
ਕਿਰਾਏ ਵਿਚ ਵਾਧਾ ਹੋਣ ਤਕ ਵਾਪਰਕ ਵਾਹਨਾਂ ਦੇ ਪਹੀਏ ਰਹਿਣਗੇ ਜਾਮ
ਸ਼੍ਰੀਨਗਰ : ਯੂਨੀਅਨ ਨੇ ਸਰਕਾਰ ਤੋਂ ਕੋਰੋਨਾ ਕਾਲ ਦੌਰਾਨ ਵਸੂਲੇ ਜਾਣ ਵਾਲੇ ਪੈਸੇਂਜਰ ਟੈਕਸ ਅਤੇ ਟੋਕਨ ਟੈਕਸ ਨੂੰ ਵੀ ਮੁਆਫ ਕਰਨ ਦੀ ਮੰਗ ਕੀਤੀ ਹੈ। ਉਥੇ ਹੀ ਉਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਕਿਰਾਏ ਵਿੱਚ ਵਾਧਾ ਦਾ ਫੈਸਲਾ ਨਹੀਂ ਕਰੇਗੀ, ਉਦੋਂ ਤੱਕ ਵਾਪਰਕ ਵਾਹਨਾਂ ਦੇ ਪਹੀਏ ਜਾਮ ਰਹਿਣਗੇ।
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਟਰਾਂਸਪੋਰਟਰਾਂ ਨੇ 24 ਫਰਵਰੀ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ।
private buses
ਬੈਠਕ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਸਾਰੇ ਟਰਾਂਸਪੋਰਟ ਵਾਹਨ ਬੁੱਧਵਾਰ ਤੋਂ ਨਹੀਂ ਚੱਲਣਗੇ, ਜਦੋਂ ਤੱਕ ਟਰਾਂਸਪੋਰਟਰਾਂ ਦੀਆਂ ਮੰਗਾਂ 'ਤੇ ਧਿਆਨ ਨਹੀਂ ਦਿੱਤਾ ਜਾਂਦਾ ਹੈ। ਐਸੋਸੀਏਸ਼ਨ ਦੇ ਲੋਕਾਂ ਦਾ ਕਹਿਣਾ ਹੈ ਕਿ ਲਾਕਡਾਊਨ ਮਿਆਦ ਦੌਰਾਨ ਯਾਤਰੀ ਕਿਰਾਇਆ ਅਤੇ ਟੋਕਨ/ਯਾਤਰੀ ਟੈਕਸ ਮੁਆਫ ਕਰਨ ਦੀ ਮੰਗ ਕੀਤੀ ਹੈ ਪਰ ਸਰਕਾਰ ਇਸ 'ਤੇ ਵਿਚਾਰ ਨਹੀਂ ਕਰ ਰਹੀ ਹੈ ਅਤੇ ਟਰਾਂਸਪੋਰਟਰਾਂ ਨੂੰ ਅੰਦੋਲਨ ਲਈ ਮਜ਼ਬੂਰ ਕਰ ਰਹੀ ਹੈ।
private buses
ਆਲ ਜੇ ਐਂਡ ਕੇ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਮੈਬਰਾਂ ਨੇ ਰਾਜ ਸਰਕਾਰ 'ਤੇ ਰਵੱਈਏ ਤੋਂ ਨਾਰਾਜ਼ ਹੋ ਕੇ ਇਸ ਕਦਮ ਨੂੰ ਚੁੱਕਣ ਨੂੰ ਮਜਬੂਰ ਕੀਤਾ ਹੈ। ਸੰਗਠਨ ਦੇ ਲੋਕਾਂ ਦਾ ਕਹਿਣਾ ਹੈ ਕਿ ਅਣਮਿੱਥੇ ਸਮੇਂ ਲਈ ਕਸ਼ਮੀਰ ਵਿੱਚ ਲਖਨਪੁਰ (ਪੰਜਾਬ ਦੀ ਸੀਮਾ) ਤੋਂ ਉੜੀ ਤੱਕ ਸੜਕ ਤੋਂ ਵਾਹਨਾਂ ਨੂੰ ਦੂਰ ਰੱਖਿਆ ਜਾਵੇਗਾ। ਆਮ ਜਨਤਾ ਨੂੰ ਹੋਣ ਵਾਲੀ ਮੁਸ਼ਕਲ ਲਈ ਸਰਕਾਰ ਜ਼ਿੰਮੇਦਾਰ ਹੋਵੇਗੀ।