
ਅਮਰੀਕੀ ਸੁਪਰੀਮ ਕੋਰਟ ਦੇ ਜਸਟਿਸ ਕਲੈਰੇਂਸ ਥਾਮਸ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਦੇ ਰੂਜ਼ਵੇਲਟ ਰੂਮ ‘ਚ ਰਾਵ ਨੂੰ ਸਹੁੰ ਚੁਕਾਈ ਹੈ।
ਨਵੀਂ ਦਿੱਲੀ: ਭਾਰਤੀ ਮੂਲ ਦੀ ਇੱਕ ਔਰਤ ਨੇ ਅਮਰੀਕਾ ‘ਚ ਇਤਿਹਾਸ ਸਿਰਜ ਦਿੱਤਾ ਹੈ। ਓਥੇ ਉਘੀ ਅਮਰੀਕੀ ਵਕੀਲ ਓਮੀ ਜਹਾਂਗੀਰ ਰਾਵ ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣ ਗਈ ਹੈ।
Neomi Rao Washington post
ਨਿਓਮੀ ਰਾਵ ਨੇ ਡਿਸਟ੍ਰਿਕ ਆਫ ਕੋਲੰਬੀਆ ਸਰਕਿਟ ਕੋਰਟ ਆਫ ਅਪੀਲਸ’ ਦੀ ਅਮਰੀਕੀ ਸਰਕਿਟ ਜੱਜ ਦੇ ਰੂਪ ‘ਚ ਸਹੁੰ ਚੁੱਕੀ ਹੈ। ਉਹ ਸ਼੍ਰੀ ਸ਼੍ਰੀ ਨਿਵਾਸਨ ਤੋਂ ਬਾਅਦ ਦੂਜੀ ਭਾਰਤੀ ਅਮਰੀਕੀ ਹੈ ਜੋ ਇਸ ਸ਼ਕਤੀਸ਼ਾਲੀ ਅਦਾਲਤ ਦਾ ਹਿੱਸਾ ਬਣੀ ਹੈ। ਇਸ ਤੋਂ ਜ਼ਿਆਦਾ ਸ਼ਕਤੀਸ਼ਾਲੀ ਸਿਰਫ ਅਮਰੀਕੀ ਸੁਪਰੀਮ ਕੋਰਟ ਹੈ।ਸ਼੍ਰੀ ਨਿਵਾਸਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਨਾਮਜ਼ਦ ਹੋਏ ਸਨ।
Neomi Rao Washington post
ਇਸ ਦੌਰਾਨ ਸਹੁੰ ਚੁੱਕਣ ਸਮੇਂ ਨਿਓਮੀ ਰਾਵ ਦੇ ਪਤੀ ਅਲਾਨ ਲੈਫੇਕੋਵਿਟਜ ਵੀ ਮੌਜੂਦ ਸਨ।ਅਮਰੀਕੀ ਸੁਪਰੀਮ ਕੋਰਟ ਦੇ ਜਸਟਿਸ ਕਲੈਰੇਂਸ ਥਾਮਸ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਦੇ ਰੂਜ਼ਵੇਲਟ ਰੂਮ ‘ਚ ਰਾਵ ਨੂੰ ਸਹੁੰ ਚੁਕਾਈ ਹੈ।
ਦੱਸ ਦੇਈਏ ਕਿ ਡੇਟ੍ਰਾਇਟ ‘ਚ ਭਾਰਤ ਦੇ ਪਾਰਸੀ ਡਾਕਟਰ ਜੇਰੀਨ ਰਾਵ ਅਤੇ ਜਹਾਂਗੀਰ ਨਰੀਓਸ਼ਾਂਗ ਰਾਵ ਦੇ ਘਰ ਨੇਓਮੀ ਰਾਵ ਦਾ ਜਨਮ ਹੋਇਆ ਸੀ। ਉਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਨੇ ਦੀਵਾਲੀ ਦੌਰਾਨ ਉੱਚ ਅਹੁਦੇ ਲਈ ਨਾਮਜ਼ਦ ਕੀਤਾ ਸੀ। ਪਿਛਲੇ ਹਫਤੇ ਹੀ ਸੀਨੇਟ ਨੇ ਉਨ੍ਹਾਂ ਦੀ ਨਿਯੁਕਤੀ ਨੂੰ 53-46 ਵੋਟਾਂ ਨਾਲ ਮਨਜ਼ੂਰੀ ਦਿੱਤੀ ਸੀ।