ਪਿਤਾ ਦੀ ਮੌਤ ਤੋਂ ਬਾਅਦ ਸੁਧੀਰ ਸਿਰ ਸੀ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ
Mohit Chauhan and Sudhir Narwal of haryana martyred: ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਫ਼ੌਜ ਦਾ ਵਾਹਨ 400 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ, ਜਿਸ ਕਾਰਨ 10 ਜਵਾਨ ਸ਼ਹੀਦ ਹੋ ਗਏ ਅਤੇ 11 ਨੂੰ ਹਵਾਈ ਜਹਾਜ਼ ਰਾਹੀਂ ਊਧਮਪੁਰ ਮਿਲਟਰੀ ਹਸਪਤਾਲ ਲਿਜਾਇਆ ਗਿਆ। ਸ਼ਹੀਦ ਸੈਨਿਕਾਂ ਵਿੱਚ ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਫੌਜੀ ਮੋਹਿਤ ਚੌਹਾਨ (26) ਅਤੇ ਯਮੁਨਾਨਗਰ ਦਾ ਸੁਧੀਰ ਨਰਵਾਲ (26) ਸ਼ਾਮਲ ਸਨ। ਉਨ੍ਹਾਂ ਦੇ ਪਰਿਵਾਰਾਂ ਨੂੰ ਵੀਰਵਾਰ ਦੇਰ ਸ਼ਾਮ ਪੁੱਤਾਂ ਦੀ ਸ਼ਹਾਦਤ ਬਾਰੇ ਪਤਾ ਲੱਗਿਆ।
ਮੋਹਿਤ ਪੰਜ ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਉਸ ਦਾ ਵਿਆਹ ਲਗਭਗ ਇੱਕ ਸਾਲ ਪਹਿਲਾਂ ਹੋਇਆ ਸੀ। ਉਸ ਦੀ ਪਤਨੀ ਢਾਈ ਮਹੀਨਿਆਂ ਦੀ ਗਰਭਵਤੀ ਹੈ। ਮੋਹਿਤ ਨਵੰਬਰ ਵਿੱਚ ਆਪਣੀ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਛੁੱਟੀ 'ਤੇ ਆਇਆ ਸੀ। ਉਹ ਸਿਰਫ਼ ਦੋ ਸਾਲ ਪਹਿਲਾਂ ਹੀ ਜੰਮੂ-ਕਸ਼ਮੀਰ ਵਿੱਚ ਤਾਇਨਾਤ ਹੋਇਆ ਸੀ।
ਪਿੰਡ ਦੇ ਸਰਪੰਚ ਨਰੇਸ਼ ਨੇ ਦੱਸਿਆ ਕਿ ਮੋਹਿਤ ਦੀ ਲਾਸ਼ ਨੂੰ ਅੱਜ ਸ਼ੁੱਕਰਵਾਰ ਨੂੰ ਫੌਜ ਵੱਲੋਂ ਪੂਰੇ ਫੌਜੀ ਸਨਮਾਨਾਂ ਨਾਲ ਪਿੰਡ ਲਿਆਂਦਾ ਜਾਵੇਗਾ, ਜਿੱਥੇ ਅੰਤਿਮ ਸਸਕਾਰ ਕੀਤਾ ਜਾਵੇਗਾ। ਸੁਧੀਰ ਨਰਵਾਲ ਜੰਮੂ-ਕਸ਼ਮੀਰ ਵਿੱਚ ਦੇਸ਼ ਦੀ ਸੇਵਾ ਲਈ ਤੈਨਾਤ ਸੀ। ਡੋਡਾ ਵਿੱਚ ਹੋਏ ਇਸ ਸੜਕ ਹਾਦਸੇ ਵਿੱਚ ਇੱਕ ਹੋਣਹਾਰ ਸਿਪਾਹੀ ਦੀ ਜਾਨ ਚਲੀ ਗਈ।
ਸੁਧੀਰ ਪਰਿਵਾਰ ਦੀ ਸਭ ਤੋਂ ਵੱਡੀ ਉਮੀਦ ਸੀ। ਉਸ ਦੇ ਪਿਤਾ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਹੁਣ ਸੁਧੀਰ ਦੀ ਮੌਤ ਨਾਲ ਪ੍ਰਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਜਿਵੇਂ ਹੀ ਸੁਧੀਰ ਦੀ ਸ਼ਹਾਦਤ ਦੀ ਖ਼ਬਰ ਸ਼ੇਰਪੁਰ ਪਿੰਡ ਪਹੁੰਚੀ ਸਾਰੇ ਸੋਗ ਵਿਚ ਡੁੱਬ ਗਏ। ਪ੍ਰਵਾਰ ਦਾ ਰੋ-ਰੋ ਬੁਰਾ ਹਾਲ ਹੈ।
ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਫ਼ੌਜ ਦਾ ਵਾਹਨ 400 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ, ਜਿਸ ਕਾਰਨ 10 ਜਵਾਨ ਸ਼ਹੀਦ ਹੋ ਗਏ ਅਤੇ 11 ਨੂੰ ਹਵਾਈ ਜਹਾਜ਼ ਰਾਹੀਂ ਊਧਮਪੁਰ ਮਿਲਟਰੀ ਹਸਪਤਾਲ ਲਿਜਾਇਆ ਗਿਆ।
