ਫ਼ੌਜੀਆਂ ਨੂੰ ਵਾਪਸ ਲੈਣ ਆਇਆ ਮਿਆਂਮਾਰ ਦਾ ਜਹਾਜ਼ ਮਿਜ਼ੋਰਮ ਹਵਾਈ ਅੱਡੇ ’ਤੇ ਹੋਇਆ ਦੋ ਟੋਟੇ, ਅੱਠ ਜਣੇ ਜ਼ਖ਼ਮੀ
Published : Jan 23, 2024, 8:31 pm IST
Updated : Jan 23, 2024, 8:31 pm IST
SHARE ARTICLE
Myanmar plane
Myanmar plane

184 ਫ਼ੌਜੀਆਂ ਨੂੰ ਵਾਪਸ ਭੇਜਿਆ ਗਿਆ, 92 ਹੋਰ ਫ਼ੌਜੀ ਭੇਜੇ ਜਾਣ ਦੀ ਤਿਆਰੀ

ਆਇਜੋਲ: ਭਾਰਤ ਨੇ ਮਿਆਂਮਾਰ ਦੇ 184 ਫੌਜੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿਤਾ ਹੈ। ਇਹ ਫ਼ੌਜੀ ਪਿਛਲੇ ਹਫਤੇ ਇਕ ਨਸਲੀ ਵਿਦਰੋਹੀ ਸਮੂਹ ਨਾਲ ਝੜਪ ਤੋਂ ਬਾਅਦ ਮਿਜ਼ੋਰਮ ਭੱਜ ਆਏ ਸਨ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਅਸਾਮ ਰਾਈਫਲਜ਼ ਦੇ ਇਕ ਅਧਿਕਾਰੀ ਨੇ ਦਸਿਆ ਕਿ ਪਿਛਲੇ ਹਫਤੇ ਮਿਆਂਮਾਰ ਦੇ ਕੁਲ 276 ਫੌਜੀ ਮਿਜ਼ੋਰਮ ਵਿਚ ਦਾਖਲ ਹੋਏ ਸਨ ਅਤੇ ਉਨ੍ਹਾਂ ਵਿਚੋਂ 184 ਨੂੰ ਸੋਮਵਾਰ ਨੂੰ ਵਾਪਸ ਭੇਜ ਦਿਤਾ ਗਿਆ। 

ਅਧਿਕਾਰੀਆਂ ਨੇ ਦਸਿਆ ਕਿ ਫ਼ੌਜੀਆਂ ਨੂੰ ਆਇਜ਼ੋਲ ਨੇੜੇ ਲੇਂਗਪੁਈ ਹਵਾਈ ਅੱਡੇ ਤੋਂ ਗੁਆਂਢੀ ਦੇਸ਼ ਦੇ ਰਾਖਿਨ ਸੂਬੇ ’ਚ ਸਿਟਵੇ ਤਕ ਮਿਆਂਮਾਰ ਹਵਾਈ ਫੌਜ ਦੇ ਜਹਾਜ਼ਾਂ ਨਾਲ ਭੇਜਿਆ ਗਿਆ। ਅਧਿਕਾਰੀ ਨੇ ਕਿਹਾ ਕਿ ਬਾਕੀ 92 ਜਵਾਨਾਂ ਨੂੰ ਮੰਗਲਵਾਰ ਨੂੰ ਵਾਪਸ ਭੇਜਿਆ ਜਾਣਾ ਸੀ ਪਰ ਮਿਆਂਮਾਰ ਦਾ ਇਕ ਫੌਜੀ ਜਹਾਜ਼ ਆਈਜ਼ੋਲ ਦੇ ਬਾਹਰੀ ਇਲਾਕੇ ਲੇਂਗਪੁਈ ਹਵਾਈ ਅੱਡੇ ’ਤੇ ਹਾਦਸਾਗ੍ਰਸਤ ਹੋ ਗਿਆ। 

ਅਧਿਕਾਰੀਆਂ ਨੇ ਦਸਿਆ ਕਿ ਸਵੇਰੇ 10:20 ਵਜੇ ਜਦੋਂ ਇਹ ਹਾਦਸਾ ਵਾਪਰਿਆ ਤਾਂ ਜਹਾਜ਼ ’ਚ 14 ਲੋਕ ਸਵਾਰ ਸਨ। ਅਧਿਕਾਰੀਆਂ ਨੇ ਦਸਿਆ ਕਿ ਜਹਾਜ਼ ਲੈਂਡਿੰਗ ਦੌਰਾਨ ਹਵਾਈ ਅੱਡੇ ਦੇ ਟੇਬਲਟਾਪ ਰਨਵੇ ਤੋਂ ਫਿਸਲ ਗਿਆ ਅਤੇ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਕਿਹਾ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਜਹਾਜ਼ ਦੋ ਹਿੱਸਿਆਂ ’ਚ ਟੁੱਟ ਗਿਆ। ਅਧਿਕਾਰੀਆਂ ਨੇ ਦਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਲੇਂਗਪੁਈ ਪ੍ਰਾਇਮਰੀ ਹੈਲਥ ਸੈਂਟਰ ਲਿਜਾਇਆ ਗਿਆ।

ਰਾਜ ਸਰਕਾਰ ਦੇ ਇਕ ਅਧਿਕਾਰੀ ਨੇ ਦਸਿਆ ਕਿ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਜਾਂਚ ਦੇ ਹੁਕਮ ਦਿਤੇ ਹਨ। ਅਧਿਕਾਰੀ ਨੇ ਦਸਿਆ ਕਿ ਹਵਾਈ ਅੱਡੇ ’ਤੇ ਆਉਣ ਵਾਲੀਆਂ ਸਾਰੀਆਂ ਉਡਾਣਾਂ ਦਾ ਮਾਰਗ ਬਦਲ ਦਿਤਾ ਗਿਆ ਹੈ। ਫਿਲਹਾਲ ਇਹ ਪਤਾ ਨਹੀਂ ਹੈ ਕਿ ਉਡਾਣ ਸੇਵਾ ਕਦੋਂ ਬਹਾਲ ਹੋਵੇਗੀ। ਅਧਿਕਾਰੀਆਂ ਨੇ ਦਸਿਆ ਕਿ ਜਹਾਜ਼ ਨੇ ਮਿਆਂਮਾਰ ਦੇ ਰਾਖੀਨ ਸੂਬੇ ਦੇ ਸਿਟਵੇ ’ਚ ਫੌਜੀਆਂ ਨੂੰ ਲਿਜਾਣਾ ਸੀ। ਮਿਜ਼ੋਰਮ ਦੀ ਮਿਆਂਮਾਰ ਨਾਲ 510 ਕਿਲੋਮੀਟਰ ਲੰਬੀ ਸਰਹੱਦ ਹੈ। 

17 ਜਨਵਰੀ ਨੂੰ ਹਥਿਆਰਾਂ ਅਤੇ ਗੋਲਾ-ਬਾਰੂਦ ਨਾਲ ਲੈਸ ਮਿਆਂਮਾਰ ਦੇ ਫੌਜੀ ਦਖਣੀ ਮਿਜ਼ੋਰਮ ਦੇ ਲੌਂਗਟਲਾਈ ਜ਼ਿਲ੍ਹੇ ’ਚ ਭਾਰਤ-ਮਿਆਂਮਾਰ-ਬੰਗਲਾਦੇਸ਼ ਸਰਹੱਦ ਨਾਲ ਲਗਦੇ ਬੰਦੁਕਬੰਗਾ ਪਿੰਡ ’ਚ ਦਾਖਲ ਹੋਏ ਅਤੇ ਅਸਾਮ ਰਾਈਫਲਜ਼ ਦੇ ਨੇੜੇ ਪਹੁੰਚੇ। ਅਰਾਕਾਨ ਆਰਮੀ ਦੇ ਲੜਾਕਿਆਂ ਦੇ ਕੈਂਪ ’ਤੇ ਕਬਜ਼ਾ ਕਰਨ ਤੋਂ ਬਾਅਦ ਫ਼ੌਜੀ ਮਿਜ਼ੋਰਮ ਭੱਜ ਆਏ ਸਨ।

SHARE ARTICLE

ਏਜੰਸੀ

Advertisement

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM
Advertisement