ਗੋਧਰਾ ਦੰਗਿਆਂ 'ਚ ਪੀਐੱਮ ਮੋਦੀ ਨੂੰ ਫਸਾਉਣਾ ਚਾਹੁੰਦੀ ਸੀ ਤੀਸਤਾ ਸੀਤਲਵਾੜ - SIT
Published : Sep 22, 2022, 9:58 am IST
Updated : Sep 22, 2022, 10:11 am IST
SHARE ARTICLE
Teesta Setalvad
Teesta Setalvad

ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੁਆਰਾ ਦਾਇਰ ਚਾਰਜਸ਼ੀਟ ਵਿਚ ਇਹ ਦੋਸ਼ ਲਗਾਇਆ ਗਿਆ ਸੀ। 

 

ਨਵੀਂ ਦਿੱਲੀ - ਤੀਸਤਾ ਸੀਤਲਵਾੜ ਨੇ ਗੁਜਰਾਤ ਸਰਕਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਅਤੇ ਇਹ ਯਕੀਨੀ ਬਣਾਉਣ ਲਈ ਕੰਮ ਕੀਤਾ ਕਿ 2002 ਦੇ ਗੋਧਰਾ ਦੰਗਿਆਂ ਦੇ ਸਬੰਧ ਵਿਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ, ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੁਆਰਾ ਦਾਇਰ ਚਾਰਜਸ਼ੀਟ ਵਿਚ ਇਹ ਦੋਸ਼ ਲਗਾਇਆ ਗਿਆ ਸੀ। 

ਸੀਤਲਵਾੜ, ਸਾਬਕਾ ਪੁਲਿਸ ਡਾਇਰੈਕਟਰ ਜਨਰਲ ਆਰ.ਬੀ. ਸ੍ਰੀਕੁਮਾਰ (ਸੇਵਾਮੁਕਤ) ਅਤੇ ਸਾਬਕਾ ਭਾਰਤੀ ਪੁਲਿਸ ਸੇਵਾ (ਆਈਪੀਐਸ) ਅਧਿਕਾਰੀ ਸੰਜੀਵ ਭੱਟ ਨੂੰ ਕਥਿਤ ਤੌਰ 'ਤੇ ਸਬੂਤ ਘੜਨ ਲਈ ਅਹਿਮਦਾਬਾਦ ਮੈਟਰੋ ਕੋਰਟ ਵਿਚ 100 ਪੰਨਿਆਂ ਦੀ ਲੰਬੀ ਚਾਰਜਸ਼ੀਟ ਪੇਸ਼ ਕੀਤੀ ਗਈ। ਚਾਰਜਸ਼ੀਟ 'ਚ ਦਾਅਵਾ ਕੀਤਾ ਗਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਗਠਿਤ ਐਸਆਈਟੀ ਮੁਤਾਬਕ ਦੋਸ਼ੀਆਂ ਨੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਕਥਿਤ ਤੌਰ 'ਤੇ ਸਾਜ਼ਿਸ਼ ਰਚੀ ਸੀ। ਸਰਕਾਰ ਦਾ ਹਿੱਸਾ ਹੋਣ ਦੇ ਬਾਵਜੂਦ, ਆਰਬੀ ਸ਼੍ਰੀਕੁਮਾਰ ਅਤੇ ਸੰਜੀਵ ਭੱਟ ਨੇ ਤੀਸਤਾ ਲਈ ਜਾਅਲੀ ਦਸਤਾਵੇਜ਼ ਬਣਾਏ ਅਤੇ ਫਿਰ ਉਨ੍ਹਾਂ ਨੂੰ ਅਧਿਕਾਰਤ ਐਂਟਰੀਆਂ ਵਿਚ ਸ਼ਾਮਲ ਕੀਤਾ। 

ਦੋਸ਼ੀ ਨਰਿੰਦਰ ਮੋਦੀ ਦੇ ਸਿਆਸੀ ਕਰੀਅਰ ਨੂੰ ਖ਼ਤਮ ਕਰਕੇ ਉਨ੍ਹਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ। ਚਾਰਜਸ਼ੀਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਵਕੀਲਾਂ ਦੀ ਇੱਕ ਫੌਜ ਇਸ ਲਈ ਜਾਅਲੀ ਦਸਤਾਵੇਜ਼ ਅਤੇ ਹਲਫ਼ੀਆ ਬਿਆਨ ਤਿਆਰ ਕਰਨ ਵਿਚ ਲੱਗੀ ਹੋਈ ਸੀ। ਦੰਗਾ ਪੀੜਤਾਂ ਨਾਲ ਛੇੜਛਾੜ ਕੀਤੀ ਗਈ ਅਤੇ ਮਨਘੜਤ ਬਿਆਨਾਂ 'ਤੇ ਜ਼ਬਰਦਸਤੀ ਉਨ੍ਹਾਂ ਦੇ ਦਸਤਖ਼ਤ ਲਏ ਗਏ ਪਰ ਕਿਉਂਕਿ ਇਹ ਸਭ ਅੰਗਰੇਜ਼ੀ ਵਿਚ ਸੀ, ਪੀੜਤਾਂ ਨੂੰ ਸਮਝ ਨਹੀਂ ਆਈ ਕਿ ਉਨ੍ਹਾਂ ਨੇ ਕਿਸ 'ਤੇ ਦਸਤਖ਼ਤ ਕੀਤੇ ਹਨ, ਐਸਆਈਟੀ ਨੇ ਕਿਹਾ ਕਿ ਦੰਗੇ ਦੇ ਗਵਾਹਾਂ ਨੂੰ ਸੀਤਲਵਾੜ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਹ ਉਸ ਦਾ ਸਮਰਥਨ ਕਰਨ ਤੋਂ ਇਨਕਾਰ ਕਰਦੇ ਹਨ। 

ਆਈਪੀਐਸ ਅਧਿਕਾਰੀ, ਜੋ ਇਸ ਕੇਸ ਵਿਚ ਉਸ ਦਾ ਸਹਿ-ਦੋਸ਼ੀ ਹੈ, ਉਸ ਦੀ ਬੋਲੀ ਲਗਾਏਗਾ। ਐਸਆਈਟੀ ਨੇ ਦਾਅਵਾ ਕੀਤਾ ਕਿ ਇੱਕ ਵਾਰ ਆਰਬੀ ਸ੍ਰੀਕੁਮਾਰ ਨੇ ਇੱਕ ਗਵਾਹ ਨੂੰ ਧਮਕੀ ਵੀ ਦਿੱਤੀ ਸੀ। "ਜੇਕਰ ਤੁਸੀਂ ਤੀਸਤਾ ਦਾ ਸਮਰਥਨ ਨਹੀਂ ਕਰਦੇ, ਤਾਂ ਮੁਸਲਮਾਨ ਤੁਹਾਡੇ ਵਿਰੁੱਧ ਹੋ ਜਾਣਗੇ ਅਤੇ ਤੁਸੀਂ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹੋਵੋਗੇ। ਜੇਕਰ ਅਸੀਂ ਆਪਸ ਵਿਚ ਲੜਨ ਲੱਗ ਪਏ ਤਾਂ ਦੁਸ਼ਮਣਾਂ ਨੂੰ ਫਾਇਦਾ ਹੋਵੇਗਾ ਅਤੇ ਮੋਦੀ ਨੂੰ ਵੀ।" ਦੋਸ਼ੀ ਕਥਿਤ ਤੌਰ 'ਤੇ ਦੰਗਾ ਪੀੜਤਾਂ ਨੂੰ ਗੁਜਰਾਤ ਤੋਂ ਬਾਹਰ ਲੈ ਗਿਆ ਅਤੇ "ਉਨ੍ਹਾਂ ਦੇ ਦਰਦ ਨੂੰ ਘੱਟ ਕਰਨ" ਦਾ ਵਾਅਦਾ ਕਰਕੇ ਲੱਖਾਂ ਰੁਪਏ ਦਾ ਚੰਦਾ ਇਕੱਠਾ ਕੀਤਾ। 

ਐਸਆਈਟੀ ਦੇ ਅਨੁਸਾਰ ਸੀਤਲਵਾੜ ਕਈ ਕਾਂਗਰਸੀ ਨੇਤਾਵਾਂ ਦੇ ਨਾਲ ਦੰਗਾ ਪੀੜਤਾਂ ਲਈ ਲਗਾਏ ਗਏ ਕੈਂਪਾਂ ਵਿਚ ਗਏ ਅਤੇ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾ ਕੇ ਗੁੰਮਰਾਹ ਕੀਤਾ ਕਿ ਉਨ੍ਹਾਂ ਨੂੰ ਗੁਜਰਾਤ ਵਿੱਚ ਕੋਈ ਨਿਆਂ ਨਹੀਂ ਮਿਲੇਗਾ। ਟੀਮ ਨੇ ਦੱਸਿਆ ਕਿ ਉਹ ਪੀੜਤਾਂ ਨਾਲ ਛੇੜਛਾੜ ਕਰਦੇ ਸਨ ਅਤੇ ਉਨ੍ਹਾਂ ਦੇ ਕੇਸ ਰਾਜ ਤੋਂ ਬਾਹਰ ਦੀਆਂ ਅਦਾਲਤਾਂ ਵਿਚ ਲੈ ਜਾਂਦੇ ਸਨ ਅਤੇ ਇਸ ਸਬੰਧੀ ਉਨ੍ਹਾਂ ਨੂੰ ਵੀ ਪੇਸ਼ ਕੀਤਾ ਜਾਂਦਾ ਸੀ। ਤੀਸਤਾ ਲਗਾਤਾਰ ਸੰਜੀਵ ਭੱਟ ਦੇ ਸੰਪਰਕ ਵਿਚ ਸੀ, ਜੋ ਕਿ ਈ-ਮੇਲਾਂ ਰਾਹੀਂ ਪੱਤਰਕਾਰਾਂ, ਗੈਰ ਸਰਕਾਰੀ ਸੰਗਠਨਾਂ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਦੇ ਸੰਪਰਕ ਵਿਚ ਸੀ, ਜਿਸ ਰਾਹੀਂ ਉਹ ਉਨ੍ਹਾਂ ਨੂੰ ਐਮਿਕਸ ਕਿਊਰੀ, ਅਦਾਲਤ ਅਤੇ ਹੋਰ ਅਧਿਕਾਰੀਆਂ, ਐਸ.ਆਈ.ਟੀ. ਉੱਤੇ ਦਬਾਅ ਬਣਾਉਣ ਲਈ ਕਹਿੰਦਾ ਸੀ।

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement