
ਲੇਜ਼ਰ ਸ਼ੋਅ ਕਰ ਮਨਾਈ ਜਾਵੇਗੀ 4 ਦਿਨ ਦੀਵਾਲੀ !
ਨਵੀਂ ਦਿੱਲੀ: ਦੀਵਾਲੀ ਨੂੰ ਲੈ ਕੇ ਜਿੱਥੇ ਲੋਕਾਂ ਵੱਲੋਂ ਜੋਰਾਂ ਸ਼ੋਰਾਂ 'ਤੇ ਤਿਆਰੀਆਂ ਕੀਤੀਆ ਜਾ ਰਹੀਆ ਹਨ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇੱਥੋਂ ਦੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਇਕੱਠੇ ਮਿਲ ਕੇ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਗਿਆ। ਦਅਰਸਲ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸ਼ਿਸ਼ੋਦੀਆਂ ਨੇ ਪ੍ਰੈੱਸ ਕਾਨਫਰੰਸ ਕਰ ਸਾਰੇ ਲੋਕਾਂ ਨੂੰ ਇੱਕ ਅਨੋਖੇ ਢੰਗ ਨਾਲ ਲੇਜ਼ਰ ਸ਼ੋਅ ਕਰ ਕੇ ਦੀਵਾਲੀ ਮਨਾਉਣ ਲਈ ਸੱਦਾ ਦਿੱਤਾ ਗਿਆ।
Diwali Decoration
ਜੋ ਕਿ 26 ਅਕਤੂਬਰ ਤੋਂ 29 ਤਰੀਕ ਤੱਕ ਵੱਡੇ ਵੱਧਰ 'ਤੇ ਲੇਜ਼ਰ ਸ਼ੋਅ ਕਰ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ ਜਾਵੇਗੀ। ਉਹਨਾਂ ਕਿਹਾ ਕਿ 26 ਤਰੀਕ ਨੂੰ ਛੋਟੀ ਦੀਵਾਲੀ ਮਨਾਈ ਜਾਵੇਗੀ ਤੇ 27 ਤਰੀਕ ਨੂੰ ਵੱਡੀ ਦੀਵਾਲੀ ਮਨਾਈ ਜਾਵੇਗੀ। ਤਕਰੀਬਨ 4 ਦਿਨ ਤਕ ਲੇਜ਼ਰ ਸ਼ੋਅ ਜਾਰੀ ਰਹੇਗਾ। ਇਸ ਦੇ ਲਈ ਕੋਈ ਪਾਸ ਨਹੀਂ ਹੈ। ਇਹ ਪ੍ਰੋਗਰਾਮ ਬਿਲਕੁੱਲ ਮੁਫ਼ਤ ਹੈ। ਲੈਜ਼ਰ ਨਾਲ ਸ਼ਾਨਦਾਰ ਤਰੀਕਿਆਂ ਨਾਲ ਸੀਪੀ ਨੂੰ ਸਜਾਇਆ ਜਾਵੇਗਾ।
Lazer Light
ਇਕ ਇਕ ਘੰਟੇ ਦੀ ਲੈਜ਼ਰ ਸ਼ੋਅ ਦੀ ਸਾਈਕਲ ਹੋਵੇਗੀ ਜੋ ਕਿ ਵਾਰ ਵਾਰ ਰੀਪੀਟ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਕਾਰ ਦੇ ਆਰਟ ਕਰਵਾਏ ਜਾਣਗੇ। ਇਸ ਵਿਚ ਵੀ ਬਹੁਤ ਕੁੱਝ ਵੱਖਰਾ ਵੇਖਣ ਨੂੰ ਮਿਲੇਗਾ। ਇਕ ਨਵੇਂ ਤਰੀਕੇ ਨਾਲ ਦੀਵਾਲੀ ਮਨਾਉਣ ਦੀ ਪਹਿਲ ਕੀਤੀ ਗਈ ਹੈ ਤਾਂ ਕਿ ਲੋਕ ਪਟਾਕਿਆਂ ਤੋਂ ਦੂਰ ਰਹਿਣ। ਉਹਨਾਂ ਨੂੰ ਪਟਾਕੇ ਚਲਾਉਣ ਦੀ ਜ਼ਰੂਰਤ ਮਹਿਸੂਸ ਨਾ ਹੋਵੇ।
Lazer Light
ਇਸ ਪ੍ਰਕਾਰ ਹਰ ਪਾਸੇ ਪ੍ਰਦੂਸ਼ਣ ਹੋ ਜਾਂਦਾ ਹੈ ਜਿਸ ਤੋਂ ਬਚਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ। ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਵੱਲੋਂ ਸਾਰੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਗਿਆ।
Lazer Light
ਉੱਥੇ ਹੀ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਦਾ ਮਕਸਦ ਇਹ ਹੈ ਕਿ ਦਿੱਲੀ ਦੇ ਸਾਰੇ ਲੋਕ ਪਰਿਵਾਰ ਦੀ ਤਰ੍ਹਾਂ ਇਕੱਠੇ ਹੋ ਕੇ ਦੀਵਾਲੀ ਮਾਨਉਣ ਤਾਂ ਜੋ ਪਟਾਕੇ ਚਲਾਉਣ ਦੀ ਲੋੜ ਨੂੰ ਮਹਿਸੂਸ ਨਾ ਕੀਤਾ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।