
ਸਾਡੇ ਘਰ ਬੇਟੀ ਨੇ ਜਨਮ ਲਿਆ ਹੈ। ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। - ਦੁਸ਼ਯੰਤ ਚੌਟਾਲਾ
Dushyant Chautala: ਚੰਡੀਗੜ੍ਹ: ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਪਤਨੀ ਨੇ ਸੋਮਵਾਰ ਨੂੰ ਬੇਟੀ ਨੂੰ ਜਨਮ ਦਿੱਤਾ ਹੈ। ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇਤਾ ਨੇ 'ਐਕਸ' 'ਤੇ ਇਹ ਖਬਰ ਸਾਂਝੀ ਕੀਤੀ ਹੈ। ਚੌਟਾਲਾ ਨੇ ਕਿਹਾ ਕਿ ਰਾਮਲਲਾ ਦੀ ਨਵੀਂ ਮੂਰਤੀ ਦੇ ਪਾਵਨ ਪਵਿੱਤਰ ਦਿਹਾੜੇ 'ਤੇ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੇ ਘਰ ਬੇਟੀ ਨੇ ਜਨਮ ਲਿਆ ਹੈ। ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ।
ਤੁਹਾਨੂੰ ਦੱਸ ਦੇਈਏ ਕਿ ਦੁਸ਼ਯੰਤ ਅਤੇ ਮੇਘਨਾ ਦਾ ਵਿਆਹ ਅਪ੍ਰੈਲ 2017 ਵਿਚ ਹੋਇਆ ਸੀ। ਦੋਵੇਂ ਪਹਿਲੀ ਵਾਰ ਮਾਤਾ-ਪਿਤਾ ਬਣੇ ਹਨ। ਦੁਸ਼ਯੰਤ ਚੌਟਾਲਾ ਅਤੇ ਮੇਘਨਾ ਦਾ ਵਿਆਹ 8 ਅਪ੍ਰੈਲ 2017 ਨੂੰ ਗੁਰੂਗ੍ਰਾਮ ਦੇ ਐਂਬੀਅਸ ਆਈਲੈਂਡ ਹੋਟਲ ਵਿਚ ਹੋਇਆ ਸੀ। ਮੇਘਨਾ ਅਹਲਾਵਤ (ਹੁਣ ਚੌਟਾਲਾ) ਦੇ ਪਿਤਾ ਪਰਮਜੀਤ ਸਿੰਘ ਅਹਲਾਵਤ (ਸੇਵਾਮੁਕਤ ਆਈਪੀਐਸ) ਹਨ। ਦੱਸ ਦਈਏ ਕਿ ਰਾਮਲਲਾ ਦੇ ਪ੍ਰਕਾਸ਼ ਦਿਹਾੜੇ 'ਤੇ ਵੱਖ-ਵੱਖ ਰਾਜਾਂ 'ਚ ਕਈ ਜੋੜਿਆਂ ਦੇ ਘਰ ਬੱਚਿਆਂ ਨੇ ਜਨਮ ਲਿਆ ਸੀ। ਇਨ੍ਹਾਂ ਵਿੱਚੋਂ ਕਈ ਬੱਚਿਆਂ ਦੇ ਨਾਮ ਰਾਮ ਅਤੇ ਜਾਨਕੀ ਵੀ ਰੱਖ ਗਏ।
(For more news apart from Dushyant Chautala, stay tuned to Rozana Spokesman)