
ਜਾਣਕਾਰੀ ਅਨੁਸਾਰ ਗੱਡੀ ਵਿਚ 9 ਲੋਕ ਸਵਾਰ ਸਨ ਤੇ ਜਖ਼ਮੀਆ ਨੂੰ ਸੁੰਨੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾ ਦਿੱਤਾ ਹੈ।
ਸ਼ਿਮਲਾ : ਸ਼ਿਮਲਾ ਜ਼ਿਲ੍ਹੇ ਦੇ ਮਸ਼ੋਬਰਾ ਸਬ-ਡਵੀਜ਼ਨ ਅਧੀਨ ਪੈਂਦੇ ਬਸੰਤਪੁਰ-ਗੁੰਮਾ ਰੋਡ 'ਤੇ ਸਵਾਨ ਕਿਆੜ ਨੇੜੇ ਇਕ ਜੀਪ ਡਿੱਗਣ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਡੂੰਘੀ ਖੱਡ ਵਿਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਦਾ ਕਾਰਨ ਜੀਪ ਦੀ ਤੇਜ਼ ਰਫਤਾਰ ਦੱਸਿਆ ਜਾ ਰਿਹਾ ਹੈ।
ਇਹ ਹਾਦਸਾ ਬਸੰਤਪੁਰ-ਗੁੰਮਾ ਰੋਡ 'ਤੇ ਸਵਾਨ ਕਿਆੜ ਵਿਖੇ ਸਾਢੇ 6 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮ੍ਰਿਤਕ ਵਿਆਹ ਸਮਾਗਮ ਵਿਚ ਬੈਂਡ ਵਜਾਉਣ ਵਾਲੇ ਸਨ। ਜਾਣਕਾਰੀ ਅਨੁਸਾਰ ਗੱਡੀ ਵਿਚ 9 ਲੋਕ ਸਵਾਰ ਸਨ ਤੇ ਜਖ਼ਮੀਆ ਨੂੰ ਸੁੰਨੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾ ਦਿੱਤਾ ਹੈ। ਕਾਰ ਨੰ. HP63D2386 ਬਰਾਤ ਲਈ ਜਾ ਰਹੀ ਸੀ। ਇਸ ਦੌਰਾਨ ਗੱਡੀ ਹਾਦਸੇ ਦਾ ਸ਼ਿਕਾਰ ਹੋ ਖੱਡ ਵਿੱਚ ਡਿੱਗ ਗਈ।
ਜਿਸ ਵਿੱਚ 9 ਵਿੱਚੋਂ ਸੱਤ ਤਾਂ ਵਾਜੇ ਵਾਲੇ ਹੀ ਸੀ। ਦੋਨੋਂ ਮ੍ਰਿਤਕ ਵੀ ਵਾਜੇ ਵਾਲੇ ਹੀ ਹਨ ਅਤੇ ਦੋਵਾਂ ਦੀ ਪਛਾਣ 34 ਸਾਲਾ ਚਮਨ ਅਤੇ 48 ਸਾਲਾ ਤਿਲਕ ਵਜੋਂ ਹੋਈ ਹੈ।ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਿਕ ਹਾਦਸਾ ਡਰਾਇਵਰ ਦੀ ਲਾਪਰਵਾਹੀ ਨਾਲ ਹੋਇਆ ਹੈ।