
ਤਾਮਿਲਨਾਡੂ ਦੇ ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਅੰਨਾ ਡੀ.ਐਮ.ਕੇ. ਦੀ ਮਰਹੂਮ ਆਗੂ ਜੇ. ਜੈਲਲਿਤਾ ਦੀ ਮੌਤ ਦੇ ਕਾਰਨਾਂ ਦੀ ਜਾਂਚ ਲਈ ਅੱਜ ਇਕ ਕਮਿਸ਼ਨ ਦਾ ਐਲਾਨ ਕਰ ਦਿਤਾ।
ਚੇਨਈ, 17 ਅਗੱਸਤ: ਤਾਮਿਲਨਾਡੂ ਦੇ ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਅੰਨਾ ਡੀ.ਐਮ.ਕੇ. ਦੀ ਮਰਹੂਮ ਆਗੂ ਜੇ. ਜੈਲਲਿਤਾ ਦੀ ਮੌਤ ਦੇ ਕਾਰਨਾਂ ਦੀ ਜਾਂਚ ਲਈ ਅੱਜ ਇਕ ਕਮਿਸ਼ਨ ਦਾ ਐਲਾਨ ਕਰ ਦਿਤਾ। ਜੈਲਲਿਤਾ ਦੀ ਮੌਤ ਤੋਂ ਅੱਠ ਮਹੀਨਿਆਂ ਬਾਅਦ ਜਾਂਚ ਕਮਿਸ਼ਨ ਕਾਇਮ ਕਰਨ ਦਾ ਐਲਾਨ ਕੀਤਾ ਗਿਆ। ਪਲਾਨੀਸਵਾਮੀ ਨੇ ਇਹ ਐਲਾਨ ਵੀ ਕੀਤਾ ਕਿ ਜੈਲਲਿਤਾ ਦੇ ਸਥਾਨਕ ਪੋਇਸ ਗਾਰਡਨ ਰਿਹਾਇਸ਼ ਨੂੰ ਇਕ ਸਮਾਰਕ ਦਾ ਰੂਪ ਦਿਤਾ ਜਾਵੇਗੀ ਜਿਸ ਨੂੰ ਸਰਕਾਰ ਵਲੋਂ ਸੰਚਾਲਿਤ ਕੀਤਾ ਜਾਵੇਗਾ।
ਇਸ ਐਲਾਨ ਦੇ ਨਾਲ ਹੀ ਅੰਨਾ ਡੀ.ਐਮ.ਕੇ. ਦੇ ਬਾਗ਼ੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਓ. ਪਨੀਰਸੈਲਵਮ ਦੀ ਅਗਵਾਈ ਵਾਲੇ ਧੜੇ ਦੇ ਪਲਾਨੀਸਵਾਮੀ ਦੀ ਅਗਵਾਈ ਵਾਲੇ ਧੜੇ ਨਾਲ ਮਿਲਣਾ ਲਗਭਗ ਤੈਅ ਹੋ ਗਿਆ ਹੈ ਜੋ ਕਿ ਜੈਲਲਿਤਾ ਦੀ ਮੌਤ ਮਗਰੋਂ ਮੁੱਖ ਮੰਤਰੀ ਨਾਲ ਬਾਗ਼ੀ ਸਨ। (ਪੀਟੀਆਈ)