ਮੌਸਮ ਦਾ ਬਦਲਿਆ ਮਿਜਾਜ਼, ਹਿਮਾਚਲ 'ਚ ਭਾਰੀ ਮੀਂਹ ਨਾਲ ਹੋ ਰਹੀ ਬਰਫਬਾਰੀ
Published : Sep 22, 2022, 12:51 pm IST
Updated : Sep 22, 2022, 1:56 pm IST
SHARE ARTICLE
photo
photo

ਬਰਫਬਾਰੀ ਕਾਰਨ ਲੇਹ ਮਨਾਲੀ ਹਾਈਵੇਅ ਬੰਦ ਹੈ

 

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਜ਼ੋਰਾਂ ਸ਼ੋਰਾਂ 'ਤੇ ਹੈ। ਰਾਜ ਦੇ ਮਨਾਲੀ ਦੇ ਰੋਹਤਾਂਗ ਦੱਰੇ ਅਤੇ ਲਾਹੌਲ ਸਪਿਤੀ ਦੇ ਬਰਾਲਾਚਾ ਦੱਰੇ ਸਮੇਤ ਉੱਚੀਆਂ ਚੋਟੀਆਂ 'ਤੇ ਬਰਫਬਾਰੀ ਹੋਈ ਹੈ। ਵੀਰਵਾਰ ਨੂੰ ਵੀ ਸ਼ਿਮਲਾ ਸਮੇਤ ਸੂਬੇ ਦੇ ਹੋਰ ਇਲਾਕਿਆਂ 'ਚ ਮੀਂਹ ਪਿਆ। ਬਰਫਬਾਰੀ ਕਾਰਨ ਲੇਹ ਮਨਾਲੀ ਹਾਈਵੇਅ ਬੰਦ ਹੈ। ਬੁੱਧਵਾਰ ਨੂੰ ਬੰਦ ਕੀਤਾ ਗਿਆ ਹਾਈਵੇਅ ਅਜੇ ਤੱਕ ਨਹੀਂ ਖੁੱਲ੍ਹਿਆ ਹੈ। ਵਾਹਨਾਂ ਨੂੰ ਕੇਵਲ ਕੇਲੋਂਗ ਤੋਂ ਦਾਰਚਾ ਤੱਕ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਾਜ਼ਾ ਗ੍ਰੰਫੂ-ਮਨਾਲੀ ਹਾਈਵੇਅ ਵੀ ਬੰਦ ਹੈ।

ਹਿਮਾਚਲ 'ਚ ਕੁੱਲੂ, ਸ਼ਿਮਲਾ ਅਤੇ ਹੋਰ ਖੇਤਰਾਂ 'ਚ ਹਲਕੀ ਬਾਰਿਸ਼ ਦਰਜ ਕੀਤੀ ਗਈ ਹੈ।ਪਿਛਲੇ 12 ਘੰਟਿਆਂ 'ਚ ਸੋਲਨ 'ਚ 50.4 ਮਿਲੀਮੀਟਰ, ਸਿਰਮੌਰ ਦੇ ਰੇਣੂਜੀ 'ਚ 43.0, ਸਿਰਮੌਰ ਦੇ ਨਾਹਨ 'ਚ 37.8 ਅਤੇ ਮਨਾਲੀ 'ਚ 28.0 ਮਿ.ਮੀ. ਬਾਰਸ਼ ਦਰਜ ਕੀਤੀ ਗਈ ਹੈ।

ਬਰਾਲਾਚਾ ਅਤੇ ਤੰਗਲਾਂਗਲਾ ਵਿੱਚ 10 ਸੈਂਟੀਮੀਟਰ ਤਾਜ਼ਾ ਬਰਫ਼ਬਾਰੀ ਕਾਰਨ ਮਨਾਲੀ-ਲੇਹ ਸੜਕ ਹਰ ਤਰ੍ਹਾਂ ਦੇ ਵਾਹਨਾਂ ਲਈ ਬੰਦ ਹੈ। ਬਰਾਲਾਚਾ ਦੱਰੇ ਸਮੇਤ ਜ਼ਾਂਸਕਰ ਅਤੇ ਸ਼ਿੰਕੁਲਾ ਵੱਲ ਜਾਣ ਵਾਲੇ ਸੈਲਾਨੀਆਂ ਨੂੰ ਵੀ ਦਾਰਚਾ ਵਿੱਚ ਰੋਕ ਦਿੱਤਾ ਗਿਆ ਹੈ। ਬੀਤੀ ਰਾਤ ਤੋਂ ਸ਼ਿੰਕੁਲਾ ਦੱਰੇ ਵਿੱਚ ਵੀ ਬਰਫ਼ਬਾਰੀ ਹੋਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement