ਕਾਂਗਰਸ ਬੁਲਾਰੇ ਪਵਨ ਖੇੜਾ ਨੂੰ ਪੁਲਿਸ ਨੇ ਫਲਾਈਟ ਤੋਂ ਉਤਾਰਿਆ, ਹਵਾਈ ਅੱਡੇ ਅੰਦਰ ਧਰਨੇ 'ਤੇ ਬੈਠੇ ਕਾਂਗਰਸੀ
Published : Feb 23, 2023, 1:44 pm IST
Updated : Feb 23, 2023, 1:44 pm IST
SHARE ARTICLE
photo
photo

ਪਾਰਟੀ ਬੁਲਾਰਾ ਸੁਪ੍ਰਿਆ ਸ਼੍ਰੀਨੇਤ ਨੇ ਸਵਾਲ ਕੀਤਾ ਕਿ ਕਿਸ ਆਧਾਰ 'ਤੇ ਖੇੜਾ ਨੂੰ ਹੇਠਾਂ ਉਤਾਰਿਆ ਗਿਆ ਹੈ ਅਤੇ ਦੇਸ਼ 'ਚ ਕਾਨੂੰਨ ਦਾ ਕੋਈ ਰਾਜ਼ ਹੈ ਜਾਂ ਨਹੀਂ

 

ਨਵੀਂ ਦਿੱਲੀ- ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਤਾ ਖਿਲਾਫ ਅਸ਼ਲੀਲ ਟਿੱਪਣੀ ਕਰਕੇ ਵਿਵਾਦਾਂ 'ਚ ਘਿਰੇ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੂੰ ਪੁਲਿਸ ਨੇ ਦਿੱਲੀ ਹਵਾਈ ਅੱਡੇ 'ਤੇ ਉਸ ਸਮੇਂ ਜਹਾਜ਼ ਤੋਂ ਉਤਾਰ ਲਿਆ, ਜਦੋਂ ਉਹ ਆਪਣੇ ਹੋਰ ਕਾਂਗਰਸੀ ਸਾਥੀਆਂ ਨਾਲ ਰਾਏਪੁਰ 'ਚ ਪਾਰਟੀ ਦੇ ਸਮਾਗਮ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਛੱਤੀਸਗੜ੍ਹ ਵਿੱਚ ਸੰਮੇਲਨ ਪਵਨ ਖੇੜਾ ਨੂੰ ਫਲਾਈਟ ਤੋਂ ਉਤਾਰੇ ਜਾਣ 'ਤੇ ਕਾਂਗਰਸ ਗੁੱਸੇ 'ਚ ਆ ਗਈ ਅਤੇ ਆਗੂਆਂ ਨੇ ਹਵਾਈ ਅੱਡੇ 'ਤੇ ਹੀ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਧਰਨੇ 'ਤੇ ਬੈਠ ਗਏ।

ਪਾਰਟੀ ਬੁਲਾਰਾ ਸੁਪ੍ਰਿਆ ਸ਼੍ਰੀਨੇਤ ਨੇ ਸਵਾਲ ਕੀਤਾ ਕਿ ਕਿਸ ਆਧਾਰ 'ਤੇ ਖੇੜਾ ਨੂੰ ਹੇਠਾਂ ਉਤਾਰਿਆ ਗਿਆ ਹੈ ਅਤੇ ਦੇਸ਼ 'ਚ ਕਾਨੂੰਨ ਦਾ ਕੋਈ ਰਾਜ਼ ਹੈ ਜਾਂ ਨਹੀਂ। ਇਹ ਤਾਨਾਸ਼ਾਹੀ ਰਵੱਈਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਇੰਡੀਗੋ ਦੇ ਜਹਾਜ਼ ਸੰਖਿਆ 6 ਈ 204 'ਚ ਹੋਈ ਅਤੇ ਵਿਰੋਧ 'ਚ ਕਾਂਗਰਸ ਦੇ ਕਈ ਨੇਤਾ ਜਹਾਜ਼ ਤੋਂ ਹੇਠਾਂ ਉਤਰ ਗਏ। ਉੱਥੇ ਹੀ ਕਾਂਗਰਸ ਨੇਤਾ ਅਤੇ ਵਰਕਰ ਹਵਾਈ ਅੱਡੇ ਅੰਦਰ ਹੀ ਧਰਨੇ 'ਤੇ ਬੈਠ ਗਏ ਹਨ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ।
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement