ਕੇਂਦਰ ਨੇ SC ਨੂੰ ਦਿੱਤਾ ਜਵਾਬ, ਕਿਹਾ- ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੌਕਸੀ ਤੋਂ ਬੈਂਕਾਂ ਨੂੰ ਮਿਲੇ 18,000 ਕਰੋੜ ਰੁਪਏ ਵਾਪਸ
Published : Feb 23, 2022, 7:31 pm IST
Updated : Feb 23, 2022, 7:31 pm IST
SHARE ARTICLE
Vijay Mallya, Nirav Modi and Mehul Choksi
Vijay Mallya, Nirav Modi and Mehul Choksi

ਸ਼ਾਰ ਮਹਿਤਾ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੁਆਰਾ 4,700 ਪੀਐਮਐਲਏ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

 

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ 18,000 ਕਰੋੜ ਰੁਪਏ ਬੈਂਕਾਂ ਨੂੰ ਵਾਪਸ ਕਰ ਦਿੱਤੇ ਗਏ ਹਨ। ਸੁਪਰੀਮ ਕੋਰਟ ਨੇ PMLA ਦੀਆਂ ਵਿਵਸਥਾਵਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕੀਤੀ। ਕੇਂਦਰ ਨੇ ਸੁਪਰੀਮ ਕੋਰਟ ਵਿਚ ਵਿਵਸਥਾਵਾਂ ਦਾ ਬਚਾਅ ਕੀਤਾ। ਕੇਂਦਰ ਨੇ ਕਿਹਾ ਕਿ ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੌਕਸੀ ਤੋਂ ਬੈਂਕਾਂ ਨੂੰ 18,000 ਕਰੋੜ ਰੁਪਏ ਵਾਪਸ ਕਰ ਦਿੱਤੇ ਗਏ ਹਨ।

Supreme CourtSupreme Court

ਸੁਪਰੀਮ ਕੋਰਟ ਵਿਚ ਪ੍ਰੀਵੈਨਸ਼ਨ ਆਫ਼ ਐਕਟ (ਪੀਐਮਐਲਏ) ਦੇ ਕੇਸਾਂ ਵਿਚ 67,000 ਕਰੋੜ ਰੁਪਏ ਦੇ ਕੇਸ ਪੈਂਡਿੰਗ ਹਨ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕੇਂਦਰ ਵੱਲੋਂ ਜਸਟਿਸ ਏ ਐਮ ਖਾਨਵਿਲਕਰ, ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਸੀਟੀ ਰਵੀ ਕੁਮਾਰ ਦੀ ਬੈਂਚ ਅੱਗੇ ਕੇਂਦਰ ਦਾ ਪੱਖ ਪੇਸ਼ ਕੀਤਾ ਸੀ। ਤੁਸ਼ਾਰ ਮਹਿਤਾ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੁਆਰਾ 4,700 ਪੀਐਮਐਲਏ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

vijay mallyavijay mallya

ਪਿਛਲੇ ਪੰਜ ਸਾਲਾਂ ਵਿਚ ਹਰ ਸਾਲ ਜਾਂਚ ਲਈ ਲਏ ਗਏ ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਸਾਲ 2015-16 ਵਿੱਚ 111 ਮਾਮਲੇ ਸਨ, 2020-21 ਵਿੱਚ ਇਹ ਵੱਧ ਕੇ 981 ਹੋ ਗਏ ਹਨ। ਪਿਛਲੇ ਪੰਜ ਸਾਲਾਂ (2016-17 ਤੋਂ 2020-21) ਦੌਰਾਨ ਅਜਿਹੇ ਅਪਰਾਧਾਂ ਲਈ 33 ਲੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਪਰ ਪੀਐਮਐਲਏ ਤਹਿਤ ਸਿਰਫ਼ 2,086 ਮਾਮਲਿਆਂ ਦੀ ਜਾਂਚ ਕੀਤੀ ਗਈ। ਯੂਕੇ (7,900), ਯੂਐਸ (1,532), ਚੀਨ (4,691), ਆਸਟਰੀਆ (1,036), ਹਾਂਗਕਾਂਗ (1,823), ਬੈਲਜੀਅਮ (1,862) ਅਤੇ ਰੂਸ (2,764) ਵਿਚ ਮਨੀ ਲਾਂਡਰਿੰਗ ਐਕਟ ਦੇ ਤਹਿਤ ਸਾਲਾਨਾ ਮਾਮਲਿਆਂ ਦੀ ਤੁਲਨਾ ਵਿੱਚ ਪੀਐਮਐਲਏ ਦੇ ਅਧੀਨ ਜਾਂਚ ਲਈ ਬਹੁਤ ਘੱਟ ਮਾਮਲੇ ਉਠਾਏ ਜਾਂਦੇ ਹਨ। 

nirav modinirav modi

ਸੁਪਰੀਮ ਕੋਰਟ ਪੀਐਮਐਲਏ ਦੇ ਤਹਿਤ ਅਪਰਾਧ ਦੀ ਕਮਾਈ ਦੀ ਤਲਾਸ਼ੀ, ਜ਼ਬਤ, ਜਾਂਚ ਅਤੇ ਕੁਰਕੀ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਉਪਲੱਬਧ ਵਿਸ਼ਾਲ ਸ਼ਕਤੀਆਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ ਕਰ ਰਿਹਾ ਹੈ। ਕਪਿਲ ਸਿੱਬਲ, ਅਭਿਸ਼ੇਕ ਮਨੂ ਸਿੰਘਵੀ ਅਤੇ ਮੁਕੁਲ ਰੋਹਤਗੀ ਸਮੇਤ ਕਈ ਸੀਨੀਅਰ ਵਕੀਲਾਂ ਨੇ ਹਾਲੀਆ ਪੀਐਮਐਲਏ ਸੋਧਾਂ ਦੀ ਸੰਭਾਵਿਤ ਦੁਰਵਰਤੋਂ ਨਾਲ ਸਬੰਧਤ ਵੱਖ-ਵੱਖ ਪਹਿਲੂਆਂ 'ਤੇ ਸੁਪਰੀਮ ਕੋਰਟ ਦੇ ਸਾਹਮਣੇ ਬਹਿਸ ਕੀਤੀ ਹੈ।

Mehul choksiMehul choksi

ਸਖ਼ਤ ਜ਼ਮਾਨਤ ਦੀਆਂ ਸ਼ਰਤਾਂ, ਗ੍ਰਿਫਤਾਰੀ ਦੇ ਆਧਾਰ ਦੀ ਰਿਪੋਰਟ ਨਾ ਕਰਨਾ, ਈਸੀਆਈਆਰ (ਐਫਆਈਆਰ ਦੇ ਸਮਾਨ) ਕਾਪੀ ਤੋਂ ਬਿਨਾਂ ਵਿਅਕਤੀਆਂ ਦੀ ਗ੍ਰਿਫਤਾਰੀ, ਮਨੀ ਲਾਂਡਰਿੰਗ ਦੀ ਵਿਆਪਕ ਪਰਿਭਾਸ਼ਾ ਅਤੇ ਅਪਰਾਧ ਦੀ ਕਾਰਵਾਈ, ਅਤੇ ਜਾਂਚ ਦੌਰਾਨ ਮੁਲਜ਼ਮਾਂ ਦੁਆਰਾ ਦਿੱਤੇ ਬਿਆਨਾਂ ਨੂੰ ਮੁਕੱਦਮੇ ਵਿੱਚ ਸਬੂਤ ਵਜੋਂ ਮੰਨਿਆ ਜਾਣਾ ਕਾਨੂੰਨ ਹੈ। ਕਈ ਪਹਿਲੂਆਂ 'ਤੇ ਆਲੋਚਨਾ ਵੀ ਕੀਤੀ ਗਈ ਹੈ। ਇਸ ਸਬੰਧੀ ਸੁਪਰੀਮ ਕੋਰਟ 200 ਤੋਂ ਵੱਧ ਪਟੀਸ਼ਨਾਂ 'ਤੇ ਸੁਣਵਾਈ ਕਰ ਰਹੀ ਹੈ। ਸੁਪਰੀਮ ਕੋਰਟ ਵਿਚ ਸੁਣਵਾਈ ਅੱਗੇ ਵੀ ਜਾਰੀ ਰਹੇਗੀ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement