
ਬੱਚਾ ਪੂਰੀ ਤਰ੍ਹਾਂ ਕੁਪੋਸ਼ਣ ਦਾ ਸੀ ਸ਼ਿਕਾਰ
ਨਵੀਂ ਦਿੱਲੀ- ਡਾਕਟਰਾਂ ਨੇ ਇੱਕ ਬੱਚੇ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇਰਾਕ ਦੇ ਇੱਕ ਛੇ ਮਹੀਨੇ ਦੇ ਬੱਚੇ ਦੇ ਦਿਲ ਵਿਚ ਕਈ ਛੇਕ ਹਨ, ਜਿਸ ਦਾ ਭਾਰਤ ਦੇ ਇੱਕ ਹਸਪਤਾਲ ਵਿਚ ਆਪਰੇਸ਼ਨ ਕੀਤਾ ਗਿਆ। ਬੱਚਾ ਪੂਰੀ ਤਰ੍ਹਾਂ ਕੁਪੋਸ਼ਣ ਦਾ ਸ਼ਿਕਾਰ ਸੀ। ਡਾਕਟਰਾਂ ਨੇ ਦੱਸਿਆ ਕਿ ਉੱਤਰੀ ਭਾਰਤ ਵਿਚ ਅਜਿਹਾ ਪਹਿਲਾ ਆਪਰੇਸ਼ਨ ਸੀ।
ਡਾਕਟਰਾਂ ਨੇ ਵੀਰਵਾਰ ਨੂੰ ਕਿਹਾ ਕਿ ਬੱਚਾ ਇੱਕ ਦੁਰਲੱਭ ਜਮਾਂਦਰੂ ਦਿਲ ਦੀ ਬਿਮਾਰੀ ਤੋਂ ਪੀੜਤ ਸੀ। ਜਿਸ ਨੇ ਉਸ ਦੇ ਫੇਫੜਿਆਂ ਅਤੇ ਗੁਰਦਿਆਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਸੀ। ਬੱਚਾ ਡਬਲ ਆਊਟਲੈੱਟ ਰਾਈਟ ਵੈਂਟ੍ਰਿਕਲ (DORV) ਤੋਂ ਪੀੜਤ ਸੀ, ਨਾਲ ਹੀ ਵੈਂਟ੍ਰਿਕੂਲਰ ਸੇਪਟਲ ਨੁਕਸ (VSD) (ਦਿਲ ਵਿੱਚ ਛੇਕ) ਅਤੇ ਰੁਕਾਵਟੀ ਐਓਰਟਿਕ ਆਰਕ (IAA) (ਖੱਬੇ ਧਮਣੀ ਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੋ ਰਿਹਾ) ਨਾਲ ਪੀੜਤ ਸੀ।
ਡਾਕਟਰਾਂ ਅਨੁਸਾਰ DORV ਇੱਕ ਜਮਾਂਦਰੂ ਬਿਮਾਰੀ ਹੈ। ਇਹ ਹਰ ਇੱਕ ਲੱਖ ਬੱਚਿਆਂ ਵਿੱਚੋਂ 4-8 ਬੱਚਿਆਂ ਵਿਚ ਹੁੰਦਾ ਹੈ। DORV ਨਾਲ IAA ਇੱਕ ਦੁਰਲੱਭ ਘਟਨਾ ਹੈ।
ਹਸਪਤਾਲ ਨੇ ਕਿਹਾ ਕਿ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਸਾਕੇਤ ਦੇ ਡਾਕਟਰਾਂ ਨੇ ਬੱਚੇ ਦੀ ਜਾਨ ਬਚਾਉਣ ਲਈ ਸਰਜਰੀ ਅਤੇ ਇੰਟਰਵੈਂਸ਼ਨਲ ਕਾਰਡੀਓਲੋਜੀ ਪ੍ਰਕਿਰਿਆਵਾਂ ਦੀ ਵਰਤੋਂ ਕੀਤੀ। ਹਸਪਤਾਲ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਉੱਤਰੀ ਭਾਰਤ ਵਿਚ ਇਸ ਵਿਧੀ ਰਾਹੀਂ ਕੋਈ ਅਪਰੇਸ਼ਨ ਕੀਤਾ ਗਿਆ।
ਬੱਚੇ ਦਾ ਇਲਾਜ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਸਾਕੇਤ ਦੇ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਕੀਤਾ ਗਿਆ, ਜਿਸ ਦੀ ਅਗਵਾਈ ਡਾ. ਕੁਲਭੂਸ਼ਨ ਸਿੰਘ ਡਾਗਰ, ਪ੍ਰਿੰਸੀਪਲ ਡਾਇਰੈਕਟਰ, ਚੀਫ ਸਰਜਨ ਅਤੇ ਮੁਖੀ - ਨਿਓਨੇਟਲ ਐਂਡ ਕਨਜੇਨਿਟਲ ਸਰਜਰੀ ਨੇ ਕੀਤੀ।
ਡਾ: ਡਾਗਰ ਨੇ ਕਿਹਾ, ''ਹਾਲਾਂਕਿ ਬੱਚੇ ਦੀ ਹਾਲਤ ਦਾ ਬਹੁਤ ਦੇਰ ਨਾਲ ਪਤਾ ਲੱਗਾ, ਜਿਸ ਕਾਰਨ ਬੱਚਾ ਬਹੁਤ ਬੀਮਾਰ ਹੋ ਗਿਆ ਸੀ।'' ਇਹ ਅਪਰੇਸ਼ਨ ਰੇਡੀਓਲੋਜਿਸਟ, ਕਾਰਡੀਓਲੋਜਿਸਟ, ਇੰਟੈਂਸਿਵ ਕੇਅਰ ਅਤੇ ਸਰਜਰੀ ਦੀ ਟੀਮ ਦੀ ਨਿਗਰਾਨੀ ਹੇਠ ਕੀਤਾ ਗਿਆ।
ਸਟੈਂਟ ਲਗਾਉਣ ਦਾ ਕੰਮ ਪਿ੍ੰਸੀਪਲ ਕੰਸਲਟੈਂਟ ਅਤੇ ਇੰਚਾਰਜ ਪੀਡੀਆਟ੍ਰਿਕ ਕਾਰਡੀਓਲੋਜੀ ਡਾ: ਨੀਰਜ ਅਵਸਥੀ ਦੀ ਟੀਮ ਵੱਲੋਂ ਕੀਤਾ ਗਿਆ |