ਵਿਆਪਕ ਮਾਮਲਾ : ਸੀਬੀਆਈ ਨੇ ਭੋਪਾਲ ਦੇ ਮੈਡੀਕਲ ਕਾਲਜ ਦੇ ਮੁਖੀ ਨੂੰ ਗ੍ਰਿਫ਼ਤਾਰ ਕੀਤਾ
Published : Mar 23, 2018, 12:44 am IST
Updated : Mar 23, 2018, 12:44 am IST
SHARE ARTICLE
CBI
CBI

ਵਿਆਪਕ ਘਪਲੇ ਦੇ ਮਾਮਲੇ ਵਿਚ ਭੋਪਾਲ ਦੇ ਐਲ ਐਨ ਮੈਡੀਕਲ ਕਾਲਜ ਦੇ ਪ੍ਰਮੁੱਖ ਜੇ ਐਨ ਚੌਕਸੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਕੇਂਦਰੀ ਜਾਂਜ ਏਜੰਸੀ ਨੇ ਮੱਧ ਪ੍ਰਦੇਸ਼ ਪ੍ਰੀ ਮੈਡੀਕਲ ਪ੍ਰੀਖਿਆ 2012 ਨਾਲ ਜੁੜੇ ਵਿਆਪਕ ਘਪਲੇ ਦੇ ਮਾਮਲੇ ਵਿਚ ਭੋਪਾਲ ਦੇ ਐਲ ਐਨ ਮੈਡੀਕਲ ਕਾਲਜ ਦੇ ਪ੍ਰਮੁੱਖ ਜੇ ਐਨ ਚੌਕਸੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਨੇ ਇਸ ਮਾਮਲੇ ਵਿਚ 23 ਨਵੰਬਰ, 2017 ਨੂੰ ਭੋਪਾਲ ਦੀ ਵਿਸ਼ੇਸ਼ ਅਦਾਲਤ ਵਿਚ ਪੂਰਕ ਦੋਸ਼ ਪੱਤਰ ਦਾਖ਼ਲ ਕੀਤਾ ਸੀ। ਅਦਾਲਤ ਨੇ ਦੋਸ਼ ਪੱਤਰ ਵਿਚ ਨਾਮਜ਼ਦ ਕੀਤੇ ਗਏ ਫ਼ਰਾਰ ਵਿਅਕਤੀਆਂ ਵਿਰੁਧ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।  ਸੀਬੀਆਈ ਦੇ ਬੁਲਾਰੇ ਨੇ ਕਿਹਾ, 'ਇਸ ਵਾਰੰਟ 'ਤੇ ਅਗਲੀ ਕਾਰਵਾਈ ਕਰਦਿਆਂ ਸੀਬੀਆਈ ਨੇ ਮੁਲਜ਼ਮ ਨੂੰ ਭੋਪਾਲ ਵਿਚ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ।

CBICBI

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਜਿਥੋਂ 24 ਮਾਰਚ 2018 ਤਕ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਗਿਆ। 
ਦੋਸ਼ ਪੱਤਰ ਵਿਚ ਕਿਹਾ ਗਿਆ ਹੈ ਕਿ ਅਪਰਾਧਕ ਸਾਜ਼ਸ਼ ਤਹਿਤ ਐਲ ਐਨ ਮੈਡੀਕਲ ਕਾਲਜ ਨੇ ਸਹਿ ਮੁਲਜ਼ਮ ਦੇ ਦਾਖ਼ਲੇ ਦੇ ਸਬੰਧ ਵਿਚ ਗ਼ਲਤ ਸੂਚਨਾਵਾਂ ਉਪਲਭਧ ਕਰਾਈਆਂ ਸਨ। ਇਹ ਮੁਲਜ਼ਮ ਵਿਦਿਆਥੀ ਪਹਿਲਾਂ ਤੋਂ ਹੀ ਪਟਨਾ ਵਿਚ ਐਮਬੀਬੀਐਸ ਦੇ ਸਾਲ 2011 ਬੈਚ ਦਾ ਵਿਦਿਆਰਥੀ ਸੀ। 
ਇਹ ਵੀ ਦੋਸ਼ ਹੈ ਕਿ ਕਾਲਜ ਨੇ 30 ਸਤੰਬਰ 2012 ਨੂੰ 40 ਤੋਂ ਵੱਧ ਵਿਦਿਆਰਥੀਆਂ ਨੂੰ ਦਾਖ਼ਲਾ ਦਿਤਾ ਜਦਕਿ ਕਾਊਂਸਲਿੰਗ ਦੀ ਕਵਾਇਦ ਪਹਿਲਾਂ ਹੀ ਸਮਾਮਤ ਹੋ ਚੁਕੀ ਸੀ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement