
ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 19 ਜਨਵਰੀ ਨਿਰਧਾਰਤ ਕੀਤੀ ਗਈ ਸੀ ਪਰ ਬਾਅਦ ਵਿਚ ਇੱਕ ਨੋਟਿਸ ਜਾਰੀ ਕਰਕੇ ਇਸ ਨੂੰ 23 ਜਨਵਰੀ ਤੱਕ ਵਧਾ ਦਿੱਤਾ ਹੈ।
ਨਵੀਂ ਦਿੱਲੀ- ਦੇਸ਼ ਭਰ ਦੇ ਹਰ ਸੂਬੇ ਵਿਚ ਜੇਈਈ ਮੇਨ ਪ੍ਰੀਖਿਆ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਵਾਰ ਜੁਆਇੰਟ ਐਂਟਰੇਂਸ ਇਗਜ਼ਾਮੀਨੇਸ਼ਨ ਮੇਨ 2021 ਫਰਵਰੀ ਸੈਸ਼ਨ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਅੱਜ ਆਖਰੀ ਤਰੀਕ ਹੈ। ਜਿਨ੍ਹਾਂ ਉਮੀਦਵਾਰਾਂ ਨੇ ਇਸ ਪ੍ਰੀਖਿਆ ਲਈ ਅਪਲਾਈ ਕਰਨਾ ਹੈ ਉਹ NTA ਦੀ ਵੈਬਸਾਈਟ ਤੇ ਜਾ ਕੇ ਵੇਖ ਸਕਦੇ ਹੋ।
ਇੰਟਰਮੀਡੀਏਟ ਪਾਸ ਵਿਦਿਆਰਥੀ ਆਪਣੀ ਰਜਿਸਟਰੀ 23 ਜਨਵਰੀ 2021 ਤੱਕ ਕਰ ਲੈਣ ਅਤੇ ਰਜਿਸਟ੍ਰੇਸ਼ਨ ਫੀਸ ਭਲਕੇ 24 ਜਨਵਰੀ ਤੱਕ ਜਮ੍ਹਾ ਕਰਵਾ ਦੇਣ। ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਅਗਲੇ ਹਫ਼ਤੇ ਸੰਯੁਕਤ ਦਾਖਲਾ ਪ੍ਰੀਖਿਆ 2021 ਸੁਧਾਰ ਫਾਰਮ ਜਾਰੀ ਕਰੇਗੀ। ਉਸੇ ਸਮੇਂ ਜੇਈਈ ਐਪਲੀਕੇਸ਼ਨ ਵਿੰਡੋ ਨੂੰ ਬੰਦ ਕਰ ਦਿੱਤਾ ਜਾਵੇਗਾ। ਜੇਈਈ ਮੇਨ ਪੇਪਰ 1, ਪੇਪਰ 2 ਅਤੇ ਪੇਪਰ 3 ਦੇ ਉਮੀਦਵਾਰ ਜੇਈਈ ਮੇਨ ਸੁਧਾਰ ਫਾਰਮ ਦਾਖਲ ਕਰ ਸਕਦੇ ਹਨ।
ਰਾਸ਼ਟਰੀ ਜਾਂਚ ਏਜੰਸੀ ਨੇ ਪਹਿਲਾ ਨੋਟਿਸ ਜਾਰੀ ਕੀਤਾ ਸੀ ਜਿਸ ਵਿਚ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 19 ਜਨਵਰੀ ਨਿਰਧਾਰਤ ਕੀਤੀ ਗਈ ਸੀ ਪਰ ਬਾਅਦ ਵਿਚ ਇੱਕ ਨੋਟਿਸ ਜਾਰੀ ਕਰਕੇ ਇਸ ਨੂੰ 23 ਜਨਵਰੀ ਤੱਕ ਵਧਾ ਦਿੱਤਾ ਹੈ।
ਲਿੰਕ ਰਾਹੀ ਕਰੋ ਚੈੱਕ
ਉਮੀਦਵਾਰ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਨ ਲਈ ਅਧਿਕਾਰਤ ਵੈਬਸਾਈਟ jeemain.nta.nic.in ਤੇ ਜਾਓ।