
8 ਫੁੱਟ 2 ਇੰਚ ਹੈ ਪ੍ਰਤਾਪਗੜ੍ਹ ਦੇ ਰਹਿਣ ਵਾਲੇ ਧਰਮਿੰਦਰ ਪ੍ਰਤਾਪ ਸਿੰਘ ਦਾ ਕੱਦ
ਗਿਨੀਜ਼ ਬੁੱਕ ਵਿਚ ਵੀ ਦਰਜ ਕਰਵਾ ਚੁੱਕੇ ਹਨ ਨਾਮ
ਲਖਨਊ : ਯੂਪੀ ਵਿਧਾਨ ਸਭਾ ਚੋਣਾਂ ਦੇ ਇਸ ਸੀਜ਼ਨ ਵਿੱਚ ਕੋਈ ਵੀ ਪਾਰਟੀ ਪ੍ਰਚਾਰ ਅਤੇ ਪ੍ਰਸਿੱਧੀ ਹਾਸਲ ਕਰਨ ਦਾ ਕੋਈ ਮੌਕਾ ਨਹੀਂ ਗੁਆਉਣਾ ਚਾਹੁੰਦੀ। ਅਜਿਹਾ ਹੀ ਕੁਝ ਬੀਤੇ ਕੱਲ ਨੂੰ ਦੇਖਣ ਨੂੰ ਮਿਲਿਆ, ਜਦੋਂ ਦੇਸ਼ ਦਾ ਸਭ ਤੋਂ ਲੰਬੇ ਕੱਦ ਵਾਲਾ ਵਿਅਕਤੀ ਸਮਾਜਵਾਦੀ ਪਾਰਟੀ 'ਚ ਸ਼ਾਮਲ ਹੋ ਗਿਆ।
Akhilesh Yadav to contest UP polls from Karhal in Mainpuri
ਇਸ ਮੌਕੇ ਧਰਮਿੰਦਰ ਪ੍ਰਤਾਪ ਸਿੰਘ ਨਾਲ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਖੁਦ ਵੀ ਨਜ਼ਰ ਆਏ। ਇੱਕ ਬਿਆਨ ਵਿੱਚ ਸਮਾਜਵਾਦੀ ਪਾਰਟੀ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਅਖਿਲੇਸ਼ ਯਾਦਵ ਦੀ ਅਗਵਾਈ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਅੱਜ ਪ੍ਰਤਾਪਗੜ੍ਹ ਦੇ ਧਰਮਿੰਦਰ ਪ੍ਰਤਾਪ ਸਿੰਘ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
India's tallest man becomes part of Samajwadi Party
ਉੱਤਰ ਪ੍ਰਦੇਸ਼ ਦੇ ਪ੍ਰਧਾਨ ਨਰੇਸ਼ ਉੱਤਮ ਪਟੇਲ ਨੇ ਧਰਮਿੰਦਰ ਪ੍ਰਤਾਪ ਸਿੰਘ ਨੂੰ ਪਾਰਟੀ 'ਚ ਸ਼ਾਮਲ ਕਰਦੇ ਹੋਏ ਉਮੀਦ ਜਤਾਈ ਕਿ ਉਨ੍ਹਾਂ ਦੇ ਆਉਣ ਨਾਲ ਸਮਾਜਵਾਦੀ ਪਾਰਟੀ ਮਜ਼ਬੂਤ ਹੋਵੇਗੀ। ਧਰਮਿੰਦਰ ਪ੍ਰਤਾਪ ਸਿੰਘ ਦੀ ਉਮਰ 46 ਸਾਲ ਹੈ ਅਤੇ ਭਾਰਤ ਦਾ ਸਭ ਤੋਂ ਉੱਚਾ ਕੱਦ 8 ਫੁੱਟ 2 ਇੰਚ ਹੈ। ਜਾਣਕਾਰੀ ਅਨੁਸਾਰ ਸਭ ਤੋਂ ਲੰਬਾ ਕੱਦ ਹੋਣ ਕਾਰਨ ਉਨ੍ਹਾਂ ਦਾ ਨਾਮ ਗਿਨੀਜ਼ ਬੁੱਕ ਵਿਚ ਵੀ ਦਰਜ ਹੋ ਚੁੱਕਾ ਹੈ।