
ਗਣਤੰਤਰ ਦਿਵਸ ਦੇ ਮੌਕੇ ‘ਤੇ ਰਾਜਪਥ ‘ਤੇ ਭਾਰਤੀ ਫ਼ੌਜ ਅਪਣੀ ਤਾਕਤ ਦਿਖਾਏਗੀ...
ਨਵੀਂ ਦਿੱਲੀ: ਗਣਤੰਤਰ ਦਿਵਸ ਦੇ ਮੌਕੇ ‘ਤੇ ਰਾਜਪਥ ‘ਤੇ ਭਾਰਤੀ ਫ਼ੌਜ ਅਪਣੀ ਤਾਕਤ ਦਿਖਾਏਗੀ। 26 ਜਨਵਰੀ ਦੀ ਪਰੇਡ ਵਿਚ ਫ਼ੌਜ ਦੀ ਐਂਟੀ ਏਅਰਕ੍ਰਾਫ਼ਟ ਗਨ ਅਪਗ੍ਰੇਡ ਸ਼ਿਲਕਾ ਵੀ ਦਿਖਾਈ ਦੇਵੇਗੀ। ਪਹਿਲੀ ਵਾਰ ਰਾਜਪਥ ‘ਤੇ ਪਰੇਡ ਦਾ ਹਿੱਸਾ ਬਣਾਉਣ ਦੇ ਲਈ ਸ਼ਿਲਕਾ ਨੂੰ ਅਪਗ੍ਰੇਡ ਕੀਤਾ ਗਿਆ ਹੈ। ਇਸਦੀ ਕਮਾਡਿੰਗ ਅਫ਼ਸਰ ਕੈਪਟਨ ਪ੍ਰੀਤੀ ਚੌਧਰੀ ਹੋਵੇਗੀ।
Priti Choudhary
26 ਜਨਵਰੀ ਨੂੰ ਰਾਜਪਥ ‘ਤੇ ਪਰੇਡ ‘ਚ ਭਾਰਤੀ ਫ਼ੌਜ ਜਿਨ੍ਹਾਂ ਹਥਿਆਰਾਂ ਨੂੰ ਪ੍ਰਦਰਸ਼ਿਤ ਕਰੇਗੀ। ਉਨ੍ਹਾਂ ਵਿਚੋਂ ਪਿਨਾਕਾ ਮਲਟੀ ਬੈਰੇਲ ਰਾਕੇਟ ਸਿਸਟਮ, ਬੀਐਮਸੀ-2, ਟੀ-90 ਭੀਸ਼ਮ ਟੈਂਕ, ਬ੍ਰਿਗੇਡ ਲੇਅਰ ਟੈਂਕ, ਬ੍ਰਹਮੋਸ ਕਰੂਜ਼ ਮਿਸਾਇਲ, ਇਲੈਕਟ੍ਰਾਨਿਕ ਬਾਰਫੇਅਰ, ਇਕਵਪਮੈਂਟ ਸਿਸਟਮ ਸਮਵਿਜਯ ਅਤੇ ਅਪਗ੍ਰੇਡੇਡ ਸ਼ਿਲਕਾ ਏਅਰ ਡਿਫੈਂਸ ਸਿਸਟਮ ਪ੍ਰਦਰਸ਼ਿਤ ਕੀਤਾ ਜਾਵੇਗਾ।
Republic Day Parade
ਰਿਪੋਰਟ ਮੁਤਾਬਿਕ ਪੂਰਬੀ ਲਦਾਖ ਵਿਚ ਚੀਨ ਦੇ ਨਾਲ ਤਣਾਅ ਦੇ ਵਿਚ ਜਿਨ੍ਹਾਂ ਹਥਿਆਰਾਂ, ਟੈਂਕਾਂ ਅਤੇ ਮਿਸਾਇਲਾਂ ਨੂੰ ਉਥੇ ਤੈਨਾਤ ਕੀਤਾ ਗਿਆ ਸੀ, ਉਹ ਸਾਰੇ ਗਣਤੰਤਰ ਦਿਵਸ ਦੇ ਮੌਕੇ ‘ਤੇ ਰਾਜਪਥ ‘ਤੇ ਦਿਖਣਗੇ। ਦੱਸ ਦਈਏ ਕਿ ਅਪਗ੍ਰੇਡ ਏਅਰਕ੍ਰਾਫਟ ਗਨ ਸ਼ਿਲਕਾ ਦਾ ਦਮ ਵੀ ਦੇਖਣ ਨੂੰ ਮਿਲੇਗਾ, ਜੋਕਿ ਜਮੀਨ ‘ਤੇ 2 ਕਿ.ਮੀ ਤੱਕ ਦੁਸ਼ਮਣ ਦੇ ਟਿਕਾਣਿਆਂ ਨੂੰ ਟਾਰਗੇਟ ਕਰ ਸਕਦੀ ਹੈ। ਅਤੇ ਹਵਾ ‘ਚ 2.5 ਕਿਲੋਮੀਟਰ ਤੱਕ ਦੁਸ਼ਮਣਾਂ ਨੂੰ ਟਾਰਗੇਟ ਕਰ ਸਕਦੀ ਹੈ।
Republic Day Prade
ਕੈਪਟਨ ਪ੍ਰੀਤੀ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੀ ਰੇਜੀਮੈਂਟ ਦਾ ਉਪਕਰਨ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਪਰੇਡ ਦਾ ਹਿੱਸਾ ਬਣਾਉਣ ਦਾ ਮੌਕਾ ਮਿਲਿਆ ਹੈ, ਨਾ ਕੇ ਜੇਂਡਰ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਇਹ ਮੌਕਾ ਮਿਲਿਆ ਹੈ। ਪ੍ਰੀਤੀ ਚੌਧਰੀ ਦੇ ਪਿਤਾ ਇੰਦਰ ਸਿੰਘ ਉਨ੍ਹਾਂ ਦੇ ਰੋਲ ਮਾਡਲ ਹਨ ਜੋਕਿ ਆਨਰਰੀ ਕੈਪਟਨ ਦੇ ਤੌਰ ‘ਤੇ ਫ਼ੌਜ ਦੀ ਮੈਡੀਕਲ ਕੋਰ ਵਿਚ ਅਪਣੀ ਸੇਵਾਵਾਂ ਦੇ ਚੁੱਕੇ ਹਨ ਅਤੇ ਸਾਲ 2004 ਵਿਚ ਰਿਟਾਇਰ ਹੋਏ ਸੀ। ਕੈਪਟਨ ਪ੍ਰੀਤੀ ਰਾਜਪਥ ਦੀ ਪਰੇਡ ਵਿਚ ਹਿੱਸਾ ਬਣਨ ਦਾ ਮੌਕਾ ਮਿਲਣ ‘ਤੇ ਖੁਦ ਨੂੰ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਨ।