
ਭਾਰਤ ਤੇਲ ਦੀ ਮੰਗ ਦੇ ਮਾਮਲੇ ਵਿਚ 2019 ਵਿਚ ਚੀਨ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਦੂਜਾ ਸੱਭ ਤੋਂ ਵੱਡਾ ਦੇਸ਼ ਬਣ ਜਾਵੇਗਾ। ਰਿਸਰਚ ਐਂਡ ਕੰਸਲਟੈਂਸੀ ਸਮੂਹ ਵੁੱਡ...
ਨਵੀਂ ਦਿੱਲੀ: ਭਾਰਤ ਤੇਲ ਦੀ ਮੰਗ ਦੇ ਮਾਮਲੇ ਵਿਚ 2019 ਵਿਚ ਚੀਨ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਦੂਜਾ ਸੱਭ ਤੋਂ ਵੱਡਾ ਦੇਸ਼ ਬਣ ਜਾਵੇਗਾ। ਰਿਸਰਚ ਐਂਡ ਕੰਸਲਟੈਂਸੀ ਸਮੂਹ ਵੁੱਡ ਮੈਕੇਂਜੀ ਨੇ ਅਪਣੀ ਰਿਪੋਰਟ ਵਿਚ ਕਿਹਾ ਹੈ ਕਿ ਆਟੋ ਈਂਧਨ ਅਤੇ ਐਲਪੀਜੀ ਦੀ ਖ਼ਪਤ ਵਿਚ ਵਾਧੇ ਦੇ ਕਾਰਨ ਇਹ ਮੰਗ ਵਧੇਗੀ। ਰਿਪੋਰਟ ਦੇ ਮੁਤਾਬਕ, 2018 ਵਿਚ ਭਾਰਤ ਵਿਚ ਤੇਲ ਦੀ ਮੰਗ ਵਿਚ ਜ਼ੋਰਦਾਰ ਵਾਧਾ ਹੋਇਆ ਹੈ।
Oil Consumption
ਜੀਐਸਟੀ ਅਤੇ ਨੋਟਬੰਦੀ ਲਾਗੂ ਹੋਣ ਤੋਂ ਬਾਅਦ ਇਸ ਨੇ ਸੰਸਾਰਕ ਮੰਗ ਵਿਚ 14 ਫ਼ੀ ਸਦੀ ਜਾਂ 2.45 ਲੱਖ ਬੈਰਲ ਨਿੱਤ (ਬੀਪੀਡੀ) ਦਾ ਯੋਗਦਾਨ ਦਿਤਾ ਹੈ। ਵੁੱਡ ਮੈਕੇਂਜੀ ਨੇ ਅਪਣੀ ਰਿਪੋਰਟ ਵਿਚ ਕਿਹਾ ਹੈ ਕਿ ਅਸੀ 2019 ਵਿਚ ਸਮਾਨ ਪੱਧਰ 'ਤੇ ਤੇਲ ਦੀ ਮੰਗ ਵੱਧਣ ਦਾ ਅੰਦਾਜ਼ਾ ਲਗਾ ਰਹੇ ਹਾਂ। ਇਸ ਦਾ ਨਤੀਜਾ ਇਹ ਹੋਵੇਗਾ ਕਿ ਭਾਰਤ 2019 ਵਿਚ ਚੀਨ ਨੂੰ ਪਛਾੜ ਕੇ ਤੇਲ ਦੀ ਮੰਗ ਵਾਲਾ ਦੂਜਾ ਸੱਭ ਤੋਂ ਬਹੁਤ ਦੇਸ਼ ਬਣ ਜਾਵੇਗਾ।
ਹਾਲਾਂਕਿ, ਅਮਰੀਕਾ ਭਾਰਤ ਤੋਂ ਉਦੋਂ ਵੀ ਅੱਗੇ ਰਹੇਗਾ। ਉਥੇ ਹੀ, ਅਮਰੀਕੀ ਊਰਜਾ ਸੂਚਨਾ ਪ੍ਰਸ਼ਾਸਨ (ਈਆਈਏ) ਦੇ ਮੁਤਾਬਕ, ਭਾਰਤ ਭਵਿੱਖ 'ਚ ਅਮਰੀਕਾ ਅਤੇ ਚੀਨ ਤੋਂ ਬਾਅਦ ਦੁਨੀਆ ਦਾ ਤੀਜਾ ਸੱਭ ਤੋਂ ਵੱਡਾ ਤੇਲ ਖਪਤਕਾਰ ਹੈ। 2017-18 ਦੇ ਦੌਰਾਨ ਭਾਰਤ ਵਿਚ ਤੇਲ ਦੀ ਖਪਤ 20.62 ਕਰੋੜ ਟਨ (40 ਲੱਖ ਬੀਪੀਡੀ ਤੋਂ ਜਿਆਦਾ) ਸੀ। ਅਪ੍ਰੈਲ-ਦਸੰਬਰ ਦੇ ਦੌਰਾਨ ਪਟਰੋਲਿਅਮ ਉਤਪਾਦਾਂ ਦੀ ਖਪਤ 15.74 ਕਰੋੜ ਟਨ ਰਹੀ ਹੈ, ਜੋ ਪਿਛਲੇ ਸਾਲ ਦੀ ਤੁਲਣਾ ਵਿਚ 2.5 ਫੀਸਦੀ ਜਿਆਦਾ ਹੈ।
Oil Consumption
ਰਿਪੋਰਟ ਮੁਤਾਬਕ, ਭਾਰਤ ਵਿਚ ਡੀਜ਼ਲ ਦੀ ਖਪਤ ਸੱਭ ਤੋਂ ਜਿਆਦਾ ਹੈ। 2019 ਵਿਚ ਇਹ 2018 ਦੇ 93,000 ਬੀਪੀਡੀ ਦੇ ਮੁਕਾਬਲੇ 6.4 ਫ਼ੀ ਸਦੀ ਵੱਧ ਕੇ 1.2 ਲੱਖ ਬੀਪੀਡੀ ਹੋ ਜਾਵੇਗਾ। ਪਿਛਲੇ ਅਗਸਤ 'ਚ ਓਪੇਕ ਨੇ 2040 ਤੱਕ ਭਾਰਤ ਵਿਚ ਤੇਲ ਦੀ ਮੰਗ ਵੱਧ ਕੇ 58 ਲੱਖ ਬੀਪੀਡੀ ਹੋਣ ਦਾ ਅੰਦਾਜ਼ਾ ਲਗਾਇਆ ਸੀ।