
ਹੋਮ ਗਾਰਡ ਦੇ ਕਮਾਂਡੈਂਟ ਜਨਰਲ ਨੇ ਬਬਲੀ ਨੂੰ ਉਸ ਦੀ ਬਹਾਦਰੀ ਲਈ ਇਨਾਮ ਦੇਣ ਦਾ ਕੀਤਾ ਐਲਾਨ
ਹਰਿਦੁਆਰ- ਉੱਤਰਾਖੰਡ ਦੇ ਹਰਿਦੁਆਰ ਵਿਚ ਬੁੱਧਵਾਰ ਨੂੰ ਇੱਕ ਮਹਿਲਾ ਹੋਮਗਾਰਡ ਨੇ ਬਹਾਦਰੀ ਨਾਲ ਡਿਊਟੀ ਨਿਭਾਉਂਦਿਆਂ ਮੋਬਾਈਲ ਫ਼ੋਨ ਚੋਰੀ ਕਰ ਕੇ ਭੱਜ ਰਹੇ ਚੋਰਾਂ ਦੇ ਇੱਕ ਸਮੂਹ ਦਾ ਪਿੱਛਾ ਕਰਦਿਆਂ ਪੁਲ ਤੋਂ ਛਾਲ ਮਾਰ ਦਿੱਤੀ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ।
ਦਰਅਸਲ ਟ੍ਰੈਫਿਕ ਡਿਊਟੀ 'ਤੇ ਤੈਨਾਤ ਬਬਲੀ ਰਾਣੀ ਨੇ ਚੋਰਾਂ ਨੂੰ ਇਕ ਰਾਹਗੀਰ ਤੋਂ ਮੋਬਾਈਲ ਫ਼ੋਨ ਖੋਹ ਕੇ ਭੱਜ ਦੇ ਦੇਖਿਆ ਤਾਂ ਉਹ ਉਨ੍ਹਾਂ ਨੂੰ ਫੜ੍ਹਨ ਲਈ ਉਨ੍ਹਾਂ ਦੇ ਪਿੱਛੇ ਭੱਜੀ।
ਬਿਆਨ ਵਿਚ ਕਿਹਾ ਗਿਆ ਹੈ ਕਿ ਬਬਲੀ ਰਾਣੀ ਨੇ ਇੱਕ ਪੁਲ ਤੋਂ ਛਾਲ ਮਾਰ ਕੇ ਉਨ੍ਹਾਂ ਵਿੱਚੋਂ ਇੱਕ ਨੂੰ ਫੜ ਲਿਆ ਅਤੇ ਰੌਡੀ ਬੇਲਵਾਲਾ ਪੁਲਿਸ ਨੂੰ ਸੌਂਪ ਦਿੱਤਾ।
ਹੋਮ ਗਾਰਡ ਦੇ ਕਮਾਂਡੈਂਟ ਜਨਰਲ ਨੇ ਬਬਲੀ ਨੂੰ ਉਸ ਦੀ ਬਹਾਦਰੀ ਲਈ ਇਨਾਮ ਦੇਣ ਦਾ ਐਲਾਨ ਕੀਤਾ ਹੈ।