ਮਥੁਰਾ ’ਚ ਬਦਮਾਸ਼ਾਂ ਨੇ ਦੋ ਦਲਿਤ ਲਾੜੀਆਂ ਅਤੇ ਇਕ ਬਰਾਤ ਦੀ ਕੀਤੀ ਕੁੱਟਮਾਰ, 5 ਮੁਲਜ਼ਮ ਗ੍ਰਿਫਤਾਰ 
Published : Feb 23, 2025, 10:23 pm IST
Updated : Feb 23, 2025, 10:23 pm IST
SHARE ARTICLE
Mathura
Mathura

ਕਾਰ ਅਤੇ ਬਾਈਕ ਦੀ ਟੱਕਰ ਮਗਰੋਂ ਸ਼ੁਰੂ ਹੋਇਆ ਸੀ ਝਗੜਾ

ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਰਿਫਾਇਨਰੀ ਥਾਣਾ ਖੇਤਰ ਦੇ ਇਕ ਪਿੰਡ ’ਚ ਇਕ ਛੋਟੇ ਜਿਹੇ ਝਗੜੇ ਨੂੰ ਲੈ ਕੇ ਬਦਮਾਸ਼ਾਂ ਨੇ ਅਨੁਸੂਚਿਤ ਜਾਤੀ (ਦਲਿਤ) ਨਾਲ ਸਬੰਧਤ ਦੋ ਲਾੜੀਆਂ ਅਤੇ ਇਕ ਬਰਾਤ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਲਾੜੇ ਉਨ੍ਹਾਂ ਨਾਲ ਵਿਆਹ ਕੀਤੇ ਬਗੈਰ ਹੀ ਵਾਪਸ ਪਰਤ ਗਏ। ਪੁਲਿਸ ਨੇ ਐਤਵਾਰ ਨੂੰ ਦਸਿਆ ਕਿ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਪੁਲਿਸ ਨੇ ਦਸਿਆ ਕਿ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਰਿਫਾਇਨਰੀ ਥਾਣਾ ਖੇਤਰ ਦੇ ਕਰਨਵਾਲ ਪਿੰਡ ਦੇ ਵਸਨੀਕ ਇਕ ਵਿਅਕਤੀ ਦੀਆਂ ਦੋ ਧੀਆਂ ਦਾ ਵਿਆਹ ਸ਼ੁਕਰਵਾਰ ਰਾਤ ਨੂੰ ਹੋਣਾ ਸੀ। ਉਨ੍ਹਾਂ ਦੇ ਵਿਆਹ ਦੀ ਜਲੂਸ ਜ਼ਿਲ੍ਹੇ ਦੇ ਗੋਵਰਧਨ ਥਾਣਾ ਖੇਤਰ ਦੇ ਸਮਾਈ ਖੇੜਾ (ਪੁੰਛਰੀ) ਪਿੰਡ ਤੋਂ ਆਈ ਸੀ। 

ਪੁਲਿਸ ਅਨੁਸਾਰ ਰਾਤ ਕਰੀਬ 9:30 ਵਜੇ ਦੋਵੇਂ ਲਾੜੀਆਂ ਅਪਣੀ ਮਾਸੀ ਅਤੇ ਚਾਚੇ ਨਾਲ ਕਾਰ ’ਚ ਬਿਊਟੀ ਪਾਰਲਰ ਤੋਂ ਵਾਪਸ ਆ ਰਹੀਆਂ ਸਨ ਕਿ ਗਊਸ਼ਾਲਾ ਨੇੜੇ ਕਰਨਵਾਲ ਵਾਸੀ ਲੋਕੇਸ਼, ਰੋਹਤਾਸ਼ ਅਤੇ ਸਤੀਸ਼ ਦੀ ਬਾਈਕ ਨੇ ਕਾਰ ਨੂੰ ਛੂਹ ਲਿਆ। 

ਪੁਲਿਸ ਅਨੁਸਾਰ ਮੋਟਰਸਾਈਕਲ ਸਵਾਰ ਨੌਜੁਆਨਾਂ ਨੇ ਕਾਰ ਡਰਾਈਵਰ (ਲਾੜੀ ਦੇ ਚਾਚਾ) ਨਾਲ ਝਗੜਾ ਸ਼ੁਰੂ ਕਰ ਦਿਤਾ। ਇਹ ਵੇਖ ਕੇ ਦੋਹਾਂ ਲਾੜੀਆਂ ਨੇ ਵਿਰੋਧ ਕੀਤਾ, ਜਿਸ ਕਾਰਨ ਬਦਮਾਸ਼ਾਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਮਾਸੀ ਨੂੰ ਕਾਰ ਤੋਂ ਖਿੱਚ ਲਿਆ ਅਤੇ ਕੁਟਣਾ ਸ਼ੁਰੂ ਕਰ ਦਿਤਾ। ਦੋਸ਼ ਹੈ ਕਿ ਉਨ੍ਹਾਂ ਦੇ ਚਿਹਰੇ ’ਤੇ ਚਿੱਕੜ ਵੀ ਸੁੱਟਿਆ ਗਿਆ ਸੀ। 

ਪੁਲਿਸ ਨੇ ਦਸਿਆ ਕਿ ਜਦੋਂ ਲਾੜੀ ਦੇ ਪਰਵਾਰ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਮੌਕੇ ’ਤੇ ਪਹੁੰਚੇ। ਕੁੱਝ ਬਰਾਤੀ ਵੀ ਉਨ੍ਹਾਂ ਨਾਲ ਸ਼ਾਮਲ ਹੋਏ। ਪੁਲਿਸ ਨੇ ਦਸਿਆ ਕਿ ਹਮਲਾਵਰਾਂ ਨੇ ਵੀ ਅਪਣੇ ਪਰਵਾਰਕ ਜੀਆਂ ਨੂੰ ਬੁਲਾ ਲਿਆ ਅਤੇ ਦੋਹਾਂ ਪਾਸਿਆਂ ਤੋਂ ਲੜਾਈ ਸ਼ੁਰੂ ਹੋ ਗਈ ਜਿਸ ’ਚ ਲਾੜੀ ਦੇ ਪਿਤਾ ਦੇ ਸਿਰ ’ਤੇ ਸੱਟਾਂ ਲੱਗੀਆਂ ਅਤੇ ਕਈ ਹੋਰ ਜ਼ਖਮੀ ਹੋ ਗਏ। 

ਪੁਲਿਸ ਨੇ ਦਸਿਆ ਕਿ ਹਮਲਾਵਰਾਂ ਵਿਚੋਂ ਇਕ ਸਤੀਸ਼ ਅਪਣੇ ਹੋਰ ਸਾਥੀਆਂ ਨਾਲ ਟਰੈਕਟਰ-ਟਰਾਲੀ ਵਿਚ ਵਿਆਹ ਵਾਲੀ ਥਾਂ ’ਤੇ ਪਹੁੰਚਿਆ ਅਤੇ ਲਾੜੀ ਦੇ ਘਰ ਦੇ ਬਾਹਰ ਖੜ੍ਹੀਆਂ ਦੋ ਗੱਡੀਆਂ ਨੂੰ ਟੱਕਰ ਮਾਰ ਦਿਤੀ। ਜਦੋਂ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸਾਰਿਆਂ ਨੂੰ ਕੁੱਟਣਾ ਸ਼ੁਰੂ ਕਰ ਦਿਤਾ। ਜਦੋਂ ਕੁੱਝ ਬਰਾਤੀਆਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਸਨਿਚਰਵਾਰ ਸਵੇਰੇ ਪਿੰਡ ’ਚ ਕਈ ਘੰਟਿਆਂ ਲਈ ਪੰਚਾਇਤ ਹੋਈ ਪਰ ਕੋਈ ਲਾਭ ਨਹੀਂ ਹੋਇਆ। 

ਪੀੜਤਾ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਪਿੰਡ ਵਾਸੀ ਲੋਕੇਸ਼, ਸਤੀਸ਼, ਸ਼੍ਰੀਪਾਲ, ਸ਼ਿਸ਼ੂਪਾਲ, ਰੋਹਤਾਸ਼, ਅਜੇ, ਨਿਸ਼ਾਂਤ, ਉਦਲ, ਬ੍ਰਜੇਸ਼, ਦੀਪੂ, ਸ਼ੁਭਮ, ਪਵਨ, ਬਟੂਆ, ਅਨਿਲ ਅਤੇ ਅਮਿਤ ਵਿਰੁਧ ਦੰਗੇ, ਹਮਲਾ, ਲੁੱਟਖੋਹ, ਕਤਲ ਦੀ ਕੋਸ਼ਿਸ਼, ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਅਪਮਾਨ ਕਰਨ ਅਤੇ ਜਾਤੀਵਾਦੀ ਸ਼ਬਦਾਂ ਦੀ ਵਰਤੋਂ ਕਰਨ ਸਮੇਤ ਭਾਰਤੀ ਦੰਡਾਵਲੀ ਦੀਆਂ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। 

ਦੂਜੇ ਪਾਸੇ ਇਸ ਘਟਨਾ ਤੋਂ ਡਰ ਕੇ ਬਰਾਤੀ ਲਾੜੀਆਂ ਨਾਲ ਵਿਆਹ ਕੀਤੇ ਬਿਨਾਂ ਹੀ ਵਾਪਸ ਆ ਗਏ। ਪੁਲਿਸ ਅਤੇ ਹੋਰ ਲੋਕਾਂ ਦੇ ਮਨਾਉਣ ਤੋਂ ਬਾਅਦ ਵੀ ਲਾੜੇ ਫੇਰੇ ਲੈਣ ਲਈ ਤਿਆਰ ਨਹੀਂ ਹੋਏ। 

ਰਿਫਾਇਨਰੀ ਥਾਣੇ ਦੇ ਇੰਚਾਰਜ ਇੰਸਪੈਕਟਰ ਸੋਨੂੰ ਕੁਮਾਰ ਨੇ ਦਸਿਆ ਕਿ ਨਾਮਜ਼ਦ ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਮਥੁਰਾ ਸ਼ਹਿਰ ਖੇਤਰ ਦੇ ਵਧੀਕ ਪੁਲਿਸ ਸੁਪਰਡੈਂਟ (ਏ.ਐਸ.ਪੀ.) ਡਾ. ਅਰਵਿੰਦ ਕੁਮਾਰ ਨੇ ਕਿਹਾ ਕਿ ਇਸ ਮਾਮਲੇ ’ਚ ਰੋਹਤਾਸ਼ ਯਾਦਵ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੋਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਕੁਮਾਰ ਨੇ ਕਿਹਾ ਕਿ ਇਸ ਸਮੇਂ ਪਿੰਡ ’ਚ ਪੂਰੀ ਤਰ੍ਹਾਂ ਸ਼ਾਂਤੀ ਹੈ ਅਤੇ ਸਾਵਧਾਨੀ ਵਜੋਂ ਕਿਸੇ ਹੋਰ ਘਟਨਾ ਨੂੰ ਰੋਕਣ ਲਈ ਪਿੰਡ ’ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਸੂਰਤ ’ਚ ਬਖਸ਼ਿਆ ਨਹੀਂ ਜਾਵੇਗਾ।

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement