PF 'ਚ 5 ਲੱਖ ਤੱਕ ਜਮ੍ਹਾ ਕਰਵਾਉਣ 'ਤੇ ਟੈਕਸ 'ਤੇ ਛੋਟ ਦੇ ਸਕਦੀ ਹੈ ਸਰਕਾਰ!
Published : Jan 23, 2022, 8:02 pm IST
Updated : Jan 23, 2022, 8:05 pm IST
SHARE ARTICLE
TAX
TAX

ਤਨਖਾਹ ਲੈਣ ਵਾਲਿਆਂ ਲਈ ਵੱਡੀ ਖਬਰ

 

 ਨਵੀਂ ਦਿੱਲੀ: ਪ੍ਰੋਵੀਡੈਂਟ ਫੰਡ ਲੈਣ ਵਾਲਿਆਂ ਲਈ ਬਜਟ 2022 ਵਿੱਚ ਖੁਸ਼ਖਬਰੀ ਮਿਲ ਸਕਦੀ ਹੈ। ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਆਉਣ ਵਾਲੇ ਬਜਟ 'ਚ ਸਰਕਾਰ ਟੈਕਸ ਮੁਕਤ ਪੀਐੱਫ ਪ੍ਰਾਵੀਡੈਂਟ ਫੰਡ ਦੀ ਸੀਮਾ ਵਧਾ ਕੇ 5 ਲੱਖ ਰੁਪਏ ਕਰ ਸਕਦੀ ਹੈ। ਜੇਕਰ ਸਰਕਾਰ ਬਜਟ 'ਚ ਇਸ ਵਿਵਸਥਾ ਨੂੰ ਲਾਗੂ ਕਰਦੀ ਹੈ ਤਾਂ ਤਨਖਾਹਦਾਰ ਲੋਕਾਂ ਨੂੰ ਇਕ ਸਾਲ 'ਚ ਪੀਐੱਫ 'ਚ 5 ਲੱਖ ਰੁਪਏ ਤੱਕ ਦੀ ਜਮ੍ਹਾ ਰਾਸ਼ੀ 'ਤੇ ਟੈਕਸ ਛੋਟ ਮਿਲ ਸਕਦੀ ਹੈ। ਯਾਨੀ ਜੇਕਰ ਕੋਈ ਤਨਖਾਹਦਾਰ ਕਰਮਚਾਰੀ ਇੱਕ ਸਾਲ ਵਿੱਚ ਪ੍ਰਾਵੀਡੈਂਟ ਫੰਡ ਵਿੱਚ 5 ਲੱਖ ਰੁਪਏ ਤੱਕ ਜਮ੍ਹਾਂ ਕਰਵਾਉਂਦਾ ਹੈ ਤਾਂ ਉਸ ਉੱਤੇ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ।

 

 Unexplained cash in your bank account? Be ready to pay up to 83% income tax
TAX

ਬਜਟ 2021-22 'ਚ ਸਰਕਾਰ ਨੇ PF ਨੂੰ ਲੈ ਕੇ ਨਵਾਂ ਐਲਾਨ ਕੀਤਾ ਸੀ। ਸਰਕਾਰ ਨੇ PF 'ਚ ਜਮ੍ਹਾ ਪੈਸੇ ਅਤੇ ਇਸ 'ਤੇ ਟੈਕਸ ਛੋਟ ਨੂੰ ਲੈ ਕੇ ਨਵਾਂ ਨਿਯਮ ਲਾਗੂ ਕੀਤਾ ਸੀ। ਜੇਕਰ ਕੋਈ ਡਿਪਾਜ਼ਿਟਰ ਇੱਕ ਸਾਲ ਵਿੱਚ PF ਵਿੱਚ 2.5 ਲੱਖ ਰੁਪਏ ਤੱਕ ਜਮ੍ਹਾ ਕਰਦਾ ਹੈ, ਤਾਂ ਉਸਨੂੰ ਟੈਕਸ ਨਹੀਂ ਦੇਣਾ ਪਵੇਗਾ। ਪਰ ਜੇਕਰ ਜਮ੍ਹਾ ਧਨ 2.5 ਲੱਖ ਤੋਂ ਜ਼ਿਆਦਾ ਹੈ ਤਾਂ ਉਸ 'ਤੇ ਟੈਕਸ ਦੇਣਾ ਹੋਵੇਗਾ।

TaxTax

ਹਾਲਾਂਕਿ, ਬਾਅਦ ਵਿੱਚ ਸਰਕਾਰ ਨੇ ਇਸ ਨਿਯਮ ਵਿੱਚ ਸੋਧ ਕਰਕੇ 5 ਲੱਖ ਰੁਪਏ ਤੱਕ ਦੀ ਜਮ੍ਹਾਂ ਰਕਮ ਨੂੰ ਟੈਕਸ ਮੁਕਤ ਜਮ੍ਹਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ। ਇਹ ਛੋਟ ਅਜਿਹੇ ਫੰਡਾਂ ਲਈ ਦਿੱਤੀ ਜਾਂਦੀ ਹੈ ਜਿਸ ਵਿੱਚ ਕੰਪਨੀ (ਰੁਜ਼ਗਾਰਦਾਤਾ ਜਾਂ ਮਾਲਕ) ਦੁਆਰਾ ਕੋਈ ਰਕਮ ਜਮ੍ਹਾ ਨਹੀਂ ਕੀਤੀ ਜਾਂਦੀ। ਜੇਕਰ ਕੋਈ ਕਰਮਚਾਰੀ ਇਹ ਰਕਮ ਆਪਣੇ ਤੌਰ 'ਤੇ ਜਮ੍ਹਾ ਕਰਵਾਉਂਦਾ ਹੈ ਤਾਂ ਉਸ 'ਤੇ ਟੈਕਸ ਨਹੀਂ ਲੱਗੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement