ਨਾਗ ਐਂਟੀ-ਟੈਂਕ ਗਾਈਡਿਡ ਮਿਜ਼ਾਈਲ ਦਾ ਪੋਖਰਨ ਵਿਚ ਸਫ਼ਲ ਪ੍ਰੀਖਣ ਕੀਤਾ
Published : Oct 22, 2020, 10:35 pm IST
Updated : Oct 22, 2020, 10:35 pm IST
SHARE ARTICLE
image
image

ਨਾਗ ਐਂਟੀ-ਟੈਂਕ ਗਾਈਡਿਡ ਮਿਜ਼ਾਈਲ ਦਾ ਪੋਖਰਨ ਵਿਚ ਸਫ਼ਲ ਪ੍ਰੀਖਣ ਕੀਤਾ

ਨਵੀਂ ਦਿੱਲੀ, 22 ਅਕਤੂਬਰ :  ਭਾਰਤ ਦੀ ਸੈਨਿਕ ਸਮਰੱਥਾ ਵਿਚ ਹੋਰ ਵਾਧਾ ਕਰਨ ਲਈ ਭਾਰਤ ਨੇ ਅੱਜ ਨਾਗ ਐਂਟੀ-ਟੈਂਕ ਗਾਈਡਡ ਮਿਜ਼ਾਈਲ ਦੇ ਸਫਲਤਾ ਪੂਰਵਕ ਪ੍ਰੀਖਣ ਕੀਤਾ ਹੈ। ਮਿਜ਼ਾਈਲ ਦਾ ਟੈਸਟ ਰਾਜਸਥਾਨ ਦੇ ਪੋਖਰਨ ਫ਼ੀਲਡ ਫ਼ਾਇਰਿੰਗ ਰੇਂਜ ਰਾਜਸਥਾਨ ਵਿਖੇ ਸਵੇਰੇ 6: 45 ਵਜੇ ਕੀਤਾ ਗਿਆ ਹੈ।  
ਨਾਗ ਐਂਟੀ ਟੈਂਕ ਗਾਈਡਡ ਮਿਜ਼ਾਈਲ ਨੂੰ ਡਿਫ਼ੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ ਦੁਆਰਾ ਤਿਆਰ ਕੀਤਾ ਗਿਆ ਹੈ। ਪਿਛਲੇ ਡੇਢ ਮਹੀਨਿਆਂ ਦੌਰਾਨ ਇਹ ਡੀਆਰਡੀਉ ਦਾ 12ਵੀਂ ਮਿਜ਼ਾਈਲ ਦਾ ਸਫ਼ਲ ਪ੍ਰਣਾਲੀ ਟੈਸਟ ਹੈ। ਪਿਛਲੇ ਦਿਨੀਂ ਡੀਆਰਡੀਓ ਮੁਖੀ ਜੀ ਸਤੀਸ਼ ਰੈਡੀ ਨੇ ਵੀ ਇਸ ਸਬੰਧ ਵਿਚ ਹੋਰ ਇਰਾਦੇ ਜ਼ਾਹਰ ਕੀਤੇ ਸਨ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਡੀਆਰਡੀਉ ਦੇਸੀ ਮਿਜ਼ਾਈਲਾਂ ਤਿਆਰ ਕਰਨ ਵਿੱਚ ਲਗੀ ਹੋਈ ਹੈ। ਜਲਦੀ ਹੀ ਭਾਰਤ ਨੂੰ ਮਿਜ਼ਾਈਲ ਖੇਤਰ 'ਚ ਸਵੈ- ਨਿਰਭਰ ਬਣਾਇਆ ਜਾਵੇਗਾ।  

imageimage

     ਜ਼ਿਕਰਯੋਗ ਕਿ ਇਨ੍ਹਾਂ ਮਿਜ਼ਾਈਲ ਟੈਸਟਾਂ ਦਾ ਸਮਾਂ ਬਹੁਤ ਮਹੱਤਵਪੂਰਨ ਹੈ। ਅਜਿਹੀ ਸਥਿਤੀ ਵਿਚ ਸਰਹੱਦ ਪਾਰੋਂ ਚੀਨ ਨਾਲ ਤਣਾਅ ਜਾਰੀ ਹੈ, ਇਸ ਦੌਰਾਨ ਭਾਰਤ ਦੀ ਤਾਕਤ ਵੀ ਹਰ ਰੋਜ਼ ਵਧ ਰਹੀ ਹੈ। ਇਸ ਤਰਤੀਬ ਵਿਚ, ਭੂਮੀ-ਸੁਰੰਗ ਪ੍ਰਣਾਲੀ ਨਾਲ ਲੈਸ ਸਵਦੇਸ਼ੀ ਸਟੀਲਥ ਜੰਗੀ ਜਹਾਜ਼ ਆਈ.ਐਨ.ਐਸ. ਕਵਰਤੀ ਵੀ ਭਾਰਤੀ ਜਲ ਸੈਨਾ ਦੇ ਬੇੜੇ ਵਿਚ ਸ਼ਾਮਲ ਕੀਤੇ ਜਾਣਗੇ। ਚੀਨ ਭਾਰਤ ਦੀ ਵਧ ਰਹੀ ਫ਼ੌਜੀ ਤਾਕਤ ਤੋਂ ਬਹੁਤ ਪ੍ਰੇਸ਼ਾਨ ਹੈ।  (ਏਜੰਸੀ)

SHARE ARTICLE

ਏਜੰਸੀ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement