ਭੋਪਾਲ 'ਚ ਇਕ ਘਰ ਤੋਂ ਮਿਲੀ ਪਰਵਾਰ ਦੇ 4 ਲੋਕਾਂ ਦੀ ਲਾਸ਼
Published : Jan 23, 2019, 10:47 am IST
Updated : Jan 23, 2019, 10:47 am IST
SHARE ARTICLE
Murder
Murder

ਭੋਪਾਲ ਦੇ ਮੰਡੀਦੀਪ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੀ ਹਿਮਾਂਸ਼ੁ ਕਲੋਨੀ 'ਚ 24 ਘੰਟੇ ਤੋਂ ਬੰਦ ਮਕਾਨ 'ਚ 2 ਬੱਚੇ ਅਤੇ 2 ਔਰਤਾਂ ਦੀਆਂ...

ਭੋਪਾਲ: ਭੋਪਾਲ ਦੇ ਮੰਡੀਦੀਪ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੀ ਹਿਮਾਂਸ਼ੁ ਕਲੋਨੀ 'ਚ 24 ਘੰਟੇ ਤੋਂ ਬੰਦ ਮਕਾਨ 'ਚ 2 ਬੱਚੇ ਅਤੇ 2 ਔਰਤਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪਰਵਾਰ  ਦੇ ਮੁੱਖੀ ਸੰਨੂ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ।ਦੱਸ ਦਈਏ ਕਿ ਪੁਲਿਸ ਨੂੰ ਘਟਨਾ ਥਾਂ 'ਤੇ ਕੋਈ ਸੁਸਾਇਡ ਨੋਟ ਨਹੀਂ ਮਿਲਿਆ, ਇਸ ਨੂੰ ਲੋਕ ਦਿੱਲੀ ਦੇ ਬੁਰਾੜੀ ਕਾਂਡ ਤੋਂ ਜੋੜ ਕੇ ਵੇਖ ਰਹੇ ਹਨ। ਦੂਜੇ ਪਾਸੇ ਪੁਲਿਸ ਵਲੋਂ ਮਾਮਲੇ ਦੀ  ਜਾਂਚ ਜਾਰੀ ਹੈ। 

Murder CaseMurder Case

ਪੁਲਿਸ ਦੇ ਮੁਤਾਬਕ ਛੱਤੀਸਗੜ੍ਹ ਨਿਵਾਸੀ 25 ਸਾਲ ਦਾ ਸੰਨੂ ਭੂਰਿਆ ਪਰਵਾਰ ਦੇ ਨਾਲ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ। ਉਸਦਾ ਘਰ ਪਿਛਲੇ ਦੋ ਦਿਨ ਤੋਂ ਬੰਦ ਸੀ। ਨੇੜੇ-ਤੇੜੇ ਦੇ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਦਰਵਜਾ ਖੜਕਾਇਆ, ਪਰ ਕਿਸੇ ਨੇ ਜਵਾਬ ਨਹੀਂ ਦਿਤਾ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ । ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਦਰਵਾਜਾ ਤੋੜਿਆ। ਉਨ੍ਹਾਂ ਨੇ ਵੇਖਿਆ ਕਿ 4 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 25 ਸਾਲ ਦਾ ਸੰਨੂ ਦੀ ਸਾਂਸੇ ਚੱਲ ਰਹੀ ਹੈ।

Murder caseMurder case

ਉਸ ਨੂੰ ਤੁਰਤ ਮੰਡੀਦੀਪ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇੱਥੋਂ ਉਸਨੂੰ ਹਮੀਦਿਆ ਹਸਪਤਾਲ ਰੈਫਰ ਕਰ ਦਿਤਾ ਗਿਆ। ਜਾਣਕਾਰੀ ਮੁਤਾਬਕ ਸੰਨੂ ਭੂਰਿਆ ਪਰਵਾਰ  ਦੇ ਨਾਲ ਕਿਰਾਏ  ਦੇ ਮਕਾਨ 'ਚ ਰਹਿੰਦਾ ਹੈ। ਉਹ ਇੱਕ ਨਿਜੀ ਕੰਪਨੀ 'ਚ ਕੰਮ ਕਰਦਾ ਹੈ। ਹਾਲਤ ਨਾਜੁਕ ਹੋਣ ਦੇ ਕਾਰਨ ਉਹ ਗੱਲ ਨਹੀਂ ਕਰ ਪਾ ਰਿਹਾ ਹੈ। ਪੁਲਿਸ ਨੇ ਉਸ ਦੇ ਘਰ ਤੋਂ ਉਸਦੀ ਪਤਨੀ ਪੂਰਨਮਾਸ਼ੀ, 12 ਦਿਨ ਦੀ ਬੱਚੀ ਤੋਂ ਇਲਾਵਾ ਦੀਪਲਤਾ ਅਤੇ ਅਕਾਸ਼ ਦੀ ਲਾਸ਼ ਬਰਾਮਦ ਕੀਤੀ ਹੈ। 

MurderMurder

ਦੱਸ ਦਈਏ ਕਿ ਸ਼ੁਰੂਆਤੀ ਜਾਂਚ  ਦੇ ਆਧਾਰ 'ਤੇ ਇਹ ਕਿਹਾ ਜਾ ਰਿਹਾ ਹੈ ਕਿ ਚਾਰਾਂ ਲੋਕਾਂ ਦੀ ਮੌਤ ਸਿਗੜੀ ਦੇ ਕਾਰਨ ਹੋਈ।  ਠੰਡ ਕਾਰਨ ਪਰਵਾਰ ਰਾਤ 'ਚ ਸਿਗੜੀ ਜਲਾ ਕੇ ਸੋ ਗਿਆ ਸੀ ਅਤੇ ਦਮ ਘੁੱਟਣ ਕਾਰਨ ਚਾਰਾਂ ਲੋਕਾਂ ਦੀ ਮੌਤ ਹੋ ਗਈ , ਪਰ ਕਿਹਾ ਇਹ ਵੀ ਜਾ ਰਿਹਾ ਹੈ ਕਿ ਜੇਕਰ ਸਾਰੇ ਘਰ ਵਾਲਿਆਂ 'ਤੇ ਸਿਗੜੀ ਦਾ ਅਸਰ ਹੋਇਆ ਤਾਂ ਸੰਨੂ ਨੂੰ ਕੋਈ ਫਰਕ ਕਿਉਂ ਨਹੀਂ ਪਿਆ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement