ਰਿਸੈਪਸ਼ਨ ਤੋਂ ਕੁਝ ਹੀ ਮਿੰਟ ਪਹਿਲਾਂ ਨਵ-ਵਿਆਹੁਤਾ ਜੋੜੇ ਦਾ ਚਾਕੂ ਮਾਰ ਕੇ ਕਤਲ 
Published : Feb 23, 2023, 12:21 pm IST
Updated : Feb 23, 2023, 12:21 pm IST
SHARE ARTICLE
Image
Image

19 ਫਰਵਰੀ ਨੂੰ ਹੀ ਹੋਇਆ ਸੀ ਜੋੜੇ ਦਾ ਵਿਆਹ

 

ਰਾਏਪੁਰ - ਇੱਕ ਰਹੱਸਮਈ ਘਟਨਾ ਵਿੱਚ, ਇੱਕ ਨਵ-ਵਿਆਹੁਤਾ ਜੋੜਾ, ਸਰੀਰ 'ਤੇ ਚਾਕੂ ਮਾਰਨ ਨਾਲ ਹੋਏ ਕਈ ਜ਼ਖ਼ਮਾਂ ਨਾਲ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਹਾਲਤ 'ਚ ਜੋੜਾ ਆਪਣੇ ਵਿਆਹ ਦੀ ਰਿਸੈਪਸ਼ਨ ਵਿੱਚ ਸ਼ਾਮਲ ਹੋਣ ਤੋਂ ਕੁਝ ਹੀ ਮਿੰਟ ਪਹਿਲਾਂ ਮਿਲਿਆ।

ਪਹਿਲੀ ਨਜ਼ਰੇ, ਇਸ ਦਾ ਕਾਰਨ ਦੋਵਾਂ ਵਿਚਕਾਰ ਹੋਇਆ ਕੋਈ ਝਗੜਾ ਜਾਪਦਾ ਹੈ, ਜਿਸ ਕਾਰਨ ਦੋਵਾਂ ਵਿੱਚੋਂ ਇੱਕ ਨੇ ਪਹਿਲਾਂ ਦੂਜੇ ਨੂੰ ਚਾਕੂ ਮਾਰਿਆ, ਅਤੇ ਬਾਅਦ ਵਿੱਚ ਆਪਣੇ ਆਪ ਨੂੰ। 

ਚਾਰ ਸਾਲਾਂ ਤੋਂ ਜਾਰੀ ਪ੍ਰੇਮ ਸੰਬੰਧਾਂ ਤੋਂ ਬਾਅਦ, 19 ਫਰਵਰੀ ਨੂੰ 24 ਸਾਲਾ ਅਸਲਮ ਨੇ 22 ਸਾਲਾ ਕਹਿਕਸ਼ਾ ਨਾਲ ਵਿਆਹ ਕਰਵਾਇਆ ਸੀ। ਤਾਜ਼ਾ ਘਟਨਾ ਨਾਲ ਦੋਵੇਂ ਪਰਿਵਾਰ ਸਦਮੇ 'ਚ ਹਨ।

ਮੰਗਲਵਾਰ ਸ਼ਾਮ ਨੂੰ ਟਿਕਰਪਾਰਾ ਖੇਤਰ ਵਿੱਚ ਲਾੜਾ-ਲਾੜੀ ਆਪਣੇ ਵਿਆਹ ਦੀ ਰਿਸੈਪਸ਼ਨ ਦੀਆਂ ਤਿਆਰੀਆਂ ਕਰ ਰਹੇ ਸਨ, ਜਦੋਂ ਅਚਾਨਕ ਪਰਿਵਾਰਕ ਮੈਂਬਰਾਂ ਨੂੰ ਕਮਰੇ ਵਿੱਚੋਂ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ। ਪਰਿਵਾਰਕ ਮੈਂਬਰਾਂ ਨੇ ਭੱਜ ਕੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜੋ ਕਿ ਅੰਦਰੋਂ ਬੰਦ ਸੀ।

ਚੀਕਾਂ ਮਿੰਟਾਂ ਵਿੱਚ ਹੀ ਸ਼ਾਂਤ ਹੋ ਗਈਆਂ। ਕੁਝ ਗ਼ਲਤ ਹੋਣ ਦਾ ਪਤਾ ਲੱਗਣ 'ਤੇ ਪਰਿਵਾਰਕ ਮੈਂਬਰਾਂ ਨੇ ਬਾਹਰ ਜਾ ਕੇ ਖਿੜਕੀ 'ਚੋਂ ਅੰਦਰ ਦੇਖਿਆ, ਤਾਂ ਜੋੜੇ ਦੀਆਂ ਲਹੂ ਨਾਲ ਲੱਥਪੱਥ ਦੋ ਲਾਸ਼ਾਂ ਦੇਖ ਕੇ ਸਾਰੇ ਹੈਰਾਨ ਰਹਿ ਗਏ। ਅਸਲਮ ਫ਼ਰਸ਼ 'ਤੇ ਲੇਟਿਆ ਹੋਇਆ ਸੀ ਜਦੋਂ ਕਿ ਕਹਿਕਸ਼ਾ ਨੇੜੇ ਹੀ ਮੰਜੇ 'ਤੇ ਪਈ ਸੀ, ਅਤੇ ਉਸ ਦੇ ਕੋਲ ਹੀ ਇੱਕ ਚਾਕੂ ਵੀ ਪਿਆ ਸੀ। 

ਦਰਵਾਜ਼ਾ ਤੋੜਿਆ ਗਿਆ ਅਤੇ ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ।

ਮੁਢਲੀ ਜਾਂਚ ਤੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਅਸਲਮ ਨੇ ਪਹਿਲਾਂ ਆਪਣੀ ਪਤਨੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਿਆ ਹੋਵੇਗਾ, ਅਤੇ ਫ਼ੇਰ ਖ਼ੁਦ ਨੂੰ ਚਾਕੂ ਮਾਰੇ ਹੋਣਗੇ। ਕਹਿਕਸ਼ਾ ਦੇ ਸਰੀਰ 'ਤੇ ਚਾਕੂ ਦੇ ਘੱਟੋ-ਘੱਟ 15 ਜ਼ਖ਼ਮ ਸਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਦੌਰਾਨ ਕਹਿਕਸ਼ਾ ਦੇ ਪਰਿਵਾਰ ਨੇ ਜੰਮ ਕੇ ਹੰਗਾਮਾ ਕੀਤਾ। ਉਨ੍ਹਾਂ ਇਸ ਮਾਮਲੇ ਵਿੱਚ ਸਾਜ਼ਿਸ਼ ਰਚੇ ਹੋਣ ਦਾ ਦੋਸ਼ ਲਾਇਆ ਹੈ। ਸਥਿਤੀ 'ਤੇ ਕਾਬੂ ਪਾਉਣ ਲਈ ਪੁਲਿਸ ਨੂੰ ਦਖਲ ਦੇਣਾ ਪਿਆ।

ਜਾਪਦਾ ਹੈ ਕਿ ਪਤੀ-ਪਤਨੀ ਵਿਚਕਾਰ ਕਿਸੇ ਗੱਲ 'ਤੇ ਝਗੜਾ ਹੋਇਆ ਸੀ, ਜਿਸ ਦੇ ਨਤੀਜੇ ਵਜੋਂ ਇਹ ਕਤਲ ਹੋਏ, ਕਿਉਂ ਕਿ ਸੂਤਰਾਂ ਅਨੁਸਾਰ ਅਸਲਮ ਪਿਛਲੇ ਕੁਝ ਦਿਨਾਂ ਤੋਂ ਅਜੀਬ ਕਿਸਮ ਦਾ ਵਿਉਹਾਰ ਕਰ ਰਿਹਾ ਸੀ।

ਪੁਲਿਸ ਮੌਤ ਤੋਂ ਪਹਿਲਾਂ ਦੇ ਕੁਝ ਘੰਟਿਆਂ ਦੌਰਾਨ ਮ੍ਰਿਤਕ ਜੋੜੇ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਦੇ ਬਿਆਨ ਦਰਜ ਕਰ ਰਹੀ ਹੈ।

Location: India, Chhatisgarh, Raipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement