
ਮਹਾਰਾਸ਼ਟਰ ਦੇ ਪੁਣੇ ਨਿਵਾਸੀ ਹਾਜਿਕ ਕਾਜੀ ਜੋ ਕਿ 12 ਸਾਲਾਂ ਦਾ ਹੈ ਨੇ ਅਜਿਹਾ ਜਹਾਜ਼ ਮਾਡਲ ਤਿਆਰ ਕੀਤਾ ਜੋ ਸਮੁੰਦਰ ਵਿਚ ਤੈਰਨੇ ਦੇ ਨਾਲ-ਨਾਲ ਉਸਦੀ ਕੂੜਾ ...
ਮੁੰਬਈ: ਮਹਾਰਾਸ਼ਟਰ ਦੇ ਪੁਣੇ ਨਿਵਾਸੀ ਹਾਜਿਕ ਕਾਜੀ ਜੋ ਕਿ 12 ਸਾਲਾਂ ਦਾ ਹੈ ਨੇ ਅਜਿਹਾ ਜਹਾਜ਼ ਮਾਡਲ ਤਿਆਰ ਕੀਤਾ ਜੋ ਸਮੁੰਦਰ ਵਿਚ ਤੈਰਨੇ ਦੇ ਨਾਲ-ਨਾਲ ਉਸਦੀ ਕੂੜਾ ਵੀ ਸਾਫ਼ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਮਾਡਲ ਰਾਹੀ ਪਾਣੀ ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਸਮੁੰਦਰੀ ਜੀਵ-ਜੰਤੁ ਅਤੇ ਬੂਟਿਆਂ ਨੂੰ ਬਚਾਉਣ ਵਿਚ ਵੀ ਮਦਦ ਮਿਲੇਗੀ। ਦੱਸ ਦਈਏ ਕਿ12 ਸਾਲ ਦਾ ਹਾਜਿਕ ਦੇ ਇਸ ਅਨੋਖੇ ਮਾਡਲ ਦੀਆਂ ਚਾਰੇ ਪਾਸੇ ਤਰੀਫ ਹੋ ਰਹੀ ਹੈ
Haaziq Kazi
ਸਮੁੰਦਰ ਦੀ ਗੰਦਗੀ ਦੀ ਸਫਾਈ ਕਰਨ ਵਾਲੇ ERVIS ਦੇ ਖੋਜਕਰਤਾ ਹਾਜਿਕ ਕਾਜੀ ਨੇ ਦੱਸਿਆ ਕਿ ਮੈਂ ਸਮੁੰਦਰ ਵਿਚ ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਸਮੁੰਦਰੀ ਜੀਵਾਂ ਨੂੰ ਬਚਾਉਣ ਲਈ ਪਾਣੀ ਦਾ ਜਹਾਜ਼ ERVIS ਦੀ ਉਸਾਰੀ ਕੀਤਾ ਹੈ। ਕਾਜੀ ਨੇ ਕਿਹਾ ਕਿ ਕਈ ਡਾਕਿਊਮੈਂਟਰੀ ਦੇਖਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਸਮੁੰਦਰੀ ਕੁੜੇ ਦੇ ਕਾਰਨ ਉੱਥੇ ਦੇ ਜੀਵਨ 'ਤੇ ਭੈੜਾ ਅਸਰ ਪੈਂਦਾ ਹੈ। ਜਿਸ ਤੋਂ ਬਾਅਦ ਮੈਂ ਇਸ ਦੀ ਖੋਜ ਕੀਤੀ।
Ocean Ship
ਜਹਾਜ਼ ਦੇ ਫੀਚਰ ਦੇ ਬਾਰੇ ਕਾਜੀ ਨੇ ਦੱਸਿਆ, ‘ਸੈਂਟ੍ਰੀਕਪੈਟਲ ਫੋਰਸ ਦੀ ਵਰਤੋਂ ਕੂੜੇ ਨੂੰ ਖਿੱਚ ਲਵੇਗਾ। ਜਿਸ ਤੋਂ ਬਾਅਦ ਇਹ ਪਾਣੀ, ਮਰੀਨ ਲਾਇਫ ਅਤੇ ਕੂੜੇ ਨੂੰ ਵੱਖ-ਵੱਖ ਕਰੇਗਾ। ਮਰੀਨ ਲਾਇਫ ਅਤੇ ਪਾਣੀ ਨੂੰ ਵਾਪਸ ਸਮੁੰਦਰ ਵਿਚ ਭੇਜ ਦਿਤਾ ਜਾਵੇਗਾ ਜਦੋਂ ਕਿ ਪਲਾਸਟਿਕ ਵੇਸਟ ਨੂੰ 5 ਵੱਖ-ਵੱਖ ਹਿੱਸਿਆਂ 'ਚ ਵੰਡਿਆ ਜਾਵੇਗਾ। ’ ਜ਼ਿਕਰਯੋਗ ਹੈ ਕਿ ਕਾਜੀ ਅਪਣੀ ਇਸ ਅਨੋਖੀ ਖੋਜ ਤੋਂ TedEx ਅਤੇ Ted8 ਦੇ ਜ਼ਰੀਏ ਇੰਟਰਨੈਸ਼ਨਲ ਪਲੈਟਫਾਰਮ ਵਿਚ ਸੁਰੱਖੀਆਂ ਇਕੱਠੀ ਕਰ ਚੁੱਕੇ ਹਨ।