
ਦੁਨੀਆਂ ਵਿਚ 60 ਫੀ ਸਦੀ ਲੋਕਾਂ ਦੀ ਜਾਨ ਸਿਰਫ਼ ਛੇ ਦੇਸ਼ਾਂ ਵਿਚ ਗਈ
ਨਵੀਂ ਦਿੱਲੀ - ਕੋਰੋਨਾ ਵਾਇਰਸ ਦੁਨੀਆ ਭਰ ਵਿਚ ਸਿਖ਼ਰ 'ਤੇ ਹੈ ਇਸ ਦਾ ਕਹਿਰ ਹਰ ਦਿਨ ਵੱਧ ਰਿਹਾ ਹੈ ਅਤੇ ਵੱਡੀ ਗਿਣਤੀ ਲੋਕ ਇਸ ਖਤਰਨਾਕ ਵਾਇਰਸ ਨਾਲ ਸੰਕਰਮਿਤ ਹੋ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 4.36 ਲੱਖ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 16 ਅਕਤੂਬਰ ਨੂੰ ਰਿਕਾਰਡ 4.14 ਲੱਖ ਕੇਸ ਦਰਜ ਹੋਏ ਸਨ।
Corona Virus
ਇਸ ਖ਼ਤਰਨਾਕ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵਧੀ ਹੈ। ਪਿਛਲੇ ਦਿਨ 6,839 ਲੋਕਾਂ ਦੀ ਮੌਤ ਹੋਈ ਸੀ। ਪਿਛਲੇ ਸਮੇਂ, ਸਭ ਤੋਂ ਵੱਧ ਕੇਸ ਅਮਰੀਕਾ ਵਿਚ ਆਏ ਸਨ। ਇਸ ਤੋਂ ਬਾਅਦ ਭਾਰਤ, ਬ੍ਰਿਟੇਨ, ਫਰਾਂਸ, ਬ੍ਰਾਜ਼ੀਲ, ਅਰਜਨਟੀਨਾ, ਸਪੇਨ, ਰੂਸ ਵਿਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ।
ਵਰਲਡਮੀਟਰ ਦੇ ਅਨੁਸਾਰ, ਹੁਣ ਤੱਕ 40 ਕਰੋੜ 14 ਲੱਖ ਲੋਕ ਕੋਰੋਨਾ ਸੰਕਰਮਿਤ ਹੋਏ ਹਨ।
corona virus
ਇਸ ਵਿਚੋਂ 11 ਲੱਖ 35 ਹਜ਼ਾਰ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜਦਕਿ 3 ਕਰੋੜ 9 ਲੱਖ ਮਰੀਜ਼ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆ ਵਿਚ 94 ਲੱਖ 36 ਹਜ਼ਾਰ ਐਕਟਿਵ ਕੇਸ ਹਨ, ਯਾਨੀ ਇਸ ਸਮੇਂ ਬਹੁਤ ਸਾਰੇ ਲੋਕਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
Corona Virus
13 ਦੇਸ਼ਾਂ ਵਿਚ 5 ਲੱਖ ਤੋਂ ਵੱਧ ਕੋਰੋਨਾ ਕੇਸ
ਦੁਨੀਆ ਦੇ 13 ਦੇਸ਼ਾਂ ਵਿਚ ਕੋਰੋਨਾ ਨਾਲ ਸੰਕਰਮਿਤ ਹੋਣ ਦੀ ਸੰਖਿਆ 5 ਲੱਖ ਤੋਂ ਪਾਰ ਪਹੁੰਚ ਗਈ ਹੈ। ਇਨ੍ਹਾਂ ਵਿਚ ਦੱਖਣੀ ਅਫਰੀਕਾ, ਯੂਕੇ ਅਤੇ ਇਰਾਨ ਸ਼ਾਮਲ ਹਨ। ਦੁਨੀਆਂ ਵਿਚ 60 ਫੀ ਸਦੀ ਲੋਕਾਂ ਦੀ ਜਾਨ ਸਿਰਫ਼ ਛੇ ਦੇਸ਼ਾਂ ਵਿਚ ਗਈ ਹੈ। ਇਹ ਦੇਸ਼ ਅਮਰੀਕਾ, ਬ੍ਰਾਜ਼ੀਲ, ਭਾਰਤ, ਮੈਕਸੀਕੋ, ਬ੍ਰਿਟੇਨ, ਇਟਲੀ ਹਨ।
Corona Virus
ਦੁਨੀਆ ਦੇ ਚਾਰ ਦੇਸ਼ਾਂ (ਅਮਰੀਕਾ, ਬ੍ਰਾਜ਼ੀਲ, ਭਾਰਤ, ਮੈਕਸੀਕੋ) ਵਿਚ 85 ਹਜ਼ਾਰ ਤੋਂ ਵੱਧ ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਚਾਰ ਦੇਸ਼ਾਂ ਵਿਚ ਤਕਰੀਬਨ 6 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਹ ਗਿਣਤੀ ਵਿਸ਼ਵ ਵਿਚ ਹੋਈਆਂ ਮੌਤਾਂ ਦਾ 40 ਪ੍ਰਤੀਸ਼ਤ ਹੈ।