26 ਜਨਵਰੀ ਦੀ ਪਰੇਡ ’ਚ ਦਿਖੇਗੀ ਪੰਜਾਬ ਦੀ ਝਾਕੀ

By : JUJHAR

Published : Dec 22, 2024, 1:15 pm IST
Updated : Dec 22, 2024, 1:15 pm IST
SHARE ARTICLE
The tableau of Punjab will be seen in the parade on January 26
The tableau of Punjab will be seen in the parade on January 26

ਹਰਿਆਣਾ ਤੇ ਚੰਡੀਗੜ੍ਹ ਝਾਕੀ ਦੀ ਵੀ ਹੋਈ ਚੋਣ, ਦਿੱਲੀ ਦੀ ਝਾਕੀ ਤੋਂ ਵਾਂਝੇ ਰਹਿਣਗੇ ਲੋਕ

ਇਸ ਵਾਰ 26 ਜਨਵਰੀ ਨੂੰ ਪੰਜਾਬ ਦੀ ਝਾਕੀ ਨੂੰ ਚੁਣਿਆ ਗਿਆ ਅਤੇ ਦਿੱਲੀ ਦੀ ਝਾਕੀ ਨੂੰ ਰੱਦ ਕਰ ਦਿਤਾ ਗਿਆ ਹੈ। ਮਾਹਿਰਾਂ ਦੀ ਕਮੇਟੀ ਨੇ ਦਿੱਲੀ ਦੀ ਝਾਕੀ ਦੇ ਥੀਮ ਨੂੰ ਰੱਦ ਕਰ ਦਿਤਾ ਹੈ। ਪੰਜਾਬ ਦੀ ਝਾਕੀ ਨੂੰ ਮਨਜ਼ੂਰੀ ਦਿਤੀ ਗਈ ਹੈ। ਇਸ ਤੋਂ ਇਲਾਵਾ ਚਾਰ ਹੋਰ ਸੂਬਿਆਂ ਦੀਆਂ  ਝਾਕੀਆਂ ਵੀ ਨਾ ਮਨਜ਼ੂਰ ਕੀਤੀਆਂ ਗਈਆਂ ਹਨ।

ਇਸ ਵਾਰ ਗੁਜਰਾਤ, ਯੂਪੀ, ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਬੰਗਾਲ ਦੀਆਂ ਝਾਕੀਆਂ ਵੀ 26 ਜਨਵਰੀ ਦੀ ਪਰੇਡ ਵਿਚ ਹਿੱਸਾ ਲੈਣਗੀਆਂ। ਗਣਤੰਤਰ ਦਿਵਸ ਪਰੇਡ 2025 ’ਚ ਇਕ ਵਾਰ ਫਿਰ ਰਾਜਧਾਨੀ ਦਿੱਲੀ ਦੀ ਝਾਕੀ ਨਹੀਂ ਦਿਖਾਈ ਦੇਵੇਗੀ। ਹਾਲਾਂਕਿ, ਦੇਸ਼ ਦੇ 76ਵੇਂ ਗਣਤੰਤਰ ਦਿਵਸ ਪਰੇਡ ਦੌਰਾਨ ਆਮ ਆਦਮੀ ਸ਼ਾਸਤ ਰਾਜ ਪੰਜਾਬ ਸਮੇਤ 15 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿਰਸੇ, ਇਤਿਹਾਸ ਅਤੇ ਵਰਤਮਾਨ ਨਾਲ ਸਜੀ ਰੰਗੀਨ ਝਾਕੀ ਨੂੰ ਕਰਤੱਵਿਆ ਪੱਥ ’ਤੇ ਦੇਖਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਪਰੇਡ ਲਈ ਝਾਕੀ ਦੀ ਚੋਣ ਕਰਨ ਵਾਲੀ ਮਾਹਰ ਕਮੇਟੀ ਨੇ ਦਿੱਲੀ ਵਲੋਂ ਦਿਤੀ ਗਈ ਝਾਕੀ ਦੇ ਥੀਮ ਨੂੰ ਰੱਦ ਕਰ ਦਿਤਾ ਹੈ। ਇਸ ਵਾਰ ਦੀ ਪਰੇਡ ’ਚ ਜਿੱਥੇ ਦਿੱਲੀ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਦਿਤੀ ਗਈ, ਉੱਥੇ ਹੀ ਚਾਰ ਹੋਰ ਸੂਬਿਆਂ ਦੀਆਂ ਝਾਕੀਆਂ ਨੂੰ ਵੀ ਮਨਜੂਰੀ ਨਹੀਂ ਮਿਲੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement