸੁਰੱਖਿਅਤ ਨਹੀਂ ਸੀ।

ਇਹ ਵੀ ਪੜ੍ਹੋ: Canada News: ਸਾਰੀ ਜ਼ਮੀਨ ਜਾਇਦਾਦ ਵੇਚ ਕੇ ਕੈਨੇਡਾ ਗਏ ਪੰਜਾਬੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ  

ਜਾਂਚ ਏਜੰਸੀ ਦੀ ਸਟੇਟਸ ਰਿਪੋਰਟ ਵਿੱਚ 25 ਅਜਿਹੇ ਪਾਤਰ ਹਨ ਜਿਨ੍ਹਾਂ ਦੇ ਆਲੇ-ਦੁਆਲੇ ਪੂਰੀ ਰਿਪੋਰਟ ਆਧਾਰਿਤ ਹੈ। ਸੀਬੀਆਈ ਨੇ ਉਕਤ ਵਿਅਕਤੀਆਂ ਤੋਂ ਪੁੱਛਗਿੱਛ ਕਰਕੇ ਰਿਪੋਰਟ ਤਿਆਰ ਕੀਤੀ ਹੈ। ਸੀਬੀਆਈ ਨੇ ਅਦਾਲਤ ਵਿੱਚ ਕਿਹਾ ਕਿ ਕ੍ਰਾਈਮ ਸੀਨ ਨਾਲ ਛੇੜਛਾੜ ਕੀਤੀ ਗਈ ਹੈ।  ਰਿਪੋਰਟ ਵਿਚ ਸੀ.ਬੀ.ਆਈ. ਨੇ ਕਿਹਾ ਹੈ ਕਿ ਕਲਕੱਤਾ ਦੇ ਮੈਡੀਕਲ ਕਾਲਜ ਮਾਮਲੇ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜ੍ਹੋ: Bihar Accident News: ਬਿਹਾਰ 'ਚ ਡਿਵਾਈਡਰ ਨਾਲ ਟਕਰਾਈ ਕਾਰ, ਇਕੋ ਪਰਿਵਾਰ ਦੇ 5 ਲੋਕਾਂ ਦੀ ਦਰਦਨਾਕ ਮੌਤ

ਸੀ.ਬੀ.ਆਈ. ਨੇ ਅੰਤਿਮ ਸਸਕਾਰ ਤੋਂ ਬਾਅਦ ਐਫ਼.ਆਈ.ਆਰ. ਦਰਜ ਕਰਨ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। 20 ਅਗਸਤ ਨੂੰ ਸੁਪਰੀਮ ਕੋਰਟ ਨੇ ਇਸ ਘਟਨਾ ’ਤੇ ਖੁਦ ਨੋਟਿਸ ਲਿਆ ਸੀ ਅਤੇ ਸੁਣਵਾਈ ਕੀਤੀ ਸੀ। ਇਸੇ ਸੁਣਵਾਈ ਦੌਰਾਨ ਅਦਾਲਤ ਨੇ ਸੀ.ਬੀ.ਆਈ. ਅਤੇ ਬੰਗਾਲ ਸਰਕਾਰ ਨੂੰ ਘਟਨਾ ਦੀ ਜਾਂਚ ਬਾਰੇ ਸਟੇਟਸ ਰਿਪੋਰਟ ਅਦਾਲਤ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਸਟਿਸ ਜੇਬੀ ਪਾਰਦੀਵਾਲਾ ਨੇ ਕਿਹਾ- ਕਲਕੱਤਾ ਪੁਲਿਸ ਦੀ ਭੂਮਿਕਾ 'ਤੇ ਸ਼ੱਕ ਹੈ। ਮੈਂ ਆਪਣੇ 30 ਸਾਲਾਂ ਦੇ ਕਰੀਅਰ ਵਿੱਚ ਕਦੇ ਵੀ ਜਾਂਚ ਵਿੱਚ ਅਜਿਹੀ ਲਾਪਰਵਾਹੀ ਨਹੀਂ ਦੇਖੀ। ਪਹਿਲਾਂ ਸੀਜੇਆਈ ਨੇ ਕਿਹਾ- ਡਾਕਟਰਾਂ ਨੂੰ ਕੰਮ 'ਤੇ ਪਰਤਣਾ ਚਾਹੀਦਾ ਹੈ। ਮੈਂ ਹਸਪਤਾਲਾਂ ਦੀ ਹਾਲਤ ਜਾਣਦਾ ਹਾਂ। ਜਦੋਂ ਮੇਰੇ ਪਰਿਵਾਰ ਦਾ ਇੱਕ ਮੈਂਬਰ ਬੀਮਾਰ ਸੀ ਤਾਂ ਮੈਂ ਖੁਦ ਸਰਕਾਰੀ ਹਸਪਤਾਲ ਦੇ ਫਰਸ਼ 'ਤੇ ਸੁੱਤਾ ਸੀ। ਸਾਨੂੰ ਬਹੁਤ ਸਾਰੀਆਂ ਈਮੇਲਾਂ ਮਿਲੀਆਂ ਹਨ ਜਿਸ ਵਿੱਚ ਡਾਕਟਰਾਂ ਨੇ ਕਿਹਾ ਹੈ ਕਿ ਉਹ ਬਹੁਤ ਦਬਾਅ ਵਿੱਚ ਹਨ। 48 ਜਾਂ 36 ਘੰਟੇ ਦੀ ਡਿਊਟੀ ਚੰਗੀ ਨਹੀਂ ਹੈ। ਅਸੀਂ ਇਸਨੂੰ ਅੱਜ ਆਪਣੇ ਆਰਡਰ ਵਿੱਚ ਸ਼ਾਮਲ ਕਰਾਂਗੇ।

CBI ਦੀ ਸਟੇਟਸ ਰਿਪੋਰਟ 'ਚ ਵੱਡੇ ਖੁਲਾਸੇ

  • ਮੌਕਾ-ਏ-ਵਾਰਦਾਤ ਵਾਲੀ ਥਾਂ 'ਤੇ ਸਬੂਤਾਂ ਨਾਲ ਛੇੜਛਾੜ ਹੋਈ 
  • ਡਾਕਟਰ ਕਤਲ ਤੇ ਬਲਾਤਕਾਰ ਕੇਸ 'ਚ ਖਾਨਾਪੂਰਤੀ ਦੀ ਕੀਤੀ ਗਈ
  • ਅੰਤਮ ਸਸਕਾਰ ਤੋਂ ਬਾਅਦ FIR ਦਰਜ ਕੀਤੀ ਗਈ
  • ਮਾਪਿਆਂ ਨੂੰ ਪਹਿਲਾਂ ਖੁਦਕੁਸ਼ੀ ਦੀ ਜਾਣਕਾਰੀ ਦਿੱਤੀ ਗਈ
  • ਦਬਾਅ 'ਚ ਕ੍ਰਾਈਮ ਸੀਨ ਦੀ ਵੀਡੀਓਗ੍ਰਾਫ਼ੀ ਕੀਤੀ ਗਈ 

    ​(For more Punjabi news apart from Kolkata Rape Murder Case supreme court, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement