
ਭਾਰਤ ਨੇ ਪਹਿਲੀ ਵਾਰ 400 ਬਿਲੀਅਨ ਡਾਲਰ ਦਾ ਕੀਤਾ ਨਿਰਯਾਤ
ਨਵੀਂ ਦਿੱਲੀ : ਕੋਰੋਨਾ ਸੰਕਟ ਅਤੇ ਰੂਸ-ਯੂਕਰੇਨ ਯੁੱਧ ਤੋਂ ਪੈਦਾ ਹੋਏ ਹਾਲਾਤ ਦੇ ਵਿਚਕਾਰ ਮੋਦੀ ਸਰਕਾਰ ਨੇ ਵੱਡੀ ਪ੍ਰਾਪਤੀ ਕੀਤੀ ਹੈ। ਦੇਸ਼ ਨੇ ਪਹਿਲੀ ਵਾਰ 400 ਬਿਲੀਅਨ ਡਾਲਰ ਦੇ ਮਾਲ ਨਿਰਯਾਤ ਕਰਨ ਦਾ ਟੀਚਾ ਹਾਸਲ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਅਤੇ ਦੇਸ਼ ਦੇ ਕਿਸਾਨਾਂ, ਜੁਲਾਹੇ,ਸਮੇਤ ਨਿਰਮਾਤਾਵਾਂ ਅਤੇ ਨਿਰਯਾਤਕਾਂ ਨੂੰ ਵਧਾਈ ਦਿੱਤੀ ਹੈ।
Narendra Modi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਭਾਰਤ ਨੇ 400 ਅਰਬ ਡਾਲਰ ਦੇ ਵਸਤੂਆਂ ਦੀ ਬਰਾਮਦ ਦਾ ਅਭਿਲਾਸ਼ੀ ਟੀਚਾ ਰੱਖਿਆ ਸੀ ਅਤੇ ਪਹਿਲੀ ਵਾਰ ਇਹ ਟੀਚਾ ਹਾਸਲ ਕੀਤਾ ਹੈ। ਮੈਂ ਇਸਦੇ ਦੇਸ਼ ਦੇ ਕਿਸਾਨਾਂ, ਜੁਲਾਹੇ, ਸਮੇਤ ਨਿਰਮਾਤਾਵਾਂ ਅਤੇ ਨਿਰਯਾਤਕਾਂ ਨੂੰ ਵਧਾਈ ਦਿੰਦਾ ਹਾਂ। ਇਹ ਸਾਡੀ ਸਵੈ-ਨਿਰਭਰ ਭਾਰਤ ਮੁਹਿੰਮ ਦੀ ਯਾਤਰਾ ਵਿੱਚ ਇੱਕ ਮੀਲ ਪੱਥਰ ਹੈ।
India set an ambitious target of $400 Billion of goods exports & achieves this target for the first time ever. I congratulate our farmers, weavers, MSMEs, manufacturers, exporters for this success.
— Narendra Modi (@narendramodi) March 23, 2022
This is a key milestone in our Aatmanirbhar Bharat journey. #LocalGoesGlobal pic.twitter.com/zZIQgJuNeQ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ 'ਚ 400 ਅਰਬ ਡਾਲਰ ਦੇ ਮਾਲ ਨਿਰਯਾਤ ਦੇ ਇਸ ਬੇਮਿਸਾਲ ਟੀਚੇ ਨਾਲ ਜੁੜੀ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਇਹ ਟੀਚਾ ਨਿਰਧਾਰਤ ਸਮੇਂ ਤੋਂ 9 ਦਿਨ ਪਹਿਲਾਂ ਹੀ ਹਾਸਲ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਟਵੀਟ 'ਚ ਸ਼ੇਅਰ ਕੀਤੇ ਗਏ ਗ੍ਰਾਫਿਕ ਮੁਤਾਬਕ ਦੇਸ਼ 'ਚੋਂ ਹਰ ਰੋਜ਼ 1 ਬਿਲੀਅਨ ਡਾਲਰ ਦਾ ਮਾਲ ਐਕਸਪੋਰਟ ਕੀਤਾ ਜਾ ਰਿਹਾ ਹੈ ਅਤੇ 33 ਬਿਲੀਅਨ ਡਾਲਰ ਦਾ ਸਾਮਾਨ ਦੇਸ਼ ਤੋਂ ਹਰ ਮਹੀਨੇ ਨਿਰਯਾਤ ਕੀਤਾ ਜਾ ਰਿਹਾ ਹੈ।
Narendra Modi
ਇੰਨਾ ਹੀ ਨਹੀਂ ਭਾਰਤ ਤੋਂ ਹਰ ਘੰਟੇ ਕਰੀਬ 46 ਮਿਲੀਅਨ ਡਾਲਰ ਦੀਆਂ ਵਸਤੂਆਂ ਜਾਂ ਸਮਾਨ ਬਰਾਮਦ ਕੀਤਾ ਜਾ ਰਿਹਾ ਹੈ। ਭਾਰਤ ਨੇ 400 ਬਿਲੀਅਨ ਡਾਲਰ ਦਾ ਨਿਰਯਾਤ ਟੀਚਾ ਵਿੱਤੀ ਸਾਲ 2021-22 ਲਈ ਹਾਸਲ ਕੀਤਾ ਹੈ ਅਤੇ ਇਹ ਅੰਕੜਾ 22 ਮਾਰਚ 2022 ਤੱਕ ਹੈ। ਇਸ ਤਰ੍ਹਾਂ ਮੌਜੂਦਾ ਵਿੱਤੀ ਸਾਲ ਦੇ ਖਤਮ ਹੋਣ ਤੋਂ 9 ਦਿਨ ਪਹਿਲਾਂ ਦੇਸ਼ ਨੇ ਇਹ ਵੱਡਾ ਆਰਥਿਕ ਟੀਚਾ ਹਾਸਲ ਕਰ ਲਿਆ ਹੈ।
Narendra Modi
ਇਸ ਅੰਕੜੇ ਮੁਤਾਬਕ ਭਾਰਤ ਨੇ ਮਾਲ ਨਿਰਯਾਤ ਦੇ ਮਾਮਲੇ 'ਚ ਸਾਲ ਦਰ ਸਾਲ ਆਧਾਰ 'ਤੇ 37 ਫੀਸਦੀ ਦਾ ਵਾਧਾ ਹਾਸਲ ਕੀਤਾ ਹੈ। ਸਾਲ 2020-21 'ਚ ਵਸਤੂਆਂ ਦੀ ਬਰਾਮਦ ਦਾ ਅੰਕੜਾ 292 ਅਰਬ ਡਾਲਰ ਸੀ, ਜੋ 2021-22 'ਚ ਵਧ ਕੇ 400 ਅਰਬ ਡਾਲਰ ਹੋ ਗਿਆ ਹੈ। ਇਸ ਵਾਧੇ ਨੂੰ ਭਾਰਤੀ ਅਰਥਵਿਵਸਥਾ ਦੀ ਤੇਜ਼ ਰਫ਼ਤਾਰ ਵਿਕਾਸ ਦਾ ਸੰਕੇਤ ਮੰਨਿਆ ਜਾ ਸਕਦਾ ਹੈ।