
ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਆਚਰਣ ਦੀ ਹੱਦ ਕੀ ਹੈ
Gurpatwant Pannu: ਨਵੀਂ ਦਿੱਲੀ - ਅਮਰੀਕਾ ਦੇ ਉੱਪ-ਵਿਦੇਸ਼ ਮੰਤਰੀ ਰਿਚਰਡ ਵਰਮਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਜੇਕਰ ਭਾਰਤ ਵੱਲੋਂ ਅਤਿਵਾਦੀ ਐਲਾਨੇ ਪੰਨੂ ਨੇ ਆਪਣੀ ਹੱਦ ਪਾਰ ਕੀਤੀ ਤਾਂ ਉਸ ਅਤੇ ਉਸ ਦੇ ਆਗੂਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਭਾਰਤ ਦੌਰੇ 'ਤੇ ਆਏ ਰਿਚਰਡ ਵਰਮਾ ਨੇ ਇਕ ਇੰਟਰਵਿਊ ’ਚ ਦਿੱਤਾ ਜਿਸ ਵਿਚ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੰਮ ਕਰਨ ਦੀ ਲੋੜ ਹੈ।
ਅਮਰੀਕਾ ਦੇ ਉੱਪ-ਵਿਦੇਸ਼ ਮੰਤਰੀ ਮੈਨੇਜਮੈਂਟ ਐਂਡ ਰਿਸੋਰਸਜ਼ ਨੇ ਕਿਹਾ, ਮੈਂ ਖ਼ਾਸ ਮਾਮਲਿਆਂ 'ਤੇ ਤਾਂ ਨਹੀਂ ਪਰ ਪੰਨੂ ਦੇ ਮਾਮਲੇ ’ਤੇ ਵਾਪਸ ਆਉਂਦਾ ਹੈਂ, ਸਾਰਿਆਂ ਨੂੰ ਕਾਨੂੰਨ ਦੇ ਅੰਦਰ ਰਹਿ ਕੇ ਕੰਮ ਕਰਨਾ ਹੋਵੇਗਾ। ਜੇਕਰ ਕੋਈ ਕਾਨੂੰਨ ਦੀਆਂ ਹੱਦਾਂ ਪਾਰ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜਦੋਂ ਵਰਮਾ ਨੂੰ ਪੁੱਛਿਆ ਗਿਆ ਕਿ ਅਮਰੀਕਾ ਖਾਲਿਸਤਾਨੀ ਵੱਖਵਾਦੀਆਂ ਵਿਰੁੱਧ ਕਾਰਵਾਈ ਕਿਉਂ ਨਹੀਂ ਕਰ ਰਿਹਾ, ਭਾਰਤੀਆਂ ਨੂੰ ਇਸ ਦਾ ਜਵਾਬ ਸਮਝਣਾ ਮੁਸ਼ਕਿਲ ਹੋ ਰਿਹਾ ਹੈ।
ਇਸ ਗੱਲ ’ਤੇ ਵਰਮਾ ਨੇ ਕਿਹਾ ਕਿ ਅਮਰੀਕੀ ਸਰਕਾਰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨੂੰ ਬਰਦਾਸ਼ਤ ਨਹੀਂ ਕਰੇਗੀ, ਖਾਸ ਤੌਰ ’ਤੇ ਡਿਪਲੋਮੈਟਾਂ ਦੇ ਖਿਲਾਫ ਕਿਸੇ ਵੀ ਗਲਤ ਕਦਮ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਲੋਕ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਗੱਲ ਕਰਦੇ ਹਨ ਤਾਂ ਹਰ ਕਿਸੇ ਲਈ ਨਿਯਮ ਵੱਖਰੇ ਹੁੰਦੇ ਹਨ। ਕਿਸੇ ਵੀ ਡਿਪਲੋਮੈਟ ਦੇ ਵਿਰੁੱਧ ਪ੍ਰੇਸ਼ਾਨੀ ਸਵੀਕਾਰ ਨਹੀਂ ਕੀਤੀ ਜਾਵੇਗੀ। ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਆਚਰਣ ਦੀ ਹੱਦ ਕੀ ਹੈ। ਅਸੀਂ ਅਜਿਹੀਆਂ ਹਰਕਤਾਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ ਅਤੇ ਅਮਰੀਕਾ ਨੇ ਪਹਿਲਾਂ ਵੀ ਅਜਿਹੀ ਕਾਰਵਾਈ ਕੀਤੀ ਹੈ।
ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕਿਸੇ ਵੀ ਹਿੰਸਾ ਜਾਂ ਹਮਲੇ ’ਚ ਸ਼ਾਮਲ ਹੋਣ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਟੀਮ ਨੇ ਇਹ ਕੰਮ ਬਹੁਤ ਵਧੀਆ ਢੰਗ ਨਾਲ ਕੀਤਾ ਹੈ। ਅਮਰੀਕਾ ਵਿਚ ਸਾਰੇ ਭਾਰਤੀ ਡਿਪਲੋਮੈਟ ਪੂਰੀ ਤਰ੍ਹਾਂ ਸੁਰੱਖਿਅਤ ਹਨ।