ਕਿਸਾਨ ਦੀ ਧੀ ਦੇ ਜਜ਼ਬੇ ਨੂੰ ਸਲਾਮ, ਕੈਨੇਡਾ ਦੀ ਪੀਆਰ ਛੱਡ ਦਿੱਲੀ 'ਚ ਬਣੀ ਜੱਜ 
Published : Dec 22, 2020, 3:18 pm IST
Updated : Dec 22, 2020, 3:18 pm IST
SHARE ARTICLE
Muktsar woman cracks Delhi judicial exam
Muktsar woman cracks Delhi judicial exam

ਵਿਨਰਜੀਤ ਕੌਰ ਦੇ ਪਿਤਾ ਗੁਰਲਾਲ ਸਿੰਘ ਨੇ ਰਾਜਨੀਤਕ ਵਿਗਿਆਨ ਵਿਚ ਐਮ.ਏ. ਕੀਤੀ ਹੋਈ ਹੈ ਜਦੋਂ ਕਿ ਉਨ੍ਹਾਂ ਦੀ ਮਾਤਾ ਰਾਜਬੀਰ ਕੌਰ ਵੀ ਬੀ.ਏ. ਪਾਸ ਹੈ।  

ਨਵੀਂ ਦਿੱਲੀ - ਕਹਿੰਦੇ ਨੇ ਜਿੰਨਾ ਵਿਚ ਕੁੱਝ ਕਰਨ ਦੀ ਚਾਹਤ ਹੋਵੇ ਉਹ ਆਪਣੀ ਮੰਜ਼ਿਲ 'ਤੇ ਪੁੱਜ ਹੀ ਜਾਂਦੇ ਹਨ. ਇਸੇ ਤਰ੍ਹਾਂ ਹੀ ਕੋਰਟ ਦੇਖਣ ਦੀ ਜਿਦ ਨੇ ਹਲਕਾ ਗਿੱਦੜਬਾਹਾ ਦੇ ਨੇੜਲੇ ਪਿੰਡ ਰੂਖਾਲਾ ਦੀ ਇੱਕ ਲੜਕੀ ਨੂੰ ਜੱਜ ਬਣਾ ਦਿੱਤਾ। ਗਿੱਦੜਬਾਹਾ ਦੇ ਨੇੜਲੇ ਪਿੰਡ ਰੂਖਾਲਾ ਦੀ ਧੀ ਵਿਨਰਜੀਤ ਕੌਰ ਨੇ ਆਪਣਾ ਜੱਜ ਬਣਨ ਦਾ ਸੁਪਨਾ ਪੂਰਾ ਕਰ ਲਿਆ ਹੈ।

Muktsar woman cracks Delhi judicial examMuktsar woman cracks Delhi judicial exam

ਪਿੰਡ ਰੂਖਾਲਾ ਦੀ ਰਹਿਣ ਵਾਲੀ ਵਿਨਰਜੀਤ ਕੌਰ ਨੇ ਦਿੱਲੀ ਜਿਊਡੀਸ਼ਿਅਲ ਦੀ ਪਰੀਖਿਆ ਪਾਸ ਕਰਕੇ ਦਿੱਲੀ ਕੋਰਟ ਦੀ ਜੱਜ ਬਣ ਕੇ ਆਪਣੇ ਮਾਤਾ ਪਿਤਾ, ਪਿੰਡ ਅਤੇ ਗਿੱਦੜਬਾਹਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜੱਜ ਬਣਨ ਤੋਂ ਬਾਅਦ ਆਪਣੇ ਪਿੰਡ ਰੂਖਾਲਾ ਪਹੁੰਚੀ ਵਿਨਰਜੀਤ ਕੌਰ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਉਸ ਨੂੰ ਕੋਰਟ ਦੇਖਣ ਅਤੇ ਉਸ ਵਿਚ ਚਲਦੇ ਪ੍ਰੋਸੀਜਰ ਨੂੰ ਦੇਖਣ ਦੀ ਇੱਛਾ ਰਹਿੰਦੀ ਸੀ ਅਤੇ ਉਹ ਅਕਸਰ ਆਪਣੇ ਪਿਤਾ ਨਾਲ ਕਚਹਿਰੀ ਦੇਖਣ ਦੀ ਜਿਦ ਕਰਦੀ ਰਹਿੰਦੀ ਸੀ ਪਰ ਉਸ ਦੇ ਪਿਤਾ ਉਸ ਨੂੰ ਹਮੇਸ਼ਾ ਇਹੀ ਕਿਹਾ ਕਰਦੇ ਸਨ ਕਿ ਭਗਵਾਨ ਕਿਸੇ ਨੂੰ ਵੀ ਕੋਰਟ, ਕਚਹਿਰੀ ਅਤੇ ਡਾਕਟਰ ਦੇ ਕੋਲ ਨਾ ਭੇਜੇ।

ਵਿਨਰਜੀਤ ਕੌਰ ਦਾ ਕਹਿਣਾ ਹੈ ਕਿ ਹੁਣ ਉਸ ਦਾ ਕੋਰਟ ਦੇਖਣ ਦਾ ਸੁਫ਼ਨਾ ਪੂਰਾ ਹੋ ਗਿਆ ਹੈ। ਵਿਨਰਜੀਤ ਕੌਰ ਨੇ ਆਪਣੀ ਮੁਢਲੀ ਸਿੱਖਿਆ ਸ਼ਿਮਲਾ ਅਤੇ ਹਿਸਾਰ ਤੋਂ ਪ੍ਰਾਪਤ ਕੀਤੀ। ਉਸ ਨੇ 2008 ਵਿਚ ਡੀਏਵੀ ਸਕੂਲ ਚੰਡੀਗੜ੍ਹ ਵਿਚ ਆਲ ਇੰਡੀਆ ਡੀਏਵੀ ਸਕੂਲ ਵਿਚੋਂ 12 ਵੀਂ ਜਮਾਤ ਵਿਚ ਇਤਹਾਸ ਵਿਚ ਟਾਪ ਕੀਤਾ ਸੀ।

Judge Judge

ਇਸ ਤੋਂ ਬਾਅਦ ਵਿਨਰਜੀਤ ਕੌਰ ਨੇ ਬੀਏ ਐਮਸੀਐਮ ਮੇਹਰਚੰਦ ਮਹਾਜਨ ਕਾਲਜ ਚੰਡੀਗੜ੍ਹ ਤੋਂ 2011 ਵਿਚ ਪਾਸ ਕੀਤੀ। ਵਿਨਰਜੀਤ ਕੌਰ ਨੇ ਦੱਸਿਆ ਕਿ ਉਹ ਪੰਜਾਬੀ ਦੇ ਚਲਦੇ ਇੱਕ ਵਾਰ ਪੰਜਾਬ ਵਿਚ ਟੈਸਟ ਦੇਣ ਤੋਂ ਬਾਅਦ ਪਰੀਖਿਆ ਕਲੀਅਰ ਨਹੀਂ ਕਰ ਪਾਈ। ਦਿੱਲੀ ਵਿਚ ਵੀ ਉਨ੍ਹਾਂ ਨੇ ਦੋ ਵਾਰ ਅਸਫਲ ਰਹਿਣ ਤੋਂ ਬਾਅਦ ਹਾਰ ਨਹੀਂ ਮੰਨੀ ਅਤੇ ਆਖੀਰ ਤੀਜੀ ਵਾਰ ਵਿਚ ਕਾਮਯਾਬੀ ਹਾਸਲ ਕੀਤੀ।

ਉਸ ਨੇ ਕਿਹਾ ਕਿ ਉਹ ਦਿਨ ਵਿਚ 14-15 ਘੰਟੇ ਪੜ੍ਹਾਈ ਕਰਦੀ ਸੀ। ਵਿਨਰਜੀਤ ਕੌਰ ਦੇ ਪਿਤਾ ਗੁਰਲਾਲ ਸਿੰਘ ਨੇ ਰਾਜਨੀਤਕ ਵਿਗਿਆਨ ਵਿਚ ਐਮ.ਏ. ਕੀਤੀ ਹੋਈ ਹੈ ਜਦੋਂ ਕਿ ਉਨ੍ਹਾਂ ਦੀ ਮਾਤਾ ਰਾਜਬੀਰ ਕੌਰ ਵੀ ਬੀ.ਏ. ਪਾਸ ਹੈ।  ਵਿਨਰਜੀਤ ਕੌਰ ਦਾ ਭਰਾ ਬੀ.ਏ. ਪਾਸ ਹੈ ਅਤੇ ਆਪਣੀ ਪਤਨੀ ਦੇ ਨਾਲ ਕੈਨੇਡਾ ਵਿੱਚ ਸੈਟਲ ਹੈ। ਵਿੰਨਰਜੀਤ ਨੇ ਦੱਸਿਆ ਉਸ ਦੇ ਮਾਤਾ-ਪਿਤਾ ਦੇ ਇਲਾਵਾ ਉਸ ਦੀ ਭਰਜਾਈ ਸਤਬੀਰ ਕੌਰ ਨੇ ਉਸ ਦੀ ਪੜ੍ਹਾਈ ਵਿੱਚ ਬਹੁਤ ਮਦਦ ਕੀਤੀ ਅਤੇ ਅੱਜ ਉਨ੍ਹਾਂ ਦੀ ਵਜ੍ਹਾ ਨਾਲ ਹੀ ਉਹ ਇਸ ਮੰਜ਼ਿਲ ਨੂੰ ਹਾਸਲ ਕਰ ਪਾਈ ਹੈ। 

SHARE ARTICLE

ਏਜੰਸੀ

Advertisement

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM
Advertisement