
ਸੀਬੀਐਸਈ 12 ਵੀਂ ਕਲਾਸ ਦੀ ਵਿਹਾਰਕ ਪ੍ਰੀਖਿਆ 1 ਜਨਵਰੀ 2021 ਤੋਂ 8 ਫਰਵਰੀ 2021 ਤੱਕ ਹੋਵੇਗੀ।
ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਵਲੋਂ ਸੈਸ਼ਨ 2020-21 ਲਈ ਬਾਰ੍ਹਵੀਂ ਜਮਾਤ ਦੀ ਪ੍ਰੈਕਟੀਕਲ ਪ੍ਰੀਖਿਆ ਲਈ ਤਰੀਕ ਜਾਰੀ ਕੀਤੀ ਹੈ। ਜਿਨ੍ਹਾਂ ਸਟੂਡੈਂਟਸ ਨੇ ਇਸ ਪ੍ਰੀਖਿਆ ਲਈ ਅਪਲਾਈ ਕੀਤਾ ਹੈ ਉਹ ਬੋਰਡ ਦੀ ਵੇਸਬਸਿਟ ਤੇ ਜਾ ਕੇ ਡੇਟ ਸ਼ੀਟ ਚੈੱਕ ਕਰ ਸਕਦੇ ਹੋ।
ਪ੍ਰੀਖਿਆ ਤਰੀਖ
ਸੀਬੀਐਸਈ 12 ਵੀਂ ਕਲਾਸ ਦੀ ਵਿਹਾਰਕ ਪ੍ਰੀਖਿਆ 1 ਜਨਵਰੀ 2021 ਤੋਂ 8 ਫਰਵਰੀ 2021 ਤੱਕ ਹੋਵੇਗੀ।
ਸੀਬੀਐਸਈ ਬੋਰਡ ਨੇ ਵਿਹਾਰਕ ਇਮਤਿਹਾਨ ਦੀ ਤਰੀਕ ਦੇ ਨਾਲ ਪ੍ਰੀਖਿਆ ਦੇ ਆਯੋਜਨ ਸੰਬੰਧੀ ਇਕ ਐਸਓਪੀ (ਸਟੈਂਡਰਡ ਆਪਰੇਟਿੰਗ ਪ੍ਰਕਿਰਿਆ) ਵੀ ਜਾਰੀ ਕੀਤੀ ਹੈ। ਸੀਬੀਐਸਈ ਬੋਰਡ ਨੇ ਕਿਹਾ ਕਿ ਸਕੂਲਾਂ ਨੂੰ ਪ੍ਰੈਕਟੀਕਲ ਪ੍ਰੀਖਿਆ ਲਈ ਵੱਖ-ਵੱਖ ਤਰੀਕਾਂ ਭੇਜੀਆਂ ਜਾਣਗੀਆਂ।
ਬੋਰਡ ਇਕ ਆਬਜ਼ਰਵਰ ਨਿਯੁਕਤ ਕਰੇਗਾ ਜੋ ਵਿਹਾਰਕ ਪ੍ਰੀਖਿਆ ਅਤੇ ਪ੍ਰਾਜੈਕਟ ਮੁਲਾਂਕਣ ਦੀ ਨਿਗਰਾਨੀ ਕਰੇਗਾ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀਬੀਐਸਈ ਬੋਰਡ ਪ੍ਰੈਕਟੀਕਲ ਪ੍ਰੀਖਿਆ 'ਚ ਇੰਟਰਨਲ ਅਤੇ ਐਕਸਟਰਨਲ ਦੋਵਾਂ ਪ੍ਰੀਖਿਆਵਾਂ ਲਈ ਐਗਜ਼ਾਮੀਨਰ ਦੀ ਨਿਯੁਕਤੀ ਕਰੇਗਾ। ਇਹ ਸਾਰੇ ਸਕੂਲਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਬੋਰਡ ਦੁਆਰਾ ਨਿਯੁਕਤ ਕੀਤੇ ਬਾਹਰੀ ਐਗਜ਼ਾਮੀਨਰ ਦੁਆਰਾ ਹੀ ਪ੍ਰੀਖਿਆ ਦਾ ਆਯੋਜਨ ਕਰੇ।