
ਸਮਾਜਸੇਵੀ ਅੰਨਾ ਹਜਾਰੇ ਇਕ ਵਾਰ ਫਿਰ ਕੇਂਦਰ ਸਰਕਾਰ ਦੇ ਵਿਰੁਧ ਰਾਮਲੀਲਾ ਮੈਦਾਨ ‘ਚ ਮਰਨ ਵਰਤ ‘ਤੇ ਬੈਠਣ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਪਿਛਲੀ...
ਨਵੀਂ ਦਿੱਲੀ : ਸਮਾਜਸੇਵੀ ਅੰਨਾ ਹਜਾਰੇ ਇਕ ਵਾਰ ਫਿਰ ਕੇਂਦਰ ਸਰਕਾਰ ਦੇ ਵਿਰੁਧ ਰਾਮਲੀਲਾ ਮੈਦਾਨ ‘ਚ ਮਰਨ ਵਰਤ ‘ਤੇ ਬੈਠਣ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਪਿਛਲੀ ਵਾਰ ਦੇ ਉਲਟ ਇਸ ਵਾਰ ਉਨ੍ਹਾਂ ਦੇ ਨਿਸ਼ਾਨੇ ‘ਤੇ ਕੇਂਦਰ ਦੀ ਮੋਦੀ ਸਰਕਾਰ ਹੈ। ਉਨ੍ਹਾਂ ਦੀ ਡਿਮਾਂਡ ਕਿਸਾਨਾਂ ਦੇ ਹੱਕ ਲਈ ਠੋਸ ਕਦਮ ਚੁੱਕਣ ਲਈ ਹੈ। ਉਹ ਕਿਸਾਨਾਂ ਦੀ ਕਮਾਈ, ਪੈਨਸ਼ਨ, ਖੇਤੀ ਦੇ ਵਿਕਾਸ ਲਈ ਠੋਸ ਨੀਤੀਆਂ ਸਮੇਤ ਕਈ ਮੰਗਾਂ ਨੂੰ ਲੈ ਕੇ ਸ਼ੁੱਕਰਵਾਰ ਸਵੇਰੇ ਤੋਂ ਯਾਨੀ ਅੱਜ ਤੋਂ ਧਰਨੇ ‘ਤੇ ਬੈਠ ਰਹੇ ਹਨ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਅੰਨਾ ਹਜਾਰੇ ਨੂੰ ਰਾਮਲੀਲਾ ਮੈਦਾਨ ‘ਚ ਸ਼ੁੱਕਰਵਾਰ ਨੂੰ ਵਰਤ ‘ਤੇ ਬੈਠਣ ਦੀ ਆਗਿਆ ਦੇ ਦਿਤੀ ਹੈ।
Anna Hazare
ਅੰਨਾ ਹਜਾਰੇ ਨੇ ਵਰਤ ਦੀ ਸ਼ੁਰੁਆਤ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਦਰਸ਼ਨ ਕਾਰੀਆਂ ਨੂੰ ਦਿੱਲੀ ਲਈ ਲੈ ਕੇ ਆ ਰਹੀ ਟ੍ਰੇਨ ਤੁਸੀਂ ਕੈਂਸਲ ਕਰ ਦਿਤੀ ਹੈ। ਤੁਸੀਂ ਉਹਨਾਂ ਨੂੰ ਹਿੰਸਾ ਕਰਨ ਦੇ ਲਈ ਮਜ਼ਬੂਰ ਕਰ ਰਹੇ ਹੋ। ਮੇਰੇ ਲਈ ਵੀ ਪੁਲਿਸ ਬਲ ਤੈਨਾਤ ਕਰ ਦਿਤਾ ਗਿਆ ਹੈ। ਮੈਂ ਕਈ ਪੱਤਰ ਲਿਖੇ ਅਤੇ ਕਿਹਾ ਸੀ ਕਿ ਮੈਨੂੰ ਸੁਰੱਖਿਆ ਨਹੀਂ ਚਾਹੀਦੀ। ਮੈਨੂੰ ਤੁਹਾਡੀ ਸੁਰੱਖਿਆ ਬਚਾ ਨਹੀਂ ਸਕਦੀ ਅਤੇ ਸਰਕਾਰ ਦਾ ਰਵੱਈਆ ਠੀਕ ਨਹੀਂ ਹੈ।
Anna Hazare
ਅੰਨਾ ਹਜਾਰੇ ਦਾ ਪ੍ਰੋਗਰਾਮ
09.30 AM : ਰਾਜਘਾਟ ਲਈ ਰਵਾਨਾ
10.30 AM : ਰਾਜਘਾਟ ਉੱਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਅਤੇ ਅਰਦਾਸ
11 . 30 AM : ਸ਼ਹੀਦੀ ਪਾਰਕ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ। ਇਸ ਤੋਂ ਬਾਅਦ ਰਾਮਲੀਲਾ ਮੈਦਾਨ ‘ਚ