
ਲੜਕੀ ਅਗ਼ਵਾਹ ਦੇ ਕੇਸ ਵਿਚ ਚਾਰ ਵਿਅਕਤੀਆਂ ਵਿਰੁਧ ਪਰਚਾ ਦਰਜ
ਦੀਨਾਨਗਰ, 22 ਸਤੰਬਰ (ਰਵੀਕੁਮਾਰ ਮੰਗਲਾ): ਅੱਜ ਦੀਨਾਨਗਰ ਪੁਲਿਸ ਨੇ ਚਾਰ ਲੋਕਾਂ ਵਿਰੁਧ ਇਕ ਨਾਬਾਲਗ਼ ਲੜਕੀ ਨੂੰ ਘਰੋਂ ਭਜਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਇਕ ਵਿਅਕਤੀ ਨੇ ਕਿਹਾ ਕਿ ਉਸ ਦੀ ਲੜਕੀ 13 ਸਾਲ ਦੀ ਹੈ। ਉਹ ਛੇਵੀਂ ਜਮਾਤ ਵਿਚ ਪੜ੍ਹਦੀ ਹੈ। 16 ਸਤੰਬਰ ਨੂੰ ਉਸ ਨੂੰ ਨਿਜੀ ਕੰਮ ਲਈ ਘਰੋਂ ਬਾਹਰ ਗਿਆ ਹੋਇਆ ਸੀ ਤੇ ਉਸ ਦੀ ਗ਼ੈਰ ਮਜੂਦਗੀ ਵਿਚ ਉਸ ਦੇ ਪਰਵਾਰ ਨਾਲ ਧੱਕੇਸ਼ਾਹੀ ਕੀਤੀ ਗਈ। ਇਸ ਦੌਰਾਨ ਉਸ ਦੀ ਪਤਨੀ ਨੇ ਫ਼ੋਨ ਕੀਤਾ ਅਤੇ ਦਸਿਆ ਕਿ ਚਿੱਟੇ ਰੰਗ ਦੀ ਸਵਿਫ਼ਟ ਕਾਰ ਵਿਚ ਚਾਰ ਲੋਕ ਆਏ ਸਨ। ਕਾਰ ਉਸ ਦੇ ਡੇਰੇ ਦੇ ਸਾਹਮਣੇ ਰੁਕੀ ਅਤੇ ਉਸ ਦੀ ਲੜਕੀ ਨੂੰ ਸ਼ੈਫ ਅਲੀ ਦੇ ਪੁੱਤਰ ਸ਼ੇਰ ਮੁਹੰਮਦ ਨੇ ਅਪਣੇ ਨਾਲ ਲੈ ਗਏ ਸਨ। ਇਸ ਵਿਚ ਸੋਨੂੰ, ਨਿੱਕੂ ਅਤੇ ਮੰਮੀ ਨੇ ਉਸ ਦਾ ਸਾਥ ਦਿਤਾ ਹੈ।